16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਕਾਰੀ ਸਕੂਲ ਰਾਜੇਵਾਲ ’ਚ ਵਿਸ਼ਵ ਸਿਹਤ ਸਬੰਧੀ ਜਾਗਰੂਕਤਾ ਕੈਂਪ ਲਾਇਆ

ਸਰਕਾਰੀ ਸਕੂਲ ਰਾਜੇਵਾਲ ’ਚ ਵਿਸ਼ਵ ਸਿਹਤ ਸਬੰਧੀ ਜਾਗਰੂਕਤਾ ਕੈਂਪ ਲਾਇਆ

ਖੰਨਾ, 7 ਅਪ੍ਰੈਲ (ਪਰਮਜੀਤ ਸਿੰਘ ਧੀਮਾਨ) – ਇਥੋਂ ਦੇ ਨੇੜਲੇ ਪਿੰਡ ਰਾਜੇਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਵ ਸਿਹਤ ਦਿਵਸ ਸਬੰਧੀ ‘ਸਾਡੀ ਧਰਤੀ ਸਾਡੀ ਸਿਹਤ’ ਥੀਮ ਹੇਠ ਐਸ. ਐਮ. ਓ. ਡਾ. ਰਵੀ ਦੱਤ ਦੀ ਅਗਵਾਈ ਹੇਠਾਂ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਗੁਰਦੀਪ ਸਿੰਘ ਨੇ ਕਿਹਾ ਕਿ ਵਾਤਾਵਰਣ ਵਿਚ ਆ ਰਹੇ ਬਦਲਾਅ ਮਨੁੱਖ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਹੇ ਹਨ, ਵੱਧ ਰਿਹਾ ਪ੍ਰਦੂਸ਼ਣ ’ਤੇ ਗੰਧਲੇ ਹੋ ਰਹੇ ਕੁਦਰਤੀ ਸ੍ਰੋਤ ਬਿਮਾਰੀਆਂ ਦਾ ਬਣ ਰਹੇ ਹਨ। ਇਸ ਤੋਂ ਇਲਾਵਾ ਖਾਣ ਪੀਣ ਦੀਆਂ ਆਦਤਾਂ ਵਿਚ ਬਦਲਾਅ ਕਾਰਨ ਸ਼ੂਗਰ ਤੇ ਉੱਚ ਬੀ.ਪੀ. ਵਰਗੀਆਂ ਬਿਮਾਰੀਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿ ਤਲੇ ਹੋਏ ਪਦਾਰਥਾਂ, ਨਮਕ, ਤੇ ਡੱਬਾ ਬੰਦ ਵਸਤੂਆਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਤੇ ਪੌਸ਼ਟਿਕ ਭਰਪੂਰ ਭੋਜਨ ਹਰੀਆ ਪੱਤੇਦਾਰ ਸਬਜ਼ੀਆਂ, ਫਲਾਂ ਆਦਿ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਵੇ, ਇਸ ਤਰ੍ਹਾਂ ਅਸੀਂ ਨਿਰੋਗ ਤੇ ਸਿਹਤਮੰਦ ਜੀਵਨ ਜੀਅ ਸਕਦੇ ਹਾਂ। ਇਸ ਮੌਕੇ ਬੀਨਾ ਰਾਣੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਰੋਜ਼ਾਨਾ ਘੱਟੋਂ ਘੱਟ ਅੱਧਾ ਘੰਟਾ ਸੈਰ ਜਾਂ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ, ਜਿਸ ਨਾਲ ਉਹ ਆਪਣੇ ਸਰੀਰ ਨੂੰ ਫਿੱਟ ਰੱਖ ਸਕਦੇ ਹਨ। ਇਸ ਮੌਕੇ ਪ੍ਰਿੰਸੀਪਲ ਮੁਨੀਸ਼ ਕੁਮਾਰ, ਨਿਤਿਨ ਕੁਮਾਰ, ਪਵਨਦੀਪ ਕੌਰ, ਜਸਵੰਤ ਸਿੰਘ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS