
ਮਾਨਸਾ, (ਗੁਰਜੰਟ ਸਿੰਘ ਸ਼ੀਹ) : ਦਲਿਤਾਂ ਮਜ਼ਦੂਰਾਂ ਦੀਆਂ ਵੋਟਾਂ ਨਾਲ ਸੱਤਾ ਹਾਸਲ ਕਰਨ ਵਾਲੀਆਂ ਪੰਜਾਬ ਦੀਆਂ ਰਜਵਾੜਾਸ਼ਾਹੀ ਪਾਰਟੀ ਦੀਆਂ ਸਰਕਾਰਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਪੰਜਾਬ ਦੇ ਦਲਿਤ ਮਜ਼ਦੂਰ ਮੂੰਹ ਨਹੀਂ ਲਾਉਣਗੇ ।ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਕੀਤਾ ।ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਆਪਣੇ ਰਾਜ ਭਾਗ ਅੰਦਰ ਦਲਿਤਾਂ ਮਜ਼ਦੂਰਾਂ ਲੋੜਵੰਦਾਂ ਦੀ ਕਦੇ ਵੀ ਸਾਰ ਨਹੀਂ ਲਈ ਸਿਰਫ ਚੋਣਾਂ ਵੇਲੇ ਨਸ਼ਿਆਂ ਪੈਸਿਆਂ ਦੇ ਲਾਲਚ ਚ ਦਲਿਤਾਂ ਨੂੰ ਲਾਰੇ ਲਾ ਕੇ ਵੋਟਾਂ ਲੈ ਕੇ ਸੱਤਾ ਤੇ ਕਾਬਜ਼ ਹੋ ਕੇ ਸਾਰ ਨਹੀਂ ਲੈਂਦੀਆਂ ਜਿਸ ਕਰਕੇ ਇਸ ਵਾਰ ਆਉਣ ਵਾਲੀਆਂ 2022 ਦੀਆਂ ਚੋਣਾਂ ਚ ਪੰਜਾਬ ਦੇ ਦਲਿਤ ਮਜ਼ਦੂਰ ਪਿੰਡਾਂ ਦੀਆਂ ਸੱਥਾਂ ਚ ਘੇਰਨਗੇ ।ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਹਮੇਸ਼ਾਂ ਦਲਿਤਾਂ ਮਜ਼ਦੂਰਾਂ ਦੀ ਲੰਬੇ ਸਮੇਂ ਤੋਂ ਰਾਖੀ ਕਰਦੀ ਆਈ ਹੈ ਜਿਸ ਕਰਕੇ ਪਿੰਡਾਂ ਅੰਦਰ ਲੋਕ ਬਹੁਜਨ ਸਮਾਜ ਪਾਰਟੀ ਨਾਲ ਜੁੜਦੇ ਜਾ ਰਹੇ ਹਨ । ਮਾਖਾ ਨੇ ਅੱਜ ਸਰਦੂਲਗੜ੍ਹ ਹਲਕੇ ਦੇ ਦਰਜਨਾਂ ਪਿੰਡਾਂ ਚ ਮੀਟਿੰਗਾਂ ਕੀਤੀਆਂ ।






