17.1 C
Chandigarh

TODAY NOW NEWS

Friday, March 20, 2026
HomeBREAKING NEWSਕਪਿਲ ਸ਼ਰਮਾ ਤੇ ਅਕਸ਼ੈ ਕੁਮਾਰ ਵਿਚਾਲੇ ਹੋਇਆ ਵਿਵਾਦ? ਅਦਾਕਾਰ ਨੇ ਸ਼ੋਅ 'ਤੇ...

ਕਪਿਲ ਸ਼ਰਮਾ ਤੇ ਅਕਸ਼ੈ ਕੁਮਾਰ ਵਿਚਾਲੇ ਹੋਇਆ ਵਿਵਾਦ? ਅਦਾਕਾਰ ਨੇ ਸ਼ੋਅ ‘ਤੇ ਆਉਣ ਤੋਂ ਕੀਤਾ ਇਨਕਾਰ!

ਨਵੀਂ ਦਿੱਲੀ, ਜੇ ਐੱਨ ਐੱਨ: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਤੇ ਕਾਮੇਡੀਅਨ ਕਪਿਲ ਸ਼ਰਮਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦੋਵਾਂ ਅਦਾਕਾਰਾਂ ਦੇ ਰਿਸ਼ਤੇ ਵਿਗੜਦੇ ਨਜ਼ਰ ਆ ਰਹੇ ਹਨ। ਇਹੀ ਕਾਰਨ ਹੈ ਕਿ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ ਬੱਚਨ ਪਾਂਡੇ ਦੇ ਪ੍ਰਮੋਸ਼ਨ ਲਈ ‘ਦਿ ਕਪਿਲ ਸ਼ਰਮਾ ਸ਼ੋਅ ‘ਚ ਨਹੀਂ ਜਾ ਰਹੇ ਹਨ। ਹਾਲ ਹੀ ਵਿੱਚ ਪ੍ਰਸਾਰਿਤ ਹੋਏ ਇੱਕ ਐਪੀਸੋਡ ਤੋਂ ਬਾਅਦ ਕਪਿਲ ਸ਼ਰਮਾ ਅਤੇ ਅਕਸ਼ੈ ਕੁਮਾਰ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਹੈ।
ਹਾਲ ਹੀ ‘ਚ ਅਕਸ਼ੈ ਕੁਮਾਰ ਆਪਣੀ ਫਿਲਮ ‘ਅਤਰੰਗੀ ਰੇ’ ਦੇ ਪ੍ਰਮੋਸ਼ਨ ਲਈ ‘ਦਿ ਕਪਿਲ ਸ਼ਰਮਾ ਸ਼ੋਅ’ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਕਪਿਲ ਸ਼ਰਮਾ ਨਾਲ ਖੂਬ ਮਸਤੀ ਅਤੇ ਮਜ਼ਾਕ ਵੀ ਕੀਤਾ। ਇਸ ਐਪੀਸੋਡ ਦੀ ਸ਼ੂਟਿੰਗ ਦੌਰਾਨ ਕਪਿਲ ਸ਼ਰਮਾ ਨੇ ਅਸਿੱਧੇ ਤੌਰ ‘ਤੇ ਅਕਸ਼ੈ ਕੁਮਾਰ ਦੀ ‘ਮਸ਼ਹੂਰ ਸਿਆਸੀ ਹਸਤੀ’ ਨਾਲ ਇੰਟਰਵਿਊ ਬਾਰੇ ਪੁੱਛਿਆ। ਕਾਮੇਡੀਅਨ ਨੇ ਕਥਿਤ ਤੌਰ ‘ਤੇ ਕੁਝ ਸਾਲਾਂ ਪਹਿਲਾਂ ਪੀਐਮ ਮੋਦੀ ਨਾਲ ਅਕਸ਼ੈ ਕੁਮਾਰ ਦੇ ਇੰਟਰਵਿਊ ਤੇ ਇਸ਼ਾਰਾ ਕੀਤਾ।
ਹੁਣ ਖਬਰ ਹੈ ਕਿ ਕਪਿਲ ਸ਼ਰਮਾ ਤੇ ਅਕਸ਼ੈ ਕੁਮਾਰ ਦੇ ਵਿਵਾਦ ਦਾ ਕਾਰਨ ਇਸ ਗੱਲਬਾਤ ਦੀ ਕਲਿੱਪ ਬਣ ਗਈ ਹੈ। ਵੀਡੀਓ ਕਲਿੱਪ ‘ਚ ਕਪਿਲ ਸ਼ਰਮਾ ਉਨ੍ਹਾਂ ਨੂੰ ਕਹਿੰਦੇ ਹਨ ਕਿ ਤੁਸੀਂ ਇੰਟਰਵਿਊ ‘ਚ ਲੋਕਾਂ ਨੂੰ ਇਹ ਸਵਾਲ ਵੀ ਕਰਦੇ ਹੋ ਕਿ ਉਹ ਅੰਬ ਕਿਵੇਂ ਖਾਂਦੇ ਹਨ। ਇਸ ‘ਤੇ ਅਕਸ਼ੈ ਕੁਮਾਰ ਹੱਸਣ ਲੱਗ ਪਏ। ਕਲਿੱਪ ਵਿੱਚ, ਅਕਸ਼ੈ ਕੁਮਾਰ ਕਪਿਲ ਨੂੰ ਖੁੱਲ੍ਹੇਆਮ ਵਿਅਕਤੀ ਦਾ ਨਾਮ ਕਹਿਣ ਦੀ ਚੁਣੌਤੀ ਦਿੰਦੇ ਹਨ, ਜਦੋਂ ਕਿ ਕਾਮੇਡੀਅਨ ਵਿਸ਼ਾ ਬਦਲਦਾ ਹੈ।
ਜਾਣਕਾਰੀ ਦੇ ਅਨੁਸਾਰ ਮੁਤਾਬਕ ਕਰੀਬੀ ਸੂਤਰਾਂ ਨੇ ਦੱਸਿਆ ਕਿ ਦੋਹਾਂ ਕਲਾਕਾਰਾਂ ਵਿਚਾਲੇ ਹੋਈ ਇਸ ਗੱਲਬਾਤ ਦਾ ਕਲਿੱਪ ਵਾਇਰਲ ਹੋ ਗਿਆ ਹੈ, ਜੋ ਅਕਸ਼ੈ ਕੁਮਾਰ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ। ਸੂਤਰਾਂ ਦੀ ਮੰਨੀਏ ਤਾਂ ਇਸ ਐਪੀਸੋਡ ਤੋਂ ਬਾਅਦ ਅਕਸ਼ੈ ਕੁਮਾਰ ਨੇ ਚੈਨਲ ਨੂੰ ਸ਼ੋਅ ਦੇ ਇਸ ਹਿੱਸੇ ਨੂੰ ਪ੍ਰਸਾਰਿਤ ਨਾ ਕਰਨ ਦੀ ਬੇਨਤੀ ਕੀਤੀ ਕਿਉਂਕਿ ਪ੍ਰਧਾਨ ਮੰਤਰੀ ਦਫਤਰ ਬਾਰੇ ਚਰਚਾ ਹੈ। ਖਾਸ ਗੱਲ ਇਹ ਹੈ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ‘ਤੇ ਮਹਿਮਾਨਾਂ ਦਾ ਅਧਿਕਾਰ ਹੈ ਕਿ ਉਹ ਅਜਿਹੀ ਬੇਨਤੀ ਕਰਨ ਕਿਉਂਕਿ ਸ਼ੋਅ ਲਾਈਵ ਨਹੀਂ ਹੈ।
ਉਸ ਸਮੇਂ ਚੈਨਲ ਨੇ ਅਕਸ਼ੈ ਕੁਮਾਰ ਦੀ ਗੱਲ ਮੰਨ ਲਈ ਸੀ ਪਰ ਉਸ ਗੱਲਬਾਤ ਦਾ ਵੀਡੀਓ ਇੰਟਰਨੈੱਟ ‘ਤੇ ਲੀਕ ਹੋ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਕਪਿਲ ਸ਼ਰਮਾ ਦੀ ਟੀਮ ‘ਤੇ ਕਿਸੇ ਤਰ੍ਹਾਂ ਦਾ ਭਰੋਸਾ ਤੋੜਦੇ ਹੋਏ ਲੀਕ ਕੀਤਾ ਗਿਆ ਹੈ। ਅਜਿਹੇ ‘ਚ ਹੁਣ ਅਕਸ਼ੈ ਕੁਮਾਰ ਨੇ ਸ਼ੋਅ ‘ਚ ਦੁਬਾਰਾ ਆਉਣ ਤੋਂ ਪਹਿਲਾਂ ਚੈਨਲ ਤੋਂ ਸਪੱਸ਼ਟੀਕਰਨ ਮੰਗਿਆ ਹੈ। ਅਜਿਹੇ ‘ਚ ਬੱਚਨ ਪਾਂਡੇ ਦੀ ਟੀਮ ਨਾਲ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਸ਼ੂਟਿੰਗ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਬੱਚਨ ਪਾਂਡੇ ਦੀ ਫਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ

Today Now News

RELATED ARTICLES
- Advertisment -

POPULAR POSTS