17.1 C
Chandigarh

TODAY NOW NEWS

Friday, March 20, 2026
HomeBREAKING NEWSਕਾਂਗਰਸ ਦੇ ਉਮੀਦਵਾਰ ਮਾਲਵਿਕਾ ਸੂਦ ਨੇ ਦਿੱਤਾ ਐਫੀਡੈਵਿਟ, ਜੇਕਰ ਜਿੱਤ ਤੋਂ ਬਾਅਦ...

ਕਾਂਗਰਸ ਦੇ ਉਮੀਦਵਾਰ ਮਾਲਵਿਕਾ ਸੂਦ ਨੇ ਦਿੱਤਾ ਐਫੀਡੈਵਿਟ, ਜੇਕਰ ਜਿੱਤ ਤੋਂ ਬਾਅਦ ਕੰਮ ਨਾ ਕੰਮ ਨਾ ਕਰਵਾ ਸਕੀ ਤਾਂ ਦੇਵਾਂਗੀ ਅਸਤੀਫ਼ਾ

Sonu Sood , Malvika Sood Sachar , Punjab Congress Ahead Of Punjab Elections  2022 | ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਭਲਕੇ ਹੋਵੇਗੀ ਕਾਂਗਰਸ ਵਿੱਚ ਸ਼ਾਮਲ ,  ਮੋਗਾ ਤੋਂ ਲੜ ਸਕਦੀ ਹੈ ਚੋਣ

ਮੋਗਾ, 14 ਫ਼ਰਵਰੀ (ਅਮਜਦ ਖ਼ਾਨ) : ਅੱਜ ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਾਲਵਿਕਾ ਸੂਦ ਨੇ ਐਫੀਡੈਵਿਟ ਦਿੰਦਿਆਂ ਕਿਹਾ ਕੇ ਜੇਕਰ ਜਿੱਤ ਤੋਂ ਬਾਅਦ ਉਹ ਬਤੋਰ ਵਿਧਾਇਕ ਆਪਣੇ ਹਲਕੇ ਚ ਵਿਕਾਸ ਦੇ ਕੰਮ ਨਾ ਕਰਵਾ ਸਕੀ ਤਾਂ ਆਪਣੇ ਐਮ ਐਲ ਏ ਆਹੁਦੇ ਤੋਂ ਅਸਤੀਫ਼ਾ ਦੇ ਦੇਵਾਂਗੀ l ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੀਆਂ ਉਨ੍ਹਾਂ ਕਿਹਾ ਕੇ ਉਨ੍ਹਾਂ ਦੀ ਇੱਛਾ ਹੈ ਕੇ ਉਹ ਮੋਗੇ ਚ ਰੋਜਗਾਰ ਲਈ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਜਿਸ ਨਾਲ ਮੋਗਾ ਵਾਸੀਆਂ ਨੂੰ ਰੋਜਗਾਰ ਮਿਲੇਗਾ l ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਮਾਲਵਿਕਾ ਸੂਦ ਨੇ ਕਿਹਾ ਕੇ ਅਸੀਂ ਮੋਗਾ ਹਲਕੇ ਦੇ ਵਿਕਾਸ, ਤਰੱਕੀ ਅਤੇ ਭਲਾਈ ਲਈ 20 ਮਤੇ ਤਿਆਰ ਕੀਤੇ ਹਨ, ਜਿਹਨਾਂ ‘ਤੇ ਅਸੀਂ ਚੋਣਾਂ ਜਿੱਤਣ ਉਪਰੰਤ ਕਾਰਜਸ਼ੀਲ ਰਹਿਣ ਲਈ ਵਚਨਬੱਧ ਹਾਂ। ਇਹਨਾਂ 20 ਮਤਿਆਂ ਨੂੰ ਅਤੇ ਇਹਨਾਂ ਮਤਿਆਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਮੋਗਾ ਹਲਕਾ ਵਾਸੀਆਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ l ਇਸ ਪ੍ਰੈੱਸ ਕਾਨਫਰੰਸ ਵਿੱਚ ਅਸੀਂ ਆਪਣੇ 20 ਮਤਿਆਂ ਨੂੰ ਹਲਫ਼ੀਆ ਬਿਆਨ ਵਜੋਂ ਸਭਨਾਂ ਦੇ ਸਨਮੁੱਖ ਰੱਖਣਾ ਚਾਹੁੰਦੇ ਹਾਂ।

Today Now News

RELATED ARTICLES
- Advertisment -

POPULAR POSTS