16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਹਲਕਾ ਵਿਧਾਇਕ ਮਾਨਸਾ ਵੱਲੋਂ ਉਦਘਾਟਨ

ਹਲਕਾ ਵਿਧਾਇਕ ਮਾਨਸਾ ਵੱਲੋਂ ਉਦਘਾਟਨ

ਮਾਨਸਾ 05 ਸਤੰਬਰ ( ਗੁਰਜੰਟ ਸਿੰਘ ਬਾਜੇਵਾਲੀਆ) ਦੀ ਪੈਨਸ਼ਨਰਜ ਐਸੋਸੀਏਸ਼ਨ ਮਾਨਸਾ ਵੱਲੋਂ ਆਪਣੇ ਪੈਨਸ਼ਨਰਜ ਭਵਨ ਵਿੱਚ ਜਾਣ ਲਈ ਇੱਕ ਨਵੇਂ ਰਸਤੇ ਦਾ ਨਿਰਮਾਣ ਕੀਤਾ ਹੈ ਜਿਸ ਦਾ ਗੇਟ ਕਚਹਿਰੀ ਰੋਡ ਮਾਨਸਾ ਉੱਪਰ ਲਾਇਆ ਗਿਆ। ਇਸ ਕਾਰਜ ਨੂੰ ਚਲਦਿਆਂ ਲਗਭਗ ਦੋ ਮਹੀਨੇ ਹੋ ਗਏ ਅਤੇ ਹੁਣ ਇਹ ਸੰਪੂਰਨ ਹੋ ਗਿਆ। ਅੱਜ ਇਸ ਗੇਟ ਦਾ ਉਦਘਾਟਨ ਸ. ਨਾਜਰ ਸਿੰਘ ਮਾਨਸ਼ਾਹੀਆ ਹਲਕਾ ਵਿਧਾਇਕ ਮਾਨਸਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਪੈਨਸ਼ਨਰਾਂ ਵੱਲੋਂ ਇਸ ਸਮੇਂ ਉਨ੍ਹਾਂ ਸਾਥੀਆਂ ਦਾ ਧੰਨਵਾਦ ਕੀਤਾ ਜਿੰਨਾਂ ਨੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿੱਚ ਯੋਗਦਾਨ ਪਾਇਆ। ਉਨ੍ਹਾਂ ਵੱਲੋਂ ਹਲਕਾ ਵਿਧਾਇਕ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਕੰਮ ਲਈ ਹਰ ਪੱਖੋਂ ਐਸੋਸੀਏਸ਼ਨ ਦੀ ਸਹਾਇਤਾ ਕੀਤੀ ਗਈ। ਇਸ ਮੌਕੇ ਸਰਵ ਸ੍ਰੀ ਪਿਰਥੀ ਸਿੰਘ ਮਾਨ ਜਨਰਲ ਸਕੱਤਰ, ਜਗਦੀਸ਼ ਰਾਇ ਸਲਾਹਕਾਰ, ਭਗਵਾਨ ਸਿੰਘ ਰੱਲਾ ਅਤੇ ਦਰਸ਼ਨ ਜੋਗਾ ਵੱਲੋਂ ਆਪਣੇ ਵਿਚਾਰ ਰੱਖੇ ਗਏ। ਸ੍ਰੀ ਜਸਵੀਰ ਢੰਡ ਵੱਲੋਂ ਆਏ ਸਾਥੀਆਂ ਅਤੇ ਵਿਧਾਇਕ ਦਾ ਧੰਨਵਾਦ ਕੀਤਾ ਗਿਆ। ਸ੍ਰੀ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਐਸੋਸੀਏਸ਼ਨ ਨੂੰ ਇਸ ਕਾਰਜ ਲਈ ਵਧਾਈ ਦਿੱਤੀ। ਸਟੇਜ ਸਕੱਤਰ ਦੀ ਭੂਮਿਕਾ ਸੁਖਚਰਨ ਸੱਦੇਵਾਲੀਏ ਵੱਲ਼ੋਂ ਨਿਭਾਈ ਗਈ।

Today Now News

RELATED ARTICLES
- Advertisment -

POPULAR POSTS