17.1 C
Chandigarh

TODAY NOW NEWS

Friday, March 20, 2026
HomeBREAKING NEWSਰਾਜੇਵਾਲ ਸਕੂਲ ’ਚ ਕਮਰੇ ਦੀ ਉਸਾਰੀ ਅਰੰਭ

ਰਾਜੇਵਾਲ ਸਕੂਲ ’ਚ ਕਮਰੇ ਦੀ ਉਸਾਰੀ ਅਰੰਭ

ਖੰਨਾ, 22 ਦਸੰਬਰ (ਪਰਮਜੀਤ ਸਿੰਘ ਧੀਮਾਨ) – ਨੇੜਲੇ ਪਿੰਡ ਰਾਜੇਵਾਲ ਦੇ ਸਰਕਾਰੀ ਸਕੂਲ ਵਿਖੇ ਨਾਬਾਰਡ ਤਹਿਤ ਐਡੀਸ਼ਨਲ ਕਲਾਸ ਰੂਮ ਅਧੀਨ ਨਵੇਂ ਕਮਰੇ ਦੀ ਉਸਾਰੀ ਦਾ ਕੰਮ ਸੁਰੂ ਹੋ ਗਿਆ। ਸਕੂਲ ਪਿ੍ਰੰਸੀਪਲ ਨਵਤੇਜ ਸ਼ਰਮਾ ਨੇ ਕਿਹਾ ਕਿ ਸਕੂਲ ’ਚ ਸਮੂਹ ਅਧਿਆਪਕਾ ਦੇ ਸੁਹਿਰਦ ਯਤਨਾਂ ਸਦਕਾ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਜਿਸ ਕਰਕੇ ਇਕ ਹੋਰ ਕਮਰੇ ਦੀ ਲੋੜ ਸੀ। ਕਮਰੇ ਦੀ ਲੋੜ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਗਿਆ ਅਤੇ ਹੁਣ ਉਕਤ ਸਕੀਮ ਅਧੀਨ ਆਈ ਗ੍ਰਾਂਟ ਨਾਲ ਨਵੇਂ ਕਮਰੇ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ।
      ਉਨ੍ਹਾਂ ਕਿਹਾ ਕਿ ਨਵੇਂ ਕਮਰੇ ਦੀ ਉਸਾਰੀ ਨਾਲ ਵਿਦਿਆਰਥੀਆਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ। ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਇਸ ਕਾਰਜ ’ਚ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ਤੇ ਵਿਭਾਗੀ ਹਦਾਇਤਾਂ ਦੀ ਪਾਲਣਾ ਕਰਦਿਆਂ ਲੋੜ ਅਨੁਸਾਰ ਖ੍ਰੀਦ ਕਮੇਟੀ ਬਣਾਈ ਗਈ ਹੈ। ਇਸ ਮੌਕੇ ਗੁਲਜ਼ਾਰ ਮੁਹੰਮਦ, ਨਰਸੀ ਸਿੰਘ, ਮਹਿੰਦਰਪਾਲ ਸਿੰਘ, ਮਨਪ੍ਰੀਤ ਸਿੰਘ, ਸੁਮਨ ਪੁਰੀ, ਪੂਨਮ ਸ਼ਰਮਾ, ਪ੍ਰਿਤਪਾਲ ਕੌਰ, ਗੀਤਾ ਰਾਣੀ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS