16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨੋਇਡਾ ਦੇ ਖੇਤਾਨ ਸਕੂਲ 'ਚ ਹੋਇਆ ਕੋਰੋਨਾ ਧਮਾਕਾ, 13 ਬੱਚੇ ਅਤੇ ਤਿੰਨ...

ਨੋਇਡਾ ਦੇ ਖੇਤਾਨ ਸਕੂਲ ‘ਚ ਹੋਇਆ ਕੋਰੋਨਾ ਧਮਾਕਾ, 13 ਬੱਚੇ ਅਤੇ ਤਿੰਨ ਅਧਿਆਪਕ ਪਾਜ਼ੀਟਿਵ

ਨਵੀਂ ਦਿੱਲੀ/ਨੋਇਡਾ: ਕੋਰੋਨਾ ’ਤੇ ਠੱਲ ਪੈਣ ਤੋਂ ਬਾਅਦ ਇੱਕ ਵਾਰ ਫੇਰ ਸਕੂਲਾਂ ਵਿੱਚ ਕੋਰੋਨਾ ਪੈਰ ਪਸਾਰ ਰਿਹਾ ਹੈ। ਨੋਇਡਾ ਦੇ ਇੱਕ ਨਿੱਜੀ ਸਕੂਲ ‘ਚ ਕੋਰੋਨਾ ਧਮਾਕਾ ਹੋਇਆ ਹੈ ਜਿੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਸਮੇਤ 16 ਕੋਰੋਨਾ ਦੇ ਮਾਮਲੇ ਸਾਹਮਣੇ (13 children and three teachers tested positive) ਆਏ ਹਨ। ਕਈ ਦਿਨਾਂ ਬਾਅਦ ਇਕ ਥਾਂ ‘ਤੇ ਇੰਨੀ ਵੱਡੀ ਗਿਣਤੀ ‘ਚ ਕੋਰੋਨਾ ਸੰਕਰਮਿਤ ਮਿਲਣ ਤੋਂ ਬਾਅਦ ਨੋਇਡਾ ‘ਚ ਹੜਕੰਪ ਮਚ ਗਿਆ ਹੈ ਤੇ ਸਿਹਤ ਵਿਭਾਗ ਦੇ ਹੱਥ ਪੈਰ ਫੁੱਲ ਗਏ ਹਨ।

ਮਾਮਲਾ ਨੋਇਡਾ ਦੇ ਸੈਕਟਰ 40 ਸਥਿਤ ਖੇਤਾਨ ਪਬਲਿਕ ਸਕੂਲ ਦਾ ਹੈ। ਸਕੂਲ ਪ੍ਰਬੰਧਨ ਨੇ ਸਿਹਤ ਵਿਭਾਗ ਨੂੰ ਪੱਤਰ ਜਾਰੀ ਕਰਕੇ ਕਿਹਾ ਕਿ ਬੱਚਾ ਅਤੇ ਅਧਿਆਪਕ ਦੋਵੇਂ ਸੰਕਰਮਿਤ ਪਾਏ ਗਏ ਹਨ। ਖੇਤਾਨ ਸਕੂਲ ‘ਚ ਕੋਰੋਨਾ ਧਮਾਕੇ ਤੋਂ ਬਾਅਦ ਪ੍ਰਸ਼ਾਸਨ ਹਰਕਤ ‘ਚ ਆ ਗਿਆ ਹੈ। ਸਿਹਤ ਵਿਭਾਗ ਸਕੂਲ ਬੰਦ ਹੋਣ ਦਾ ਹਵਾਲਾ ਦੇ ਕੇ ਟਾਲ-ਮਟੋਲ ਕਰਦਾ ਨਜ਼ਰ ਆ ਰਿਹਾ ਹੈ। ਵੱਖ-ਵੱਖ ਜਮਾਤਾਂ ਦੇ 13 ਬੱਚੇ ਅਤੇ ਤਿੰਨ ਅਧਿਆਪਕ ਕੋਰੋਨਾ ਸੰਕਰਮਿਤ ਹੋਏ ਹਨ। ਕੁੱਲ 16 ਲੋਕ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਹਤਿਆਤ ਵਜੋਂ ਸਕੂਲ ਪ੍ਰਬੰਧਕਾਂ ਨੇ ਸਕੂਲ ਬੰਦ ਕਰ ਦਿੱਤਾ ਹੈ।

Today Now News

RELATED ARTICLES
- Advertisment -

POPULAR POSTS