17.4 C
Chandigarh

TODAY NOW NEWS

Friday, March 20, 2026
HomeBREAKING NEWSਕਾਂਗਰਸੀ ਉਮੀਦਵਾਰ ਨੇ ਕੀਤਾ ਪੱਖੋਵਾਲ ਦੇ ਬਜ਼ਾਰਾਂ ਚ ਡੋਰ-ਟੂ-ਡੋਰ ਚੋਣ ਪ੍ਰਚਾਰ

ਕਾਂਗਰਸੀ ਉਮੀਦਵਾਰ ਨੇ ਕੀਤਾ ਪੱਖੋਵਾਲ ਦੇ ਬਜ਼ਾਰਾਂ ਚ ਡੋਰ-ਟੂ-ਡੋਰ ਚੋਣ ਪ੍ਰਚਾਰ

ਪੱਖੋਵਾਲ/ਰਾਏਕੋਟ, 20 ਜਨਵਰੀ
ਵਿਧਾਨ ਸਭਾ ਹਲਕਾ ਰਾਏਕੋਟ ਤੋਂ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਨੇ ਅੱਜ ਪੱਖੋਵਾਲ ਸ਼ਹਿਰ ਦੇ ਵੱਖੋ-ਵੱਖਰੇ ਬਜ਼ਾਰਾਂ ਚ ਚੋਣ ਪ੍ਰਚਾਰ ਕਰਦਿਆਂ ਵੋਟਾਂ ਦੀ ਮੰਗ ਕੀਤੀ।
ਇਸ ਮੌਕੇ ਜੁੜੀਆਂ ਨੁੱਕੜ੍ਹ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਕਾਮਿਲ ਨੇ ਪਿਛਲੇ ਪੰਜ ਸਾਲਾਂ ਦੌਰਾਨ ਹਲਕਾ ਰਾਏਕੋਟ ਚ ਹੋਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਇਸ ਗੱਲ ਉਤੇ ਖੁਸ਼ੀ ਜਾਹਿਰ ਕੀਤੀ ਕਿ ਹਲਕੇ ਦੇ ਲੋਕ ਆਪ ਮੁਹਾਰੇ ਕਾਂਗਰਸ ਪਾਰਟੀ ਦਾ ਸਾਥ ਦੇ ਰਹੇ ਹਨ ਜੋ ਕਿ ਇੱਕ ਸ਼ੁਭ-ਸੰਕੇਤ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜੇਕਰ ਹਲਕੇ ਦੇ ਲੋਕਾਂ ਨੇ ਸੰਭਾਵਨਾਵਾਂ ਅਨੁਸਾਰ ਵੋਟ ਕੀਤਾ ਤਾਂ ਹਲਕੇ ਅੰਦਰ ਕਾਂਗਰਸ ਦੀ ਜਿੱਤ ਯਕੀਨੀ ਹੋਵੇਗੀ। ਉਨ੍ਹਾਂ ਇਸ ਮੌਕੇ ਆਮ ਦੁਕਾਨਦਾਰਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਉਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਕੁਲਦੀਪ ਸਿੰਘ ਗਰੇਵਾਲ, ਸਰਪੰਚ ਅਮਰਿੰਦਰ ਸਿੰਘ, ਹਰਿੰਦਰ ਸਿੰਘ, ਸੂਬਾ ਜਨਰਲ ਸਕੱਤਰ ਅਰਸ਼ਦ ਖਾਨ, ਹਲਕਾ ਪ੍ਰਧਾਨ ਨਵਰਾਜ ਸਿੰਘ ਅਕਾਲਗੜ੍ਹ, ਸੁਖਜਿੰਦਰ ਸਿੰਘ, ਮੋਹਣ ਸਿੰਘ, ਹਰਮਿੰਦਰ ਸਿੰਘ, ਛਿੰਦਾ ਸਿੰਘ ਮਹੇਰਨਾ, ਬਲਵੰਤ ਸਿੰਘ, ਕਾਲਾ ਪੰਡੋਰੀ, ਅਮਨਾ ਪੰਡੋਰੀ, ਡੀਸੀ ਨੂਰਪੁਰਾ, ਜਗਦੇਵ ਸਿੰਘ ਜੱਗਾ, ਕਰਮਜੀਤ ਸਿੰਘ, ਕਮਲਪ੍ਰੀਤ ਸਿੰਘ ਬੁੱਟਰ, ਅਸੋਕ ਕੁਮਾਰ, ਬਲਾਕ ਸੰਮਤੀਂ ਮੈਂਬਰ ਸੁਖਜਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ।
ਫੋਟੋ 20 ਜਨਵਰੀ 01 ਪੱਖੋਵਾਲ
ਕੈਪਸ਼ਨ ਕਸਬਾ ਪੱਖੋਵਾਲ ਦੇ ਬਜ਼ਾਰਾਂ ਚ ਚੋਣ ਪ੍ਰਚਾਰ ਕਰਦੇ ਹੋਏ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ।

Today Now News

RELATED ARTICLES
- Advertisment -

POPULAR POSTS