ਬੀ.ਐੱਸ.ਐੱਫ. ਤੇ ਜ਼ਿਲ੍ਹਾ ਅੰਮਿ੍ਤਸਰ (ਦਿਹਾਤੀ) ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਰਹੱਦੋਂ ਪਾਰ ਤੋਂ ਹੈਰੋਇਨ ਦੀ ਖੇਪ ਭਾਰਤ ਆਈ ਹੈ

ਅਟਾਰੀ (ਬਿਊਰੋ ਰਿਪੋਰਟ) : ਵੀਰਵਾਰ ਨੂੰ ਭਾਰਤ-ਪਾਕਿ ਸਰਹੱਦ ‘ਤੇ ਭਾਰਤ ਵਾਲੇ ਪਾਸੇ ਇਕ ਸਾਂਝਾ ਆਪਰੇਸ਼ਨ ਚਲਾਇਆ, ਜਿਸ ਦੌਰਾਨ ਪਾਕਿਸਤਾਨ ਤੋਂ ਸਮੱਗਲ ਹੋ ਕੇ ਆਈ ਹੈਰੋਇਨ ਦੀ ਖੇਪ ਬਰਾਮਦ ਹੋਈ। ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਦੀ 71ਵੀਂ ਬਟਾਲੀਅਨ, ਪੁਲਿਸ ਥਾਣਾ ਘਰਿੰਡਾ ਤੇ ਅੰਮਿ੍ਤਸਰ (ਦਿਹਾਤੀ) ਪੁਲਿਸ ਨੇ ਡੀਐੱਸਪੀ ਗੁਰਿੰਦਰ ਸਿੰਘ ਨਾਗਰਾ ਦੀ ਅਗਵਾਈ ਹੇਠ ਇਹ ਸਾਂਝਾ ਆਪਰੇਸ਼ਨ ਚਲਾਇਆ,
ਬੀਐੱਸਐੱਫ ਤੇ ਜ਼ਿਲ੍ਹਾ ਅੰਮਿ੍ਤਸਰ (ਦਿਹਾਤੀ) ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਰਹੱਦੋਂ ਪਾਰ ਪਾਕਿਸਤਾਨ ਵੱਲੋਂ ਹੈਰੋਇਨ ਦੀ ਖੇਪ ਭਾਰਤ ਆਈ ਹੈ ਜਿਸ ‘ਤੇ ਡੀਐੱਸਪੀ ਗੁਰਿੰਦਰ ਸਿੰਘ ਨਾਗਰਾ ਦੀ ਅਗਵਾਈ ਹੇਠ ਬੀਐੱਸਐੱਫ ਦੇ ਜਵਾਨਾਂ ਨੂੰ ਨਾਲ ਲੈ ਕੇ ਇਕ ਸਾਂਝੀ ਤਲਾਸ਼ੀ ਮੁਹਿੰਮ ਚਲਾੲਹ ਗਈ। ਇਸ ਦੌਰਾਨ ਸਰਹੱਦੀ ਚੌਕੀ ਦਾਉਕੇ ਨੇੜਿਓਂ ਉਨ੍ਹਾਂ ਨੂੰ ਇਕ ਲੋਹੇ ਦੀ ਸ਼ੱਕੀ ਪਲੇਟ ਬਰਾਮਦ ਹੋਈ। ਅਧਿਕਾਰੀਆਂ ਨੇ ਜਦੋਂ ਲੋਹੇ ਦੀ ਪਲੇਟ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਇਕ ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ।





