ਚੇਅਰਮੈਨ ਮੱਖਣ ਸਰਮਾਂ ਨੇ ਕਿਹਾ ਕਿ *ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਰਾਹੀਂ ਕੀਤੀ ਟਕੋਰ

ਬਰਨਾਲਾ, (ਕਰਨਪਰੀਤ ਧੰਦਰਾਲ) : ਪਤਾ ਨਹੀਂ ਕਿਓ ਜਿਲ•ੇ ਦੇ ਕਾਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੂੰ ਵਿਕਾਸ ਪੁਰਸ ਕਹਿਣ ਵਿਚ ਗੁਰੇਜ ਨਹੀ ਕਰਦੇ ਕਿਉਕਿ ਪਿਛਲੇ 20 ਸਾਲਾਂ ਵਿਚ ਕਾਂਗਰਸ ਨੇ ਬਰਨਾਲਾ ਸਹਿਰ ਨੂੰ ਜ਼ਿਲੀ ਬਨਾਉਣ ਤੋ ਸਿਵਾਏ ਕੋਈ ਕੰਮ ਬਰਨਾਲਾ ਵਿਚ ਨਹੀਂ ਕੀਤਾ ਸ਼੍ਰੀ ਰਾਜਿੰਦਰ ਗੁਪਤਾ ਅਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਬਰਨਾਲੇ ਦੇ ਲੋਕ ਗਵਾਹ ਹਨ ਕੇ ਪਿਛਲੀ ਸਰਕਾਰ ਵੇਲੇ ਜਿੱਥੇ ਜਿਲੇ ਅੰਦਰ ਡੀਸੀ ਕੰਪਲੈਕਸ ਪੁਲਸ ਲਾਈਨ ਸਟੇਡੀਅਮ ਯੂਨੀਵਰਸਿਟੀ ਕਾਲਜ ਸਿਵਲ ਹਸਪਤਾਲ ਵਿਚ ਜੱਚਾ ਬਚਾ ਹਸਪਤਾਲ ਸਾਰੇ ਸਹਿਰ ਵਿਚ ਸੀਵਰੇਜ ਧਨੌਲਾ ਰੋਡ ਤੇ ਰੇਲਵੇ ਪੁਲ ਵੇਟਨਰੀ ਸੈਂਟਰ ਸੁੰਦਰ ਪਾਰਕ ਆਦਿ ਸਾਰੀਆਂ ਦੇ ਨੀਹ ਪੱਥਰ ਭੀ ਰੱਖੇ ਅਤੇ ਸਾਰਾ ਪੈਸਾ ਭੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਿੰਡ ਪਿੰਡ ਅਤੇ ਹਰੇਕ ਵਾਰਡ ਵਿਚ ਬੈਠ ਕੇ ਤੁਰੰਤ ਚੈੱਕ ਦੇਕੇ ਅਕਾਲੀ ਸਰਕਾਰ ਨੇ ਦਿੱਤਾ ਹੈ ਇਥੋਂ ਤਕ ਕੇ ਧਨੌਲਾ ਰੋਡ ਭੀ ਅਕਾਲੀ ਦਲ ਦੀ ਮਿਓਂਸਪਲ ਕਮੇਟੀ ਨੇ ਬਣਾਈ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਇੰਜ ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਕਰਦਿਆ ਕਿਹਾ ਕੇ ਕਾਂਗਰਸ ਸਰਕਾਰ ਵੱਡੇ ਵੱਡੇ ਝੂਠ ਬੋਲਕੇ ਹੋਂਦ ਵਿਚ ਆਈ ਹੈ ਕਿਸਾਨਾਂ ਨੂੰ ਨੋਜਵਾਨਾ ਨੂੰ ਮੁਲਾਜ਼ਿਮ ਵਰਗ ਨੂੰ ਬਜੁਰਗਾ ਨੂੰ ਗਰੀਬਾ ਦੀਆ ਬੇਟੀਆਂ ਨੂੰ ਅਜੇ ਤੱਕ 4 ਸਾਲ ਹੋਣ ਵਾਲੇ ਹਨ ਕੁਝ ਨਹੀਂ ਦਿੱਤਾ ਸਾਰੇ ਸਰਕਾਰ ਵੱਲ ਮੂੰਹ ਚੱਕ ਕੇ ਦੇਖ ਰਹੇ ਹਨ ਕੇ ਉਠ ਦਾ ਬੁੱਲ• ਕਦ ਡਿੱਗੇਗਾ ਬਰਨਾਲਾ ਸਹਿਰ ਅੰਦਰ ਅਜ ਤਕ ਵਿਕਾਸ ਦੇ ਨਾ ਤੇ ਇਕ ਇੱਟ ਭੀ ਨਹੀਂ ਲਾਈ ਕਿਹੜੇ ਹਿਸਾਬ ਨਾਲ ਨਾਲ ਕਾਂਗਰਸੀ ਆਪਣੇ ਲੀਡਰ ਨੂੰ ਵਿਕਾਸ ਪੁਰਸ਼ ਦਾ ਦਰਜਾ ਦੇ ਰਹੇ ਹਨ ਪਰੰਤੂ ਸਾਰੇ ਲੋਕ ਇਹਨਾਂ ਮੁੱਦਿਆਂ ਤੋ ਵਾਕਿਫ਼ ਹਨ ਅਤੇ ਜਾਣੀ ਜਾਣ ਹਨ ਕੇ ਕਾਂਗਰਸ ਨੇ ਸਿਰਫ ਨਸਿਆ ਤੋ ਸਿਵਾਏ ਕੁਝ ਭੀ ਪਰਮੋਟ ਨਹੀਂ ਕੀਤਾ ਆਉਣ ਵਾਲੀਆਂ 2022 ਦੀਆ ਚੋਣਾਂ ਵਿਚ ਕਾਂਗਰਸ ਨੂੰ ਇਹਨਾਂ ਦਾ ਜਵਾਬ ਦੇਣਾ ਪਏਗਾ ਇਸ ਮੌਕੇ ਲੈਫ ਭੋਲਾ ਸਿੰਘ ਸਿੱਧੂ ਸੂਬੇਦਾਰ ਸਰਬਜੀਤ ਸਿੰਘ ਪੰਡੋਰੀ ਵਾਰੰਟ ਅਫ਼ਸਰ ਬਲਵਿੰਦਰ ਢੀਂਡਸਾ ਅਵਤਾਰ ਸਿੰਘ ਸਿੱਧੂ ਸੂਬੇਦਾਰ ਹਰਪਾਲ ਸਿੰਘ ਜਗਸੀਰ ਸਿੰਘ ਭੈਣੀ ਹੌਲਦਾਰ ਸੁਖਵਿੰਦਰ ਸਿੰਘ ਮੇਲਾ ਸਿੰਘ ਪਰਗਟ ਸਿੰਘ ਗੁਲਾਬ ਸਿੰਘ ਗੁਰਪਿਆਰ ਸਿੰਘ ਰਣਜੀਤ ਸਿੰ ਕੋਤਦੂਨਾ ਆਦਿ ਆਗੂ ਹਾਜਰ ਸਨ।
ਮੱਖਣ ਸਰਮਾਂ ਨੇਂ ਕਿਵੇਂ ਕੀਤੀ ਟਕੋਰ : ਪਿਛਲੇ 20 ਸਾਲਾਂ ਵਿਚ ਕਾਂਗਰਸ ਨੇ ਬਰਨਾਲਾ ਸਹਿਰ ਨੂੰ ਜ਼ਿਲੀ ਬਨਾਉਣ ਤੋ ਸਿਵਾਏ ਕੋਈ ਕੰਮ ਵਿਚ ਨਹੀਂ ਕੀਤਾ ਦਾ ਠੋਕਵਾਂ ਜਵਾਬ ਦਿੰਦਿਆਂ ਚੇਅਰਮੈਨ ਮੱਖਣ ਸਰਮਾਂ ਨੇ ਕਿਹਾ ਕਿ *ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ *ਦੀ ਅਖਾਣ ਤਹਿਤ ਕਿ ਅਜਿਹਾ ਬੇ ਤੁਕੀ ਬਿਆਨਬਾਜੀ ਕਰਨ ਵਾਲਾ ਕੇਵਲ ਢਿੱਲੋਂ ਦੇ ਰਾਜਨੀਤਕ ਕੱਦ ਤੋਂ ਅਣਜਾਣ ਹੀ ਹੋ ਸਕਦਾ ਹੈ ਪਿਛਲੇ ਦਸ ਸਾਲਾਂ ਚ ਰਾਜ ਭਾਗ ਹੁੰਦਿਆਂ ਅਕਾਲੀ ਭਾਜਪਾ ਦੀ ਸਰਕਾਰ ਨੇਂ ਨੀਂਹ ਪੱਥਰਾਂ ਦੀ ਰਾਜਨੀਤੀ ਤੋਂ ਬਿਨਾਂ ਕੁੱਝ ਨਹੀਂ ਕੀਤਾ। ਸਿਰਫ ਪੰਜਾਬ ਦੀ ਨੌਜਵਾਨਂੀ ਨੂੰ ਕੁਰਾਹੇ ਪਾਇਆ ।ਸਾਰੇ ਅਧੂਰੇ ਛੱਡੇ ਕਾਰਜ ਕੇਵਲ ਢਿੱਲੋਂ ਨੇਂ ਇੱਕ ਇੱਕ ਕਰਕੇ ਪੂਰੇ ਕਰਵਾਏ। ਬਿਆਨਬਾਜੀ ਕਰਨ ਵਾਲਾ ਜਿਹੜਾ ਇਹ ਨਹੀਂ ਜਾਣਦਾ ਕਿ ਬਰਨਾਲੇ ਸ਼ਹਿਰ ਦਾ ੫੦ ਸਾਲਾਂ ਦਾ ਖੋਇਆ ਰੁਤਬਾ ਜਿਲ•ਾ ਬਣਾ ਕੇ ਬਹਾਲ ਕੀਤਾ, ਬਰਨਾਲਾ ਲੁਧਿਆਣਾ ਸੜਕ ਬਣਵਾਈ ,ਹਜਾਰਾਂ ਬਿਜਲੀ ਦੇ ਟਰਾਂਸਫਾਰਮਰ ਮੰਜੂਰ ਕਰਵਾਏ, ਸਿਵਲ ਹਸਪਤਾਲ ਲਈ ੪ ਵੈਂਟੀਲੇਟਰ ਮੁਹੱਈਆ ਕਰਵਾਏ ਜਿਸ ਨਾਲ ਹਜਾਰਾਂ ਜਾਨਾਂ ਬਚਣਗੀਆਂ ਤੇ ਚੱਲ ਰਹੀ ਕਰੋਨਾਂ ਦੀ ਮਹਾਂਮਾਰੀ ਚ ਲੋੜਬੰਦਾਂ ਲਈ ਕਰੋੜਾਂ ਰੂਪੈ ਸਹਾਇਤਾ ਭੇਜੀ ਤੇ ਬਰਨਾਲਾ ਹਲਕੇ ਦੇ ਬਸਿੰਦੇ ਇਸੇ ਲਈ ਕੇਵਲ ਢਿੱਲੋਂ ਨੂੰ ਵਿਕਾਸ ਪੁਰਸ ਕਹਿੰਦੇ ਹਨ।






