–ਰੋਜ਼ੀ ਬਰਕੰਦੀ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਚ ਚੌਣ ਪ੍ਰਚਾਰ
–ਪੰਜ ਸਾਲ ਚ ਕਾਂਗਰਸ ਨੇ ਡੱਕਾ ਤੱਕ ਨਹੀਂ ਤੋੜਿਆ
ਸ੍ਰੀ ਮੁਕਤਸਰ ਸਾਹਿਬ, 16 ਫਰਵਰੀ (ਅਨਮੋਲ ਸਿੰਘ ਵੜਿੰਗ)- ਸ੍ਰੋਮਣੀ ਅਕਾਲੀ ਦਲ ਅਤੇ ਬਹੁਜ਼ਨ ਸਮਾਜ ਪਾਰਟੀ ਦੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਚ ਡੌਰ-ਟੂ-ਡੌਰ ਚੌਣ ਪ੍ਰਚਾਰ ਕੀਤਾ | ਇਸ ਦੌਰਾਨ ਉਹਨਾਂ ਕਿਹਾ ਕਿ ਪੰਜ ਸਾਲ ਸੂਬੇ ਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਹਲਕਾ ਸ੍ਰੀ ਮੁਕਤਸਰ ਸਾਹਿਬ ਵਿਕਾਸ ਦੇ ਨਾਮ ਤੇ ਬਹੁਤ ਪਿਛੱੜ ਗਿਆ ਹੈ ਅਤੇ ਇਲਾਕੇ ਨੂੰ ਵਿਕਾਸ ਦੀ ਵਧੇਰੇ ਲੋੜ ਹੈ | ਉਹਨਾਂ ਕਿਹਾ ਕਿ ਕਾਂਗਰਸ ਨੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਕੇ ਆਪਣਾ ਮਤਲਬ ਹੱਲ ਕਰ ਲਿਆ, ਜਦਕਿ ਵਿਕਾਸ ਤਾਂ ਕੀ ਕਰਨਾ , ਇੱਕ ਡੱਕਾ ਤੱਕ ਨਹੀਂ ਤੋੜਿਆ |

ਰੋਜ਼ੀ ਬਰਕੰਦੀ ਨੇ ਕਿਹਾ ਕਿ ਹੁਣ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਠੱਗਾਂ ਨੂੰ ਵੋਟਾਂ ਨਹੀਂ ਦੇਣੀਆਂ | ਰੋਜ਼ੀ ਬਰਕੰਦੀ ਨੇ ਕਿਹਾ ਕਿ ਅਕਾਲੀ ਬਸਪਾ ਸਰਕਾਰ ਬਨਣ ਤੇ ਇਲਾਕੇ ਦਾ ਵਿਕਾਸ ਤੇਜ਼ੀ ਨਾਲ ਕਰਵਾਇਆ ਜਾਵੇਗਾ | ਉਹਨਾਂ ਕਿਹਾ ਕਿ ਪਹਿਲਾਂ ਵੀ ਅਕਾਲੀ ਸਰਕਾਰ ਸਮੇਂ ਪੰਜਾਬ ਦਾ ਵਿਕਾਸ ਵੱਡੇ ਪੱਧਰ ਤੇ ਹੋਇਆ, ਕਿਉਂਕਿ ਅਕਾਲੀ ਦਲ ਜੋ ਕਹਿੰਦਾ ਹੈ, ਉਹ ਕਰਦਾ ਵੀ ਹੈ | ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਵੋਟ ਪਾ ਕੇ ਅਕਾਲੀ ਦਲ ਬਸਪਾ ਗੱਠਜੋੜ ਦੇ ਸਰਕਾਰ ਬਣਾਉਣ ਤਾਂ ਜੋ ਜਲਦੀ ਤੋਂ ਜਲਦੀ ਹਲਕੇ ਦੀ ਨੁਹਾਰ ਬਦਲੀ ਜਾ ਸਕੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿੰਨੀ ਐਮਸੀ, ਹਰਦੀਪ ਸਿੰਘ ਬੀਤਾ ਭਾਉ, ਯਾਦਵਿੰਦਰ ਸਿੰਘ ਸੰਧੂ ਕਬਰਵਾਲਾ, ਜੱਜੀ ਭਾਉ, ਕੰਵਰ ਭਾਉ, ਸੀਸ਼ਾ ਸੰਧੂ, ਕੀਪੂ ਭਾਉ, ਸੁਰਜੀਤ ਸਿੰਘ, ਸਰਦੂਲ ਸਿੰਘ, ਬਾਬਾ ਖੇਤਰਪਾਲ ਸੁਸਾਇਟੀ ਦੇ ਮੈਂਬਰ ਬੁੜਾ ਗੁੱਜਰ ਰੋਡ, ਭੰਡਾਰੀ ਸਾਹਿਬ, ਘੋਗਰ ਸਿੰਘ, ਸਾਹਿਬ ਸਿੰਘ, ਨਿਰਭੈਅ ਸਿੰਘ ਸਾਬਕਾ ਪ੍ਰਧਾਨ ਟਰੱਕ ਯੁੂਨੀਅਨ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਗੋਰਾ, ਕਾਲੀ, ਸੱਤਪਾਲ ਡੇਅਰੀਵਾਲਾ, ਸੁਖਬੀਰ ਸਿੰਘ,ਮਹੇਸ਼ ਭਾਟੀਆ, ਹਰਮਨਜੀਤ ਸੱਕਾਂਵਾਲੀ ਆਦਿ ਹਾਜ਼ਰ ਸਨ |






