17.4 C
Chandigarh

TODAY NOW NEWS

Friday, March 20, 2026
HomePOLITICSਨਾਭਾ ਵਿਖੇ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ...

ਨਾਭਾ ਵਿਖੇ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਤੇਜ਼

ਸਮਾਜ ਸੇਵੀ ਅਮਰਦੀਪ ਖੰਨਾ ਦੇ ਸਪੁੱਤਰ ਜਸਦੀਪ ਖੰਨਾ ਵਾਰਡ ਨੰਬਰ 20 ਕਾਂਗਰਸ ਉਮੀਦਵਾਰ

ਨਾਭਾ (ਸੁਖਚੈਨ ਲੁਬਾਣਾ) : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ, ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਨਾਭਾ ਵਿਖੇ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਨਾਭਾ ਤੋਂ ਉੱਘੇ ਸਮਾਜ ਸੇਵੀ ਅਮਰਦੀਪ ਖੰਨਾ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤੇ ਸਪੁੱਤਰ ਜਸਦੀਪ ਖੰਨਾ ਵਾਰਡ ਨੰਬਰ 20 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਅਤੇ ਖੰਨਾ ਪਰਿਵਾਰ ਵੱਲੋਂ ਆਪਣੇ ਵਾਰਡ ਵਿਚ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਵਾਰਡ ਵਾਸੀਆਂ ਨੇ ਵੀ ਭਰੋਸਾ ਦਿੱਤਾ ਕਿ ਉਹ ਭਾਰੀ ਬਹੁਮੱਤ ਨਾਲ ਜਿੱਤਾ ਕੇ ਭੇਜਣਗੇ।

ਇਸ ਮੌਕੇ ਤੇ ਉੱਘੇ ਸਮਾਜ ਸੇਵੀ ਅਮਰਦੀਪ ਖੰਨਾ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੇ ਕਿਹਾ ਕਿ ਅਸੀਂ ਪਿਛਲੇ 25 ਸਾਲਾਂ ਤੋਂ ਵਾਰਡ ਦੀ ਸੇਵਾ ਕਰਦੇ ਆ ਰਹੇ ਹਾਂ ਅਤੇ ਹਰ ਸਮੇਂ ਅਸੀਂ ਵਾਰਡ ਵਾਸੀਆਂ ਦੇ ਨਾਲ ਹਾਂ ਅਤੇ ਅਸੀਂ ਸਾਰੇ ਹੀ ਕੰਮ ਕਰਵਾਏ ਹਨ।

ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਦੀਪ ਖੰਨਾ ਨੇ ਕਿਹਾ ਕਿ ਮੈਨੂੰ ਕਾਂਗਰਸ ਪਾਰਟੀ ਤੇ ਬੜਾ ਮਾਣ ਹੈ ਕਿ ਮੈਨੂੰ ਨੌਜਵਾਨ ਨੂੰ ਇਹ ਮੌਕਾ ਹੈ ਦਿੱਤਾ ਹੈ ਅਤੇ ਮੈਂ ਵਧ ਚਡ਼੍ਹ ਕੇ ਵਾਰਡ ਵਾਸੀਆਂ ਦੀ ਸੇਵਾ ਕਰਾਂਗਾ।

ਇਸ ਮੌਕੇ ਤੇ ਵਾਰਡ ਵਾਸੀਆਂ ਨੇ ਕਿਹਾ ਕਿ ਅਸੀਂ ਇਨ੍ਹਾਂ ਦੇ ਨਾਲ ਹਾਂ ਅਤੇ ਅਸੀਂ ਇਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਿਆ ਹੈ ਕਿਉਂਕਿ ਇਨ੍ਹਾਂ ਵੱਲੋਂ ਹੋਈ ਪਿਛਲੇ 25 ਸਾਲਾਂ ਤੋਂ ਹਰ ਘਰ ਦੇ ਨਾਲ ਦੁੱਖ-ਸੁੱਖ ਦੇ ਵਿੱਚ ਖਡ਼੍ਹੇ ਹਨ ਅਤੇ ਇਨ੍ਹਾਂ ਵੱਲੋਂ ਹੀ ਵਿਕਾਸ ਕਰਵਾਇਆ ਗਿਆ ਅਤੇ ਵੋਟਾਂ ਵੀ ਅਸੀਂ ਖੰਨਾ ਪਰਿਵਾਰ ਨੂੰ ਹੀ ਪਾਵਾਂਗੇ।

Today Now News

RELATED ARTICLES
- Advertisment -

POPULAR POSTS