16 C
Chandigarh

TODAY NOW NEWS

Friday, March 20, 2026
HomeBREAKING NEWSਇਕ ਤੀਰ, ਤਿੰਨ ਨਿਸ਼ਾਨੇ : ਪਟਿਆਲਾ ਨਗਰ ਨਿਗਮ ਨੇ ਰੋਕਿਆ ਪ੍ਰਦੂਸ਼ਣ, ਪੈਸੇ...

ਇਕ ਤੀਰ, ਤਿੰਨ ਨਿਸ਼ਾਨੇ : ਪਟਿਆਲਾ ਨਗਰ ਨਿਗਮ ਨੇ ਰੋਕਿਆ ਪ੍ਰਦੂਸ਼ਣ, ਪੈਸੇ ਵੀ ਕਮਾਏ ਤੇ ਨਾਲ ਹੀ ਕੀਤੀ ਵਾਤਾਵਰਨ ਦੀ ਸੇਵਾ

ਪਟਿਆਲਾ : ਨਗਰ ਨਿਗਮ ਪਟਿਆਲਾ ਨੇ ਇਕ ਤੀਰ ਨਾਲ ਤਿੰਨ ਨਿਸ਼ਾਨੇ ਲਗਾਏ ਹਨ। ਨਗਰ ਨਿਗਮ ਨੇ ਪਾਰਕਾਂ ਦੇ ਕੂਡ਼ੇ ਨੂੰ ਅੱਗ ਨਾ ਲਗਾਕੇ ਜਿੱਥੇ ਪ੍ਰਦੂਸ਼ਣ ਰੋਕਿਆ, ਉੱਥੇ ਹੀ ਇਸ ਬਾਗਬਾਨੀ ਕੂਡ਼ੇ ਨੂੰ ਖਾਦ ‘ਚ ਤਬਦੀਲ ਕਰਕੇ ਵਾਤਾਵਰਨ ਦੀ ਸੇਵਾ ਵੀ ਕੀਤੀ ਤੇ ਖਾਦ ਵੇਚਕੇ ਪੈਸੇ ਵੀ ਕਮਾਏ। ਇਸਦੇ ਨਾਲ ਹੀ ਪਟਿਆਲਾ ਦਾ ਨਗਰ ਨਿਗਮ ਕੂਡ਼ੇ ਤੋਂ ਧਨ ਕਮਾਉਣ ਵਾਲਾ ਪੰਜਾਬ ਦਾ ਪਹਿਲਾ ਨਗਰ ਨਿਗਮ ਬਣ ਗਿਆ ਹੈ। ਜਿਹਡ਼ਾ ਕੂਡ਼ਾ ਪ੍ਰਦੂਸ਼ਣ ਦਾ ਕਾਰਨ ਬਣ ਰਿਹਾ ਸੀ, ਪਟਿਆਲਾ ਨਗਰ ਨਿਗਮ ਨੇ ਉਸ ਕੂਡ਼ੇ ਨੂੰ ਆਮਦਨੀ ਦਾ ਜ਼ਰੀਆ ਬਣਾ ਲਿਆ ਹੈ।

ਭਾਵੇਂ ਜਲੰਧਰ, ਲੁਧਿਆਣਾ ਸਮੇਤ ਹੋਰ ਵੱਡੇ ਸ਼ਹਿਰਾਂ ਵਿਚ ਵੀ ਇਸ ਕੂਡ਼ੇ ਦੇ ਨਿਪਟਾਰੇ ਲਈ ਸ਼ੁਰੂਆਤ ਕੀਤੀ ਗਈ ਹੈ ਪਰ ਇਸ ਪ੍ਰੋਜੈਕਟ ’ਚ ਸਫਲਤਾ ਹਾਸਲ ਕਰਕੇ ਪਟਿਆਲਾ ਨਗਰ ਨਿਗਮ ਨੇ ਮਿਸਾਲ ਕਾਇਮ ਕਰ ਦਿੱਤੀ ਹੈ। ਹੁਣ ਤਕ ਨਗਰ ਨਿਗਮ 17 ਟਨ ਖਾਦ ਤਿਆਰ ਕਰ ਚੁੱਕਾ ਹੈ। ਜਿਸਨੂੰ ਖੁੱਲੇ ਬਜਾਰ ਵਿਚ ਪੰਜ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਕੇ ਕਰੀਬ 85 ਹਜ਼ਾਰ ਦੀ ਆਮਦਨੀ ਹੋ ਚੁੱਕੀ ਹੈ।

ਨਗਰ ਨਿਗਮ ਦੀ ਹੱਦ ਵਿਚ ਪੈਂਦੇ 112 ਮਿਉਂਸਪਲ ਪਾਰਕਾਂ ਅਤੇ 10 ਗਰੀਨ ਬੈਲਟ ਤੋਂ ਰੋਜ਼ਾਨਾ 5 ਟਨ ਬਾਗਬਾਨੀ ਰਹਿੰਦ-ਖੂੰਹਦ ਜਿਸ ਵਿੱਚ ਸੁੱਕੇ ਪੱਤੇ, ਫੁੱਲ, ਟਾਹਣੀਆਂ ਅਤੇ ਹੋਰ ਰਹਿੰਦ-ਖੂੰਹਦ ਹੁੰਦੀ ਹੈ ਇਕੱਠੀ ਕੀਤੀ ਜਾਂਦੀ ਹੈ। ਟਰੈਕਟਰ ਨਾਲ ਚੱਲਣ ਵਾਲੀ ‘ਸਟੈਟਿਕ ਸ਼੍ਰੈਡਿੰਗ ਮਸ਼ੀਨ’ ਨਾਲ ਸਾਰੀ ਰਹਿੰਦ-ਖੂੰਹਦ ਨੂੰ ਕੱਟਿਆ ਜਾਂਦਾ ਹੈ। ਇਸ ਰਹਿੰਦ-ਖੂੰਹਦ ਨੂੰ ਵੱਖ-ਵੱਖ ਪਡ਼ਾਵਾਂ ‘ਚ ਕੰਪੋਸਟ ਕਰਕੇ ਖਾਦ ਵਿੱਚ ਬਦਲਿਆ ਜਾਂਦਾ ਹੈ। ਇਹ ਖਾਦ ਕਿਚਨ ਗਾਰਡਨ, ਗਮਲਿਆਂ ਜਾਂ ਨਰਸਰੀ ਵਿਚ ਵਰਤੀ ਜਾ ਸਕਦੀ ਹੈ।

Today Now News

RELATED ARTICLES
- Advertisment -

POPULAR POSTS