ਪਿਛਲੇ ਇਕ ਸਾਲ ਤੋਂ ਕਰੋਨਾ ਨੇ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਹੈ ਪਤਾ ਨਹੀਂ ਲੱਗਦਾ ਇਹ ਸਿਰਫ ਇਕ ਅਫਵਾਹ ਹੈ ਜਾਂ ਸੱਚ ਮੁੱਚ ਹੀ ਇਹ ਇਕ ਜਾਨ ਲੇਵਾ ਬਿਮਾਰੀ ।
ਆਉ ਵਿਚਾਰ ਕਰੀਏ

ਜਿਵੇਂ ਤੁਸੀਂ ਵੈਖਦੇ ਹੋ ਕਿ ਕਰੋਨਾ ਤੇ ਲੋਕਾਂ ਦੀ ਵੱਖ ਵੱਖ ਰਾਇ ਹੈ
ਇਕ ਚੰਗਾ ਅੰਗਰੇਜ਼ੀ ਬੋਲਣ ਵਾਲਾ ਡਾਕਟਰ ਆ ਕੇ ਕੈਮਰੇ ਸਾਹਮਣੇ ਬੋਲਦਾ ਹੈ ਕਿ ਇਸ ਬੀਮਾਰੀ ਦਾ ਕੋਈ ਇਲਾਜ ਨਹੀਂ।
ਸਾਵਧਾਨ । ਸਰਕਾਰ ਦਾ ਸਹਿਯੋਗ ਕਰੋ ਹਦਾਇਤਾਂ ਦਾ ਪਾਲਣ ਕਰੋ ਜਿਵੇਂ ਮਾਸਕ ਲਾਉ ਲੋੜ ਤੋਂ ਵੱਧ ਬਾਹਰ ਨਾਂ ਨਿਕਲੋ ਬਾਰ ਬਾਰ ਹੱਥ ਧੋਵੋ । ਨਹੀਂ ਤਾਂ ਇਸ ਬਿਮਾਰੀ ਨਾਲ ਮੌਤ ਦੇ ਮੂੰਹ ਵਿੱਚ ਜਾਣ ਤੋਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ।
ਇਸ ਤੇ ਪੂਰਨੇ ਪਾਉਂਦੇ ਹਨ ਟੀਵੀ ਵਾਲੇ ਨਿਊਜ਼ ਚੈਨਲ
ਜ਼ੋ ਸਾਨੂੰ ਵਾਰ ਵਾਰ ਲਾਸ਼ਾਂ ਦੇ ਢੇਰ ਦਿਖਾ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਏ ਖ਼ਬਰ ਚਲਦੀ ਏ ਇਕ ਦਿਨ ਵਿਚ ਲੱਖਾਂ ਲੋਕ ਪ੍ਰਭਾਵਿਤ ਹੋ ਗਏ ਲਾਸ਼ ਸਾੜਨ ਲਈ ਜਗਾ ਨਹੀਂ ਮਿਲ ਰਹੀ ਹਸਪਤਾਲਾਂ ਵਿਚ ਬੈਡ ਨਹੀਂ ਮਿਲ ਰਹੇ ਆਕਸੀਜਨ ਦੀ ਵੱਡੀ ਕਮੀ ਲੋਕ ਰੋ ਰੋ ਕਿ ਦੱਸਦੇ ਹਨ ਕਈ ਵਾਰ ਤਾਂ ਵਾਕਿਆ ਹੀ ਦਿੱਲ ਡਰ ਜਾਂਦਾ ਏ ਕੀ ਵਾਕਿਆ ਹੀ ਇਹ ਸੱਚ ਏ ਤਾਂ ਸਥੀਤੀ ਬਹੁਤ ਮਾੜੀ ਹੋ ਗਈ ਐ ।
ਅਗਲੀ ਵੀਡੀਓ ਉਸ ਤੋਂ ਵੀ ਸਿਆਣੇ ਡਾਕਟਰ ਦੀ ਆ ਜਾਂਦੀ ਏ ਜ਼ੋ ਅੰਗਰੇਜ਼ੀ ਦੀ ਸਤਿ ਸ੍ਰੀ ਆਕਾਲ ਬਲਾਕੇ ਪੰਜਾਬੀ ਜਾਂ ਹਿੰਦੀ ਵਿੱਚ ਸ਼ੁਰੂ ਹੋ ਜਾਂਦਾ ਹੈ ਕਰੋਨਾ ਕੋਈ ਵੱਡੀ ਬਿਮਾਰੀ ਨਹੀਂ ਏ ਇਹ ਇਕ ਨੌਰਮਲ ਫਲੂ ਏ ਜ਼ੋ ਆਪਣੇ ਆਪ ਠੀਕ ਹੋ ਜਾਂਦਾ ਏ ਉਸ ਨੂੰ ਹਜ਼ਾਰਾਂ ਲੋਕ ਲੋਕ ਸ਼ੇਅਰ ਕਰ ਦੇਂਦੇ ਹਨ ਗੱਲ ਅੱਗੇ ਵਾਂਗੂੰ ਫੈਲ ਜਾਂਦੀ ਏ ਸੁਣਕੇ ਦਿੱਲ ਨੂੰ ਤਸੱਲੀ ਜਹੀ ਹੋ ਜਾਂਦੀ ਏ ਕੋਈ ਖਤਰਾ ਨਹੀਂ ਹੈ ਖਬਰਾਂ ਵਾਲੇ ਝੂਠ ਫਲਾ ਰਹੇ ਹਨ ਬੰਦ ਫਿਰ ਸੰਭਲ ਜਾਣ ਦਾ ਹੌਸਲਾ ਕਰ ਜਾਂਦਾ ਹੈ।
ਫਿਰ ਵਾਰੀ ਆਉਂਦੀ ਏ ਫੇਸਬੁੱਕ ਦੇ ਵਿਦਵਾਨਾਂ ਦੀ ਜ਼ੋ ਇਕ ਕਹਿੰਦਾ ਲੋਕ ਮੂਰਖ ਨੇ ਸਰਕਾਰ ਦੀਆਂ ਹਦਾਇਤਾਂ ਨਹੀਂ ਮੰਨਦੇ ਜਦੋਂ ਮਰਮੁਕ ਜਾਂਦੇ ਫਿਰ ਸਰਕਾਰ ਨੂੰ ਗਾਲ਼ਾਂ ਕੱਢਣ ਲੱਗ ਜਾਂਦੇ ਨੇ ਦੇਸ਼ ਦੇ ਗ਼ਦਾਰ ਲੋਕ ਆਪਣੀ ਸਰਕਾਰ ਦੇ ਵਿਰੁੱਧ ਬੋਲਦੇ ਨੇ ਸਰਕਾਰ ਨੂੰ ਸਵਾਲ ਕਰਨ ਵਾਲੇ ਦੇਸ਼ ਧ੍ਰੋਹੀ ਨੇ।
ਫਿਰ ਦੂਸਰਾ ਵਿੱਦਵਾਨ ਕਰੋਨਾ ਤਾਂ ਸਰਕਾਰੀ ਰੋਗ ਏ ਇਹ ਰਾਤ ਨੂੰ ਆਉਂਦਾ ਏ ਤੇ ਦਿਨੇ ਲੁਕ ਜਾਂਦਾ ਏ ਇਹ ਸਕੂਲਾਂ ਵਿੱਚ ਖਾਸ ਧਿਆਨ ਦੇਂਦਾ ਏ ਸਕੂਲ ਤਾਂ ਬੰਦ ਨੇ ਸ਼ਰਾਬ ਦੇ ਠੇਕਿਆਂ ਤੇ ਕਰੋਨਾ ਡਰਦਾ ਨਹੀਂ ਜਾਂਦਾ ਕਿਤੇ ਸ਼ਰਾਬੀ ਗੱਲ ਨਾਂ ਪੈ ਜਾਣ
ਮੰਤਰੀ ਦੇ ਘਰੇ ਵਿਆਹ ਵੱਲ ਤੱਕਦਾ ਵੀ ਨਹੀਂ ਤੇ ਪੈਲਸ ਵਿਚ ਕੋਈ ਆਮ ਬੰਦਾ ਵਿਆਹ ਕਰਦਾ ਏ ਤਾਂ ਉਥੇ ਇਹ ਆਪਣਾ ਕਰੋਪ ਦਿਖਾਉਂਦਾ ਏ । ਮੰਤਰੀ ਦੇ ਮਰਨ ਤੇ ਲੋਕਾਂ ਦੀ ਗਿਣਤੀ ਵੇਖ ਕਰੋਨਾ ਜੂਹਾਂ ਛੱਡ ਜਾਂਦਾ ਏ ਪਰ ਸਧਾਰਨ ਮਰਗ ਤੇ 20 ਬੰਦਿਆ ਤੇ ਵੀ ਖ਼ਤਰੇ ਦਾ ਟੱਲ ਵੱਜਦਾ ਰਹਿੰਦਾ ਏ ।
ਮੈਂ ਬਹੁਤ ਹੈਰਾਨ ਹਾਂ ਕਿ ਕਿਸ ਦੀ ਮੰਨੀਏ ਸਰਕਾਰ ਨੂੰ ਚਾਹੀਦਾ ਏ ਜ਼ੋ ਗਲਤ ਉਨਾਂ ਤੇ ਪਰਚਾ ਦਰਜ ਕਰੇ ਤੇ ਅੰਦਰ ਦੇਵੇਂ
ਅਫਵਾਹਾਂ ਕੌਣ ਫਲਾ ਰਿਹਾ ਇਸ ਦਾ ਫੈਸਲਾ ਕੌਣ ਕਰੇਂਗਾ ਮੈਨੂੰ ਨਹੀ ਪਤਾ ਜ਼ੋ ਮੇਰੇ ਮੰਨ ਦੀ ਹਾਲਤ ਏ ਮੈਂ ਉਹ ਦਰਸਾਈ ਏ ।
ਕਰੋਨਾ ਹੈ ਕਿ ਨਹੀਂ ਇਹ ਮੈਨੂੰ ਕੁਝ ਨਹੀਂ ਪਤਾ ਜੇਕਰ ਕੋਈ ਵਿਅਕਤੀ ਇਸ ਦੁੱਚਿਤੀ ਵਿੱਚ ਕੱਢ ਸਕੇ ਮੈਂ ਧੰਨਵਾਦ ਕਰਾਂਗਾ
ਗੁਰਦਿਆਲ ਸਿੰਘ ਸੁਰਸਿੰਘ ਤਰਨਤਾਰਨ9814123358
9779607720






