ਡਿਨਰ ਸੈਟ ਤੇ ਲਗੀ ਵਿਧਾਇਕ ਰਾਜਾ ਵੜਿੰਗ ਅਤੇ ਉਸਦੀ ਪਤਨੀ ਦੀ ਫੋਟੋ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਵਾਰਡ ਨੰਬਰ 10 ਤੋਂ ਕਾਂਗਰਸੀ ਉਮੀਦਵਾਰ ਦੇ ਸਮਰਥਕ ਘਰ ਘਰ ਜਾ ਕੇ ਡਿਨਰ ਸੈਟ ਵੰਡ ਰਹੇ ਹਨ। ਡਿਨਰ ਸੈਟ ਤੇ ਆਸਰਾ ਫਾਊਂਡੇਸ਼ਨ ਲਿਖਿਆ ਲਗੀ ਹੈ ਰਾਜਾ ਵੜਿੰਗ ਅਤੇ ਉਸਦੀ ਪਤਨੀ ਅੰਮ੍ਰਿਤਾ ਵੜਿੰਗ ਦੀ ਫੋਟੋ।
ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਵਾਰਡ ਨੰਬਰ 10 ਦੀ ਇਕ ਵੀਡੀਓ ਸੋਸਲ ਮੀਡੀਆ ਤੇ ਵਾਇਰਲ ਹੋਈ ਹੈ। ਇਸ ਵੀਡੀਓ ਚ ਵਾਰਡ ਨੰਬਰ 10 ਦੇ ਕਾਂਗਰਸੀ ਉਮੀਦਵਾਰ ਮਨੀਸ਼ ਕੁਮਾਰ ਦੇ ਪ੍ਰਚਾਰ ਵਾਲੇ ਰਿਕਸ਼ੇ ਤੇ ਰਖ ਕੇ ਕਥਿਤ ਸਮਰਥਕ ਘਰ ਘਰ ਡਿਨਰ ਸੈਟ ਦੇ ਰਹੇ ਹਨ। ਇਸ ਸਬੰਧੀ ਸੀ ਸੀ ਟੀ ਵੀ ਫੁਟੇਜ ਵੀ ਸਾਹਮਣੇ ਆਈਆ ਹਨ । ਡਿਨਰ ਸੈਟ ਤੇ ਆਸਰਾ ਫਾਊਂਡੇਸ਼ਨ ਲਿਖਿਆ ਹੋਇਆ ਹੈ ਜਿਸਨੂੰ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਚਲਾ ਰਹੇ ਅਤੇ ਇਸ ਡਿਨਰ ਸੈਟ ਦੇ ਡੱਬੇ ਤੇ ਰਾਜਾ ਵੜਿੰਗ ਅਤੇ ਅਮਰਿਤਾ ਵੜਿੰਗ ਦੀ ਫੋਟੋ ਲੱਗੀ ਹੋਈ ਹੈ। ਸੀ ਸੀ ਟੀ ਵੀ ਫੁਟੇਜ ਚ ਸੀਨੀਅਰ ਕਾਂਗਰਸੀ ਡਿਨਰ ਸੈਟ ਵੰਡਦੇ ਨਜਰ ਆ ਰਹੇ ਹਨ। ਅਕਾਲੀ ਉਮੀਦਵਾਰ ਬਲਵਿੰਦਰ ਸਿੰਘ ਬਿੰਦਰ ਨੇ ਕਿਹਾ ਕਿ ਚੋਣ ਕਮਿਸ਼ਨ ਇਸ ਪਾਸੇ ਧਿਆਨ ਦੇਵੇ। ਕਾਂਗਰਸੀ ਸਮਰਥਕਾਂ ਵੱਲੋ ਵੰਡੇ ਡਿਨਰ ਸੈਟ ਨੂੰ ਚੌਂਕ ਚ ਰਖ ਤੋੜਣ ਦੀ ਵੀਡੀਓ ਵੀ ਵਾਇਰਲ ਹੋਈ ਹੈ।






