17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੋਰੋਨਾ ਸੰਕ੍ਰਮਿਤ ਕੁੜੀ ਨੇ ਆਈਸੋਲੇਸ਼ਨ ਵਾਰਡ ਤੋਂ ਮਾਰੀ ਛਾਲ, ਹਾਲਾਤ ਗੰਭੀਰ

ਕੋਰੋਨਾ ਸੰਕ੍ਰਮਿਤ ਕੁੜੀ ਨੇ ਆਈਸੋਲੇਸ਼ਨ ਵਾਰਡ ਤੋਂ ਮਾਰੀ ਛਾਲ, ਹਾਲਾਤ ਗੰਭੀਰ

ਲੁਧਿਆਣਾ, (ਬਾਬੂ ਜੋਧਾ) : ਲੁਧਿਆਣਾ ਦੇ ਸਿਵਲ ਹਸਪਤਾਲ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਕੋਰੋਨਾ ਆਈਸੋਲੇਸ਼ਨ ਵਾਰਡ ‘ਚ ਇਲਾਜ ਦੌਰਾਨ ਇਕ ਮੰਦਬੁੱਧੀ ਕੁੜੀ ਨੇ ਵਾਰਡ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ। ਕੁੜੀ ਦੇ ਛਾਲ ਮਾਰਨ ਦੌਰਾਨ ਵਾਰਡ ‘ਚ ਦਾਖਲ ਮਰੀਜ਼ਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।ਇਸ ਤੋਂ ਬਾਅਦ ਵਾਰਡ ‘ਚ ਤਾਇਨਾਤ ਮਹਿਲਾ ਸਟਾਫ ਮੁਲਾਜ਼ਮ ਨੇ ਡਾਕਟਰਾਂ ਤੇ ਪੁਲਿਸ ਨੂੰ ਸੁਚਿਤ ਕੀਤਾ। ਕੁੜੀ ਨੂੰ ਚੁੱਕ ਕੇ ਹਸਪਤਾਲ ਦੀ ਐਂਮਰਜੈਂਸੀ ‘ਚ ਪਹੁੰਚਾਇਆ ਤੇ ਉੱਥੇ ਸ਼ੁਰੂਆਤੀ ਇਲਾਜ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਡੀਐੱਮਸੀ ਹਸਪਤਾਲ ‘ਚ ਰੈਫਰ ਕਰ ਦਿੱਤਾ।

ਕਈ ਵਾਰ ਹਸਪਤਾਲ ਤੋਂ ਭੱਜਣ ਦੀ ਕੀਤੀ ਕੋਸ਼ਿਸ਼ਸਿਵਲ ਹਸਪਤਾਲ ਦੇ ਮਹਿਲਾ ਵਾਰਡ ‘ਚ ਬਣੇ ਆਈਸੋਲੇਸ਼ਨ ਵਾਰਡ ‘ਚ ਬੁੱਧਵਾਰ ਦੀ ਰਾਤ ਮਾਛੀਵਾੜਾ ਦੀ ਰਹਿਣ ਵਾਲੀ 19 ਸਾਲ ਦੀ ਕੁੜੀ ਨੂੰ ਕੋਰੋਨਾ ਸੰਕ੍ਰਮਿਤ ਹੋਣ ਤੋਂ ਬਾਅਦ ਦਾਖਲ ਕੀਤਾ ਗਿਆ ਸੀ। ਉੱਥੇ ਕੁੜੀ ਨੇ ਕਈ ਵਾਰ ਹਸਪਤਾਲ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਸ਼ੁੱਕਰਵਾਰ ਨੂੰ ਕੁੜੀ ਨੇ ਵਾਰਡ ‘ਚ ਬਣੀ ਖਿੜਕੀ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਵਾਰਡ ‘ਚ ਦਾਖਲ ਬਾਕੀ ਮਰੀਜ਼ਾਂ ਨੇ ਰੌਲਾ ਪਾਇਆ। ਦੱਸਿਆ ਜਾਂਦਾ ਹੈ ਕਿ ਕੁੜੀ ਜਦੋਂ ਹਸਪਤਾਲ ‘ਚ ਲਿਆਈ ਗਈ, ਉਦੋਂ ਤੋਂ ਹੀ ਡਰੀ ਹੋਈ ਹੈ।

Today Now News

RELATED ARTICLES
- Advertisment -

POPULAR POSTS