17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਸਵਾਦ ਦੀ ਸਮਰੱਥਾ ਨੂੰ ਪ੍ਰਭਾਵਿਤ ਨਹੀਂ ਕਰਦਾ ਕੋਰੋਨਾ : ਅਧਿਐਨ

ਸਵਾਦ ਦੀ ਸਮਰੱਥਾ ਨੂੰ ਪ੍ਰਭਾਵਿਤ ਨਹੀਂ ਕਰਦਾ ਕੋਰੋਨਾ : ਅਧਿਐਨ

ਵਾਸ਼ਿੰਗਟਨ : ਇਕ ਅਧਿਐਨ ਮੁਤਾਬਕ ਕੋਰੋਨਾ ਸਿੱਧੇ ਤੌਰ ‘ਤੇ ਸਵਾਦ ਸੈੱਲਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਹੈ ਸਗੋਂ ਬਿਮਾਰੀ ਕਾਰਨ ਇੰਫਲੇਮੇਸ਼ਨ ਦੌਰਾਨ ਮਰੀਜ਼ ਨੂੰ ਕਿਸੇ ਵੀ ਚੀਜ਼ ਦਾ ਸਵਾਦ ਆਉਣਾ ਬੰਦ ਹੋ ਜਾਂਦਾ ਹੈ। ਏਸੀਐੱਸ ਫਾਰਮਾਕੋਲੋਜੀ ਐਂਡ ਟ੍ਰਾਂਸਲੇਸ਼ਨਲ ਸਾਇੰਸ ਪੱਤ੍ਕਾ ਵਿਚ ਪ੍ਰਕਾਸ਼ਿਤ ਸਿੱਟਾ ਪਿਛਲੇ ਅਧਿਐਨਾਂ ਦੇ ਉਲਟ ਹੈ ਜਿਸ ਵਿਚ ਦੱਸਿਆ ਗਿਆ ਸੀ ਕਿ ਕੋਰੋਨਾ ਵਾਇਰਸ ਸਵਾਦ ਦੀ ਸਮਰੱਥਾ ‘ਤੇ ਸਿੱਧੇ ਤੌਰ ‘ਤੇ ਅਸਰ ਪਾਉਂਦਾ ਹੈ। ਦਰਅਸਲ, ਵੱਡੀ ਗਿਣਤੀ ਵਿਚ ਕੋਰੋਨਾ ਰੋਗੀਆਂ ਨੇ ਸਵਾਦ ਸਹੀ ਨਾ ਆਉਣ ਦੀ ਸ਼ਿਕਾਇਤ ਕੀਤੀ ਸੀ ਜਿਸ ਪਿੱਛੋਂ ਖੋਜੀਆਂ ਨੇ ਇਸ ਨੂੰ ਕੋਰੋਨਾ ਦੇ ਲੱਛਣਾਂ ਦੀ ਸੂਚੀ ਨਾਲ ਜੋੜ ਦਿੱਤਾ। ਹਾਲਾਂਕਿ ਹਾਲੀਆ ਖੋਜ ਤੋਂ ਪਤਾ ਚੱਲਦਾ ਹੈ ਕਿ 20-25 ਫ਼ੀਸਦੀ ਮਰੀਜ਼ ਸਵਾਦ ਨਾ ਆਉਣ ਦੀ ਸ਼ਿਕਾਇਤ ਕਰਦੇ ਹਨ।

ਅਮਰੀਕਾ ਦੀ ਜਾਰਜੀਆ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫੈਸਰ ਹੋਂਗਿਝਆਂਗ ਲਿਯੂ ਨੇ ਕਿਹਾ ਕਿ ਜ਼ਿਆਦਾ ਚਿੰਤਾਜਨਕ ਗੱਲ ਇਹ ਹੈ ਕਿ ਮਰੀਜ਼ਾਂ ਨੂੰ ਵਾਇਰਸ ਦੇ ਸੰਪਰਕ ਵਿਚ ਆਉਣ ਦੇ ਕੁਝ ਸਮੇਂ ਬਾਅਦ ਸਵਾਦ ਨਾ ਆਉਣ ਦਾ ਪਤਾ ਚੱਲਦਾ ਹੈ। ਇਹ ਇਕ ਅਜਿਹੀ ਸਥਿਤੀ ਹੈ ਜਿਸ ‘ਤੇ ਸਾਨੂੰ ਸਾਵਧਾਨੀਪੂਰਵਕ ਨਜ਼ਰ ਰੱਖਣ ਦੀ ਜ਼ਰੂਰਤ ਹੈ। ਚੂਹਿਆਂ ‘ਤੇ ਕੀਤਾ ਗਿਆ ਅਧਿਐਨ ਇਹ ਵੀ ਦੱਸਦਾ ਹੈ ਕਿ ਸਵਾਦ ਸੈੱਲ ਕੋਰੋਨਾ ਇਨਫੈਕਸ਼ਨ ਦੀ ਲਪੇਟ ਵਿਚ ਨਹੀਂ ਆਉਂਦੇ ਹਨ ਕਿਉਂਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿਚ ਏਸੀਈ2 ਨਹੀਂ ਹੁੰਦਾ ਹੈ। ਏਸੀਈ2 ਇਕ ਤਰ੍ਹਾਂ ਦਾ ਰਿਸੈਪਟਰ ਹੈ ਜੋ ਕੋਰੋਨਾ ਵਾਇਰਸ ਨੂੰ ਸਰੀਰ ਅੰਦਰ ਦਾਖ਼ਲ ਹੋਣ ਵਿਚ ਮਦਦ ਪ੍ਰਦਾਨ ਕਰਦਾ ਹੈ। ਇਹ ਆਪਣੇ ਤਰੀਕੇ ਦਾ ਪਹਿਲਾ ਅਧਿਐਨ ਹੈ ਜਿਸ ਵਿਚ ਕੋਰੋਨਾ ਵਾਇਰਸ ਅਤੇ ਸਵਾਦ ਸੈੱਲਾਂ ਦੇ ਸਬੰਧਾਂ ਨੂੰ ਦੱਸਿਆ ਗਿਆ ਹੈ। ਅਧਿਐਨ ਦੌਰਾਨ ਖੋਜੀਆਂ ਨੇ ਚੂਹਿਆਂ ਦੇ ਓਰਲ ਸੈੱਲਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਸੈੱਲਾਂ ‘ਚ ਤਾਂ ਏਸੀਈ2 ਸੀ ਪਰੰਤੂ ਸਵਾਦ ਸੈੱਲਾਂ ਵਿਚ ਇਸ ਦੀ ਮੌਜੂਦਗੀ ਬਿਲਕੁਲ ਨਹੀਂ ਸੀ। ਇਸ ਦਾ ਮਤਲਬ ਹੈ ਕਿ ਵਾਇਰਸ ਪ੍ਰਤੱਖ ਤੌਰ ‘ਤੇ ਸਵਾਦ ਸੈੱਲਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ।

Today Now News

RELATED ARTICLES
- Advertisment -

POPULAR POSTS