16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਕੈਬਰਜ਼ ਸਕੂਲ ਅਤੇ ਵਿਦਿਆਰਥੀਆਂ ਦੇ ਮਾਪਿਆਂ 'ਚ ਫੀਸਾਂ ਦੇ ਮੁੱਦੇ ਤੇ ਭਖਿਆ...

ਕੈਬਰਜ਼ ਸਕੂਲ ਅਤੇ ਵਿਦਿਆਰਥੀਆਂ ਦੇ ਮਾਪਿਆਂ ‘ਚ ਫੀਸਾਂ ਦੇ ਮੁੱਦੇ ਤੇ ਭਖਿਆ ਵਿਵਾਦ ।

ਸਕੂਲ ਵਲੋਂ 300 ਬੱਚਿਆਂ ਦੇ ਨਾਂਅ ਗਰੁੱਪ ਵਿਚੋਂ ਕੱਟੇ ਗਏ ਆਨਲਾਈਨ ਪੜਾਈ ਵੀ ਕੀਤੀ ਬੰਦ ।

ਤਰਨਤਾਰਨ (ਰਿੰਪਲ ਗੋਲਣ) : ਕੈਂਬਰਜ਼ ਸਕੂਲ ਪੱਟੀ ਵੱਲੋਂ ਵਿਦਿਆਰਥੀਆਂ ਪਾਸੋਂ ਵਸੂਲੀਆਂ ਜਾ ਰਹੀਆਂ ਫੀਸਾਂ ਦੇ ਮੁੱਦੇ ਨੂੰ ਲੈ ਕਿ ਅੱਜ ਵੱਡੀ ਤਾਦਾਦ’ਚ ਵਿਦਿਆਰਥੀਆਂ ਦੇ ਮਾਪੇ ਇੱਕਠੇ ਹੋ ਕੇ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ । ਇਸ ਮੌਕੇ ਸਕੂਲ ਮੈਨਜਮੈਂਟ ਕਮੇਟੀ ਦੇ ਮੈਂਬਰ ਮੌਜੂਦ ਨਾ ਹੋਣ ਕਰਕੇ ਮਾਪਿਆਂ ਵੱਲੋਂ ਸਕੂਲ ਪ੍ਰਿਸੀਪਲ ਨਾਲ ਗੱਲਬਾਤ ਕੀਤੀ ਗਈ, ਜੋ ਸਕੂਲ ਦੀ ਸ਼ਰਤਾਂ ਮੰਨਣ ਨੂੰ ਲੈ ਕਿ ਕਿਸੇ ਤਲ ਪੱਤਣ ਨਹੀਂ ਲੱਗ ਸਕੀ ।

ਇਸ ਮੌਕੇ ਗੱਲਬਾਤ ਕਰਦਿਆਂ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ‘ਚ ਸ਼ਾਮਲ ਮੁਨੀਸ਼ ਕੁਮਾਰ ਮਨਪ੍ਰੀਤ ਸਿੰਘ ਗੁਰਬੀਰ ਸਿੰਘ ਨਿਸ਼ਾਨ ਸਿੰਘ ਜ਼ੋਰਾ ਸਿੰਘ ਸੁਖਦੇਵ ਸਿੰਘ  ਨੇ ਕਿਹਾ ਕਿ ਉਹ ਸਕੂਲ ਨੂੰ 70 ਫੀਸਦੀ ਟਿਊਸ਼ਨ ਫੀਸ ਦੇਣ ਲਈ ਤਿਆਰ ਹਨ । ਪਰ ਸਕੂਲ ਪ੍ਰਬੰਧਕ 70 ਫੀਸਦੀ ਸਲਾਨਾ ਖਰਚੇ ਫੀਸ ਤੇ ਸੌ ਫੀਸਦੀ ਟਿਊਸ਼ਨ ਫੀਸ ਸਮੇਤ ਟਰਾਂਸਪੋਰਟ ਦਾ ਬਣਦਾ ਕਿਰਾਇਆ ਅਕਤੂਬਰ ਮਹੀਨੇ ਤੱਕ ਵਸੂਲਣ ਲਈ ਬਜਿੱਦ ਹਨ । ਇਸ ਦੌਰਾਨ ਮਾਪਿਆਂ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਵੱਲੋਂ ਸਕੂਲ ਦੀ ਫੀਸ ਜਮਾਂ ਨਹੀਂ ਕਰਵਾਈ ਗਈ, ਉਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਆਨਲਾਈਨ ਪੜ੍ਹਾਈ ਲਈ ਬਣਾਏ ਗਰੁੱਪ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ । ਜਿਸ ਕਾਰਣ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸਕੂਲ ਵੱਲੋਂ ਖਰਾਬ ਕੀਤਾ ਜਾ ਰਿਹਾ ਹੈ । ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਤੇ ਇਲਜ਼ਾਮ ਲਗਾਉਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਵਰਦੀਆਂ ਕਿਤਾਬਾਂ ਅਤੇ ਸਕੂਲੀ ਬੈਗ ਵੀ ਸਕੂਲ ਅੰਦਰੋਂ ਮਹਿੰਗੇ ਭਾਅ ਦਿੱਤੇ ਜਾਦੇ ਹਨ ਅਤੇ ਆਨਲਾਈਨ ਚੱਲਦੇ ਪੇਪਰਾਂ ਦੀਆਂ ਸ਼ੀਟਾਂ ਲੈਣ ਲਈ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਅੰਦਰ ਬੁਲਾਇਆ ਜਾ ਰਿਹਾ ਹੈ ਤਾਂ ਜੋ ਫੀਸਾਂ ਲੈਣ ਲਈ ਮਾਪਿਆਂ ਤੇ ਦਬਾਅ ਬਣਾਇਆ ਜਾ ਸਕੇ । ਇਸ ਤੋਂ ਇਲਾਵਾਂ ਸਕੂਲ ਦੀ ਮਾਨਤਾਂ ਅੱਠਵੀ ਕਲਾਸ ਤੱਕ ਹੈ ਤੇ ਬੱਚਿਆਂ ਨੂੰ ਨੌਵੀ ਕਲਾਸ ਵਿੱਚ ਦਾਖਲਾ ਦਿੱਤਾ ਗਿਆ ਹੈ । ਸਕੂਲ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸ਼ਰਤਾਂ ਦਾ ਵਿਰੋਧ ਕਰਦਿਆਂ ਵਿਦਿਆਰਥੀਆਂ ਦੇ ਮਾਪਿਆਂ ਨੇ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆਂ ਮੰਤਰੀ ਅਤੇ ਡਿਪਟੀ ਕਮਿਸ਼ਨਰ ਤਰਨਤਾਰਨ ਪਾਸੋਂ ਮੰਗ ਕੀਤੀ ।

Today Now News

RELATED ARTICLES
- Advertisment -

POPULAR POSTS