17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਉਪਭੋਕਤਾ ਅਧਿਕਾਰ ਸੰਗਠਨ ਦਾ "ਗ੍ਰਾਹਕ ਬੋਲੇਗਾ" ਰਾਸ਼ਟਰੀਆ ਪੱਧਰੀ ਪ੍ਰੋਗਰਾਮ ਮੋਗਾ ਵਿਖੇ ਹੋਇਆ

ਉਪਭੋਕਤਾ ਅਧਿਕਾਰ ਸੰਗਠਨ ਦਾ “ਗ੍ਰਾਹਕ ਬੋਲੇਗਾ” ਰਾਸ਼ਟਰੀਆ ਪੱਧਰੀ ਪ੍ਰੋਗਰਾਮ ਮੋਗਾ ਵਿਖੇ ਹੋਇਆ

ਮੋਗਾ (ਹੈੱਪੀ ਢੰਡ) ,,ਉਪਭੋਕਤਾ ਅਧਿਕਾਰ ਸੰਗਠਨ ਦਾ “ਗ੍ਰਾਹਕ ਬੋਲੇਗਾ” ਰਾਸ਼ਟਰੀਆ ਪੱਧਰੀ ਪ੍ਰੋਗਰਾਮ ਮੋਗਾ ਵਿਖੇ ਹੋਇਆ। ਅੱਜ ਮੋਗਾ ਵਿਖੇ ਉਪਭੋਕਤਾ ਅਧਿਕਾਰ ਸੰਗਠਨ ਪੰਜਾਬ ਵੱਲੋਂ ਨੀਲਮ ਨੋਵਾ ਸਿਨੇਮਾ ਦੇ ਬੇਸਮੈੰਟ ਹਾਲ ਵਿਚ ਰੱਖਿਆ ਗਿਆ।ਅੱਜ ਦਾ ਇਹ ਪ੍ਰੋਗਰਾਮ ਰਾਸ਼ਟਰੀ ਪ੍ਰਧਾਨ ਨਵੀਨ ਸ਼ਰਮਾ ਪੰਜਾਬ ਪ੍ਰਧਾਨ ਪੰਕਜ ਸੂਦ ਦੀ ਰਹਿਨੁਮਾਈ ਹੇਠ ਪ੍ਰੋਗਰਾਮ ਕੀਤਾ ਗਿਆ । ਬਲਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮੋਗਾ ਮੁੱਖ ,ਆਮ ਆਦਮੀ ਪਾਰਟੀ ਵੱਲੋਂ ਡਾ ਅਮਨ ਅਰੋੜਾ ਵੂਮਨ ਮਿੰਗ ਵਾਈਸ ਪ੍ਰਧਾਨ,ਕਾਂਗਰਸ ਵੱਲੋਂ ਸੁਨੀਲ ਦੱਤ ਲੁਧਿਆਣਾ ਵਾਲੇ ਪ੍ਰੈੱਸ ਇੰਚਾਰਜ ਸੀ.ਅੈਮ ਹਾਊਸ,ਚੀਫ ਗੈਸਟ ਵਜੋਂ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ,ਐਸ.ਡੀ. ਐਮ ਸਤਵੰਤ ਸਿੰਗਲਾ ਤੇ ਐੱਸ.ਡੀ.ਐੱਮ ਧਰਮਕੋਟ ਚਾਰੁਮਿਤਾ, ਮਹਿਮਾਨ ਵਜੋਂ ਪਹੁੰਚੇ । ਨਵੀਨ ਸ਼ਰਮਾ ਰਾਸ਼ਟਰੀ ਪ੍ਰਧਾਨ ਪੰਕਜ ਸੂਦ ਪੰਜਾਬ ਪ੍ਰਧਾਨ ਅਤੇ ਬਲਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੇ ਸੰਬੋਧਨ ਕੀਤਾ। ਇਸ ਦੇ ਉਪਰੰਤ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਕੀਤਾ ਜਿਸਦੇ ਵਿਚ ਭੰਗੜਾ ਗਿੱਧਾ ਅਤੇ ਝੁੱਗੀ ਝੌਂਪੜੀ ਦੇ ਬੱਚਿਆ ਨੇ ਆਪਣੀ ਕਲਾ ਦਿਖਾ ਕੇ ਚਾਰ ਚੰਦ ਲਾਏ । ਇਸ ਦੇ ਉਪਰੰਤ ਕਲਾਕਾਰੀ ਦਿਖਾਉਣ ਤੋਂ ਬਾਅਦ ਬੱਚਿਆਂ ਨੂੰ ਇਨਾਮ ਦੀ ਸਥਾਪਿਤ ਕੀਤੇ ਗਏ ,ਸੂਦ ਫਾਊਂਡੇਸ਼ਨ ,ਖਾਲਸਾ ਸੇਵਾ ਸੁਸਾਇਟੀ,ਸਿਟੀ ਬਲੱਡ ਬੈਂਕ ,ਮਿਸ਼ਨ ਕਲੀਨ ਐਂਡ ਗ੍ਰੀਨ ਸੰਸਥਾ ਨੂੰ ਸ਼ਲਾਘਾਯੋਗ ਕਾਰਜਕਾਰਣੀ ਕਰਕੇ ‘ਗ੍ਰਾਹਕ ਬੋਲੇਗਾ’ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ ,ਮਾਨਯੋਗ ਮੀਡੀਆ ਨੂੰ ਵੀ ਤੋਹਫੇ ਦੇ ਕੇ ਸਨਮਾਨਿਤ ਕਿਤਾ ਗਿਆ । ਜਿਸ ਵਿਚ ਨਵੀਨ ਸ਼ਰਮਾ ਕੌਮੀ ਪ੍ਰਧਾਨ ਉਪਭੋਕਤਾ ਅਧਿਕਾਰ ਸੰਗਠਨ ਰਾਜਸ਼੍ਰੀ ਗਾਂਧੀ ਕੌਮੀ ਸੱਕਤਰ,ਅੱਚੁ ਬਨੰਆਗ ਪਰਧਾਨ ਅਰੁਣਾਚਲ ਪ੍ਰਦੇਸ਼,ਦੇਵਿੰਦਰ ਸੇਠੀ ਸੰਨੀ ਪਰਧਾਨ ਦਿਲੀ, ਮਹੇਸ਼ ਅਰੋੜਾ ਪਰਧਾਨ ਵੈਸਟ ਦਿਲੀ , ਨਵੀਨ ਕੰਵਲ ਪਰਧਾਨ ਕਰਨਾਟਕਾ,ਚੰਦਰ ਭੂਸ਼ਣ ਮਿਸ਼ਰਾ ਪਰਧਾਨ ਛੱਤੀਸਗੜ੍ਹ ,ਇਸ ਮੌਕੇ ਹਰਮਨ ਬਰਾੜ ਖੋਟੇ ਨੂੰ ਯੂਥ ਵਿੰਗ ਸੀ.ਆਰ.ਉ ਦਾ ਪਰਧਾਨ ਥਾਪਿਆ ਗਿਆ ਤਾਕਿ ਗ੍ਰਾਹਕ ਬੋਲੇਗਾ ਮੁਹਿੰਮ ਘਰ ਘਰ ਪਹੁੰਚ ਸਕੇ । ਇਸ ਮੋਕੇ ਹੈਪੀ ਸਿੰਘ ਜਸਮੀਤ ਸਿੰਘ, ਹਰਫੂਲ ਸਹਿਗਲ, ਰਾਕੇਸ਼ ਕੁਮਾਰ ਛਾਬੜਾ ,ਹਰਮਨ ਵਾਲੀਆ ਚਮਕੌਰ ਸਿੰਘ ,ਅਨਮੋਲ ਸ਼ਰਮਾ ,ਅਨਿਲ ਗੁਪਤਾ, ਵਿਜੈ ਸਿੰਗਲਾ,ਰੇਨੂ ਮਿੱਤਲ ਸਰਬਜੀਤ ਕੌਰ ,ਨੀਨਾ ਸਿੰਗਲਾ ,ਰਿਤੂ ਸੂਦ ,ਜੋਤੀ ਸੂਦ ਅਤੇ ਉਪਭੋਗਤਾ ਅਧਿਕਾਰ ਸੰਗਠਨ ਦੀ ਸਾਰੀ ਟੀਮ ਅਤੇ ਠਾਠਾਂ ਮਾਰਦਾ ਹਜੂਮ ਦੇਖਣਯੋਗ ਸੀ ।

Today Now News

RELATED ARTICLES
- Advertisment -

POPULAR POSTS