(ਮਾਨੁ ਕਰਉ ਤੁਧੁ ਉਪਰੇ ਮੇਰੇ ਪ੍ਰੀਤਮ ਪਿਆਰੇ)

ਮੈਂ ਗੁਰਬਾਣੀ ਦੇ ਇਸ ਸ਼ਬਦ ਨਾਲ ਬਹੁਤ ਹੀ ਪਿਆਰੀ ਤੇ ਸਤਿਕਾਰਯੋਗ ਸ਼ਖ਼ਸੀਅਤ ਡਾਕਟਰ ਸਰਬਜੀਤ ਕੌਰ ਸੋਹਲ ਜੀ ਨੂੰ ਉਹਨਾਂ ਦੇ ਪੰਜਾਬ ਸਾਹਿਤ ਅਕਾਡਮੀ ਦੇ ਦੁਬਾਰਾ ਪ੍ਰਧਾਨ ਬਨਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦੀ ਹਾਂ । ਡਾ : ਸਰਬਜੀਤ ਕੌਰ ਸੋਹਲ ਜੀ ਹਮੇਸ਼ਾਞ ਆਪਣੀ ਟੀਮ ਨੂੰ ਨਾਲ ਲੈਕੇ ਚੱਲਦੇ ਹਨ ਤੇ ਦਿਲ ਤੋਂ ਬਹੁਤ ਲਗਨ ਨਾਲ ਕੰਮ ਕਰਦੇ ਹਨ । ਇਹਨਾਂ ਦੀਆਂ ਲਿੱਖਤਾਂ ਪੜ੍ਹਕੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ । ਇਹ ਕੰਮ ਕਰਨ ਵਿੱਚ ਯਕੀਨ ਰੱਖਦੇ ਹਨ । ਮੈ ਇਹਨਾਂ ਨੂੰ ਕਦੇ ਮਿਲੀ ਨਹੀਂ ਫਿਰ ਵੀ ਮੈਨੂੰ ਉਹਨਾਂ ਦੇ ਪਿਆਰ ਦੀ ਮਹਿਕ ਹਮੇਸ਼ਾਂ , ਹਰ ਪੱਲ , ਸਾਰੀ ਫਿਜ਼ਾ ਵਿੱਚ ਮਹਿਸੂਸ ਹੁੰਦੀ ਹੈ । ਦੂਸਰਿਆਂ ਦੀ ਮਦਦ ਕਰਨ ਵਾਲੇ ਦੀ ਰੱਬ ਹਮੇਸ਼ਾਂ ਨੇੜਿਉਂ ਹੋ ਕੇ ਸੁਣਦਾ ਹੈ । ਮੇਰੀ ਵਾਹਿਗੁਰੂ ਅੱਗੇ ਹਮੇਸ਼ਾਂ ਇਹੀ ਅਰਦਾਸ ਹੈ ਕਿ ਉਹ ਡਾ : ਸਰਬਜੀਤ ਕੌਰ ਸੋਹਲ ਜੀ ਨੂੰ ਹੋਰ ਤੋਫ਼ੀਕ ਬਖ਼ਸ਼ਣ ਤੇ ਹਮੇਸ਼ਾਂ ਚੜ੍ਹਦੀਆਂ ਕਲਾ ਵਿੱਚ ਰਹਿਣ । ਮੈਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸੱਭ ਮੈਂਬਰਜ਼ ਵੱਲੋਂ ਵੀ ਮੁਬਾਰਕਬਾਦ ਦਿੰਦੀ ਹਾਂ ਜੀ ਜੁੱਗ ਜੁੱਗ ਜੀਓ ਭੈਣੇ । ਦਿਲੋਂ ਢੇਰ ਸਾਰਾ ਪਿਆਰ , ਸਤਿਕਾਰ ਤੇ ਦੁਆਵਾਂ ਜੀ ।
(ਸੇਵਕ ਕੀ ਓੜਕ ਨਿਬਹੀ ਪ੍ਰੀਤ )
(ਰਮਿੰਦਰ ਰਮੀ )






