17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੁਲਤਾਨਪੁਰ ਲੋਧੀ ਤੋ ਕਾਂਗਰਸ ਵਿਧਾਇਕ ਨਵਤੇਜ ਚੀਮਾ ਨੇ ਪ੍ਰੈਸ ਕਾਨਫਰੰਸ ਵਿੱਚ ਇਕ...

ਸੁਲਤਾਨਪੁਰ ਲੋਧੀ ਤੋ ਕਾਂਗਰਸ ਵਿਧਾਇਕ ਨਵਤੇਜ ਚੀਮਾ ਨੇ ਪ੍ਰੈਸ ਕਾਨਫਰੰਸ ਵਿੱਚ ਇਕ ਵੱਡਾ ਖੁਲਾਸਾ

ਸੁਲਤਾਨਪੁਰ ਲੋਧੀ (Nirmal Singh ) ਸੁਲਤਾਨਪੁਰ ਲੋਧੀ ਤੋ ਕਾਂਗਰਸ ਵਿਧਾਇਕ ਨਵਤੇਜ ਚੀਮਾ ਨੇ ਪ੍ਰੈਸ ਕਾਨਫਰੰਸ ਵਿੱਚ ਇਕ ਵੱਡਾ ਖੁਲਾਸਾ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਇਕ ਗੈਂਗਸਟਰ ਨਾਲ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਫੋਟੋ ਜਾਰੀ ਕਰਦਿਆਂ ਆਰੋਪ ਲਗਾਏ ਹਨ ਕੀ ਉਕਤ ਗੈਂਗਸਟਰ 27 ਨਵੰਬਰ ਨੂੰ ਲੁੱਟ ਦੇ ਉਸ ਮਾਮਲੇ ਵਿੱਚ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ ਜੋ ਕੀ ਸੁਲਤਾਨਪੁਰ ਵਿੱਚ ਉਹਨਾਂ ਦੇ ਘਰ ਦੇ ਬਿਲਕੁਲ ਨਜ਼ਦੀਕ ਉਸ ਵਕਤ ਹੋਈ ਸੀ ਜਦ ਉਹਨਾਂ ਦੇ ਘਰ ਸੂਬੇ ਦੇ ਉਪ ਮੁਖਮੰਤਰੀ ਤੇ ਗ੍ਰਿਹ ਵਿਭਾਗ ਦੇ ਮੁੱਖੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਵਰਕਰਾਂ ਨਾਲ ਇਕ ਮੀਟਿੰਗ ਕਰ ਰਹੇ ਸਨ ਉਹਨਾਂ ਕਿਹਾ ਕੀ ਉਹਨਾਂ ਦਾ ਖਦਸ਼ਾ ਹੈ ਕੀ ਉਕਤ ਘਟਨਾ ਨੂੰ ਇਕ ਸਾਜਿਸ਼ ਤਹਿਤ ਅੰਜਾਮ ਦਿੱਤਾ ਗਿਆ ਜਿਸ ਦੀ ਮਨਸ਼ਾਂ ਇਸ ਲੁੱਟ ਤੋ ਵੀ ਜਿਆਦਾ ਸੀ ਪਰ ਪੁਲਿਸ ਵਿਭਾਗ ਦੀ ਚੰਗੀ ਕਾਰਵਾਈ ਕਰਕੇ ਇਹ ਆਰੋਪੀ ਕਾਬੂ ਆ ਗਏ ਹਨ ਉਹਨਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਸਵਾਲ ਕਰਦਿਆਂ ਕਿਹਾ ਕੀ ਕਿਊ ਉਹ ਅਜਿਹੇ ਗੈਂਗਸਟਰਾਂ ਨੂੰ ਉਤਸ਼ਾਹਿਤ ਕਰ ਸੂਬੇ ਦੀ ਨੌਜਵਾਨੀ ਨੂੰ ਇੱਕ ਅਪਰਾਧ ਦੀ ਅੱਗ ਵੱਲ ਲੈ ਜਾ ਰਹੇ ਹਨ ਉਹਨਾ ਕਿਹਾ ਕੀ ਸਿਆਸਤ ਕਾਰਨ ਸੂਬੇ ਦੀ ਨੌਜਵਾਨੀ ਨੂੰ ਬਰਬਾਦ ਕਰਨਾ ਬਹੁਤ ਜੋਖਿਮ ਵਾਲਾ ਕੰਮ ਹੈ ਉਹਨਾਂ ਇਹ ਕਿਹਾ ਕੀ ਪਰ ਓਹ ਨੌਜਵਾਨਾਂ ਨੂੰ ਇਸ ਰਸਤੇ ਤੇ ਨਹੀਂ ਚਲਣ ਦੇਣ ਗੇ ਚਾਹੇ ਉਹਨਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪੈ ਜਾਵੇ ਨਵਤੇਜ ਚੀਮਾ ਨੇ ਇਹ ਵੀ ਆਰੋਪ ਲਗਾਇਆ ਕੀ ਕੈਬਨਿਟ ਮੰਤਰੀ ਯੂ ਪੀ ਵਾਂਗ ਗੁੰਡਾ ਰਾਜ ਕਾਈਮ ਕਰ ਆਪਣੇ ਸਿਆਸੀ ਬਦਲੇ ਲਈ ਉਹਨਾਂ ਨੂੰ ਜਾਨ ਤੋ ਵੀ ਮਰਵਾ ਸਕਦੇ ਹਨ ਚੀਮਾ ਨੇ ਤਲਖ ਅੰਦਾਜ ਵਿੱਚ ਕਿਹਾ ਕੀ ਉਹ ਇਸ ਸਾਰੀ ਘਟਨਾ ਦੀ ਗ੍ਰਿਹ ਵਿਭਾਗ ਉਚ ਪੱਧਰੀ ਜਾਂਚ ਦੀ ਮੰਗ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਨ !

ਨਵਤੇਜ ਚੀਮਾ ਨੇ ਕਿਸਾਨ ਅਨਦੋਲਣ ਦੀ ਜਿੱਤ ਤੇ ਕਿਸਾਨਾਂ ਦੇ ਧਰਨੇ ਨੂੰ ਸਮਾਪਤ ਕਰਨ ਦੇ ਐਲਾਨ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕੀ ਇਹ ਇਕ ਇਤਿਹਾਸਿਕ ਜਿੱਤ ਹੈ ਜੋ ਅਗੇ ਵੀ ਕਿਸੇ ਵੀ ਤਸ਼ਦਦ ਲਈ ਮਾਰਗਦਰਸ਼ਨ ਕਰੇਗੀ !

Today Now News

RELATED ARTICLES
- Advertisment -

POPULAR POSTS