16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਕਾਂਗਰਸ ਦੇ ਅਬਜ਼ਰਵਰ ਸ਼ੀਸ਼ਪਾਲ ਨੇ ਹਲਕਾ ਮੌੜ ਦੇ ਵਰਕਰਾਂ ਦੇ ਸੁਣੇ ਵਿਚਾਰ

ਕਾਂਗਰਸ ਦੇ ਅਬਜ਼ਰਵਰ ਸ਼ੀਸ਼ਪਾਲ ਨੇ ਹਲਕਾ ਮੌੜ ਦੇ ਵਰਕਰਾਂ ਦੇ ਸੁਣੇ ਵਿਚਾਰ

ਮੌੜ ਮੰਡੀ, 16 ਦਸੰਬਰ ਹਰਮਿੰਦਰ ਸਿੰਘ ਅਵਿਨਾਸ਼ / ਸੰਜੀਵ ਕੁਮਾਰ ਨੌਟੀ
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕਿ ਕਾਂਗਰਸ ਪਾਰਟੀ ਨੇ ਤਿਆਰੀਆਂ ਅਰੰਭ ਦਿੱਤੀਆਂ ਹਨ। ਜਿਸਦੇ ਚਲਦੇ ਵਿਧਾਨ ਸਭਾ ਹਲਕਾ ਮੌੜ ਦੇ ਵਰਕਰਾਂ ਦੀਆਂ ਨਬਜਾਂ ਟੋਹਣ ਆਏ ਅਬਜ਼ਰਵਰ ਅਤੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਸਥਾਨਕ ਸ਼ਹਿਰ ਦੇ ਗਊਸ਼ਾਲਾ ਭਵਨ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਹਲਕਾ ਮੌੜ ਤੋਂ ਟਿਕਟ ਦੇ ਦਾਅਵੇਦਾਰ ਅਤੇ ਹਲਕਾ ਸੇਵਾਦਾਰ ਮਨਿੰਦਰ ਸਿੰਘ ਸੇਖੋ ਇੰਚਾਰਜ਼ ਡਾ. ਮੰਜੂ ਬਾਂਸਲ, ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਦੇ ਪੁੱਤਰ ਤੇ ਯੂਥ ਆਗੂ ਅਵਤਾਰ ਸਿੰਘ ਕਮਾਲੂ, ਹਲਕਾ ਸੇਵਾਦਾਰ ਭੁਪਿੰਦਰ ਸਿੰਘ ਗੋਰਾ, ਹਲਕਾ ਸੇਵਾਦਾਰ ਨਵਜੋਤ ਸਿੰਘ ਸੰਧੂ ਅਤੇ ਜਾਟ ਮਹਾਂ ਸਭਾ ਦੇ ਜਿਲ੍ਹਾ ਪ੍ਰਧਾਨ ਸਿੱਪੀ ਭਾਕਰ ਨੇ ਆਪੋ-ਆਪਣੇ ਸਮਰਥਕਾਂ ਸਮੇਂਤ ਮੀਟਿੰਗ  ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਅਬਜ਼ਰਵਰ ਸ਼ੀਸ਼ਪਾਲ ਕੇਹਰਵਾਲਾ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਹੈ ਕਿ ਚੋਣਾਂ ’ਚ ਹਲਕੇ ਦੀ ਕੀ ਭੂਮਿਕਾ ਰਹੇਗੀ। ਇਹਨਾਂ ਪਹਿਲੂਆਂ ਨੂੰ ਲੈ ਕਿ ਇੱਕਲੇ ਇਕੱਲੇ ਵਰਕਰਾਂ ਤੋਂ ਹਲਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਭਰ ’ਚ ਸਰਵੇ ਕਰਵਾਏ ਜਾ ਰਹੇ ਹਨ, ਕਿ ਪਾਰਟੀ ਦੀ ਮਜਬੂਤੀ ਕਿਵੇ ਹੋ ਸਕਦੀ ਹੈ। ਸਰਵੇ ਮੁਤਾਬਿਕ ਲੋਕ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਗਰੀਬ ਮਜਦੂਰ, ਕਿਸਾਨ ਤੇ ਵਪਾਰੀ ਤੋਂ ਇਲਾਵਾ ਆਮ  ਵਰਗ ਦੇ ਹਿੱਤਾਂ ਲਈ ਲਏ ਫੈਸਲਿਆਂ ਤੋਂ ਪੰਜਾਬ ਵਾਸੀ ਪੂਰੀ ਤਰ੍ਹਾਂ ਖੁਸ਼ ਹਨ। ਜਿਸ ਕਾਰਨ ਕਾਂਗਰਸ ਪਾਰਟੀ 2022 ’ਚ ਦੁਆਰਾ ਸਰਕਾਰ ਬਣਾਉਣ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ’ਚ ਟਿਕਟ ਮੰਗਣ ਦਾ ਸਭ ਨੂੰ ਅਧਿਕਾਰ ਹੈ। ਪ੍ਰੰਤੂ ਜਿਹੜੇ ਵੀ ਵਿਅਕਤੀ ਨੂੰ ਪਾਰਟੀ ਟਿਕਟ ਦੇਵੇਗੀ ਅਤੇ ਰਾਹੁਲ ਗਾਂਧੀ, ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਵੱਲੋਂ ‘ ਨਵਾਂ ਪੰਜਾਬ ਮਾਡਲ’ ਬਣਾਉਣ ਲਈ ਸਾਰੇ ਸਾਥੀ ਅਤੇ ਵਰਕਰ ਇੱਕਜੁੱਟ ਹੋ ਕਿ ਉਮੀਦਵਾਰ ਨੂੰ ਜਿਤਾਉਣਗੇ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਬੋਘਾ ਸਿੰਘ,ਕਰਨੈਲ ਸਿੰਘ ਸਾਬਕਾ ਪ੍ਰਧਾਨ, ਦਵਿੰਦਰ ਸਿੰਘ ਮੌੜ ਕਲਾਂ, ਸੁਖਦੀਪ ਸਿੰਘ ਰਾਮਨਗਰ, ਕੌਂਸਲਰ ਪਾਲਾ ਸਿੰਘ, ਕੌਂਸਲਰ ਯਾਦਵਿੰਦਰ ਸਿੰਘ, ਕੌਂਸਲਰ ਕੁਲਵਿੰਦਰ ਸਿੰਘ, ਵਾਈਸ ਪ੍ਰਧਾਨ ਦੀਪਕ ਮਿੱਤਲ, ਬਲਾਕ ਪ੍ਰਧਾਨ ਸੁਰਜੀਤ ਸਿੰਘ ਖੋਖਰ, ਰਾਜੇਸ਼ ਜੈਨ, ਪਰਮਜੀਤ ਸਿੰਘ ਸ਼ੰਮੀ ਜੈਲਦਾਰ,ਵਰਿੰਦਰ ਕੁਮਾਰ ਬੋਘਾ, ਵਿਜੈ ਕੁਮਾਰ ਵਾਈਸ ਚੇਅਰਮੈਨ, ਮੱਖਣ ਲਾਲ ਮੰਗਲਾ, ਅਸ਼ੋਕ ਕੁਮਾਰ ਵਕੀਲ ਤੋਂ ਇਲਾਵਾ ਪੰਚ-ਸਰਪੰਚ ਅਤੇ ਪਾਰਟੀ ਵਰਕਰ ਮੌਜੂਦ ਸਨ। ਫੋਟੋ ਕੈਪਸ਼ਨ : ਮੌੜ ਵਿਖੇ ਅਬਜ਼ਰਵਰ ਸ਼ੀਸ਼ਪਾਲ ਕੇਹਰਵਾਲ, ਹਲਕਾ ਇੰਚਾਰਜ਼ ਡਾ. ਮੰਜੂ ਬਾਂਸਲ ਅਤੇ ਨਾਲ ਆਹੁਦੇਦਾਰ

Today Now News

RELATED ARTICLES
- Advertisment -

POPULAR POSTS