16.8 C
Chandigarh

TODAY NOW NEWS

Friday, March 20, 2026
HomeBREAKING NEWSਸਿਵਲ ਹਸਪਤਾਲ ਮਾਨਸਾ ਦੇ ਜੱਚਾ ਬੱਚਾ ਵਾਰਡ ਵਿੱਚ ਵਿਸ਼ਵ ਥੈਲੀਸ਼ੀਮੀਆ ਸੈਮੀਨਾਰ ਕਰਵਾਇਆ...

ਸਿਵਲ ਹਸਪਤਾਲ ਮਾਨਸਾ ਦੇ ਜੱਚਾ ਬੱਚਾ ਵਾਰਡ ਵਿੱਚ ਵਿਸ਼ਵ ਥੈਲੀਸ਼ੀਮੀਆ ਸੈਮੀਨਾਰ ਕਰਵਾਇਆ ।
ਥੈਲੇਸੀਮੀਆਂ ਦੇ ਮਰੀਜ਼ਾਂ ਦੀ ਮੱਦਦ ਲਈ ਲਗਾਇਆ ਖੂਨਦਾਨ ਕੈਂਪ ।

ਮਾਨਸਾ 12 ਮਈ ਗੁਰਜੰਟ ਸਿੰਘ ਬਾਜੇਵਾਲੀਆ/ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ,ਵਿਜੇ ਸਿੰਗਲਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਿਪਟੀ ਕਮਿਸ਼ਨਰ ਮਾਨਸਾ ਸ੍ਰ: ਜਸਪ੍ਰੀਤ ਸਿੰਘ ਆਈ,ਏ,ਐਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਮਾਨਸਾ ਦੇ ਜੱਚਾ ਬੱਚਾ ਵਾਰਡ ਵਿਖੇ ਡਾ, ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਦੀ ਅਗਵਾਈ ਹੇਠ ਥੈਲੇਸੀਮੀਆ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਮਾਨਸਾ ਸ,ਉਪਕਾਰ ਸਿੰਘ ਆਈ,ਏ,ਐਸ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ, ਇਸ ਮੌਕੇ ਤੇ ਬੋਲਦਿਆਂ ਉਹਨਾਂ ਦੱਸਿਆ ਕਿ ਵਿਆਹ ਤੋਂ ਪਹਿਲਾਂ ਮੁੰਡੇ ਅਤੇ ਕੁੜੀ ਦਾ ਖੂਨ ਟੈਸਟ ਕਰਵਾਇਆ ਜਾਵੇ ਤਾਂ ਜ਼ੋ ਥੈਲੇਸੀਮੀਆ ਜਿਹੀ ਬੀਮਾਰੀ ਤੋਂ ਆਉਣ ਵਾਲੀ ਪੀੜ੍ਹੀ ਨੂੰ ਬਚਿਆ ਜਾ ਸਕੇ। ਇਸ ਮੌਕੇ ਤੇ ਥੈਲੇਸੀਮੀਆਂ ਦੇ ਮਰੀਜ਼ਾਂ ਦੀ ਮੱਦਦ ਲਈ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਸੰਦੀਪ ਕੁਮਾਰ ਸਮਾਜ ਸੇਵੀ ਮਾਨਸਾ ਨੇ 26 ਵਾਰ ਤੋਂ ਵੱਧ ਖੂਨਦਾਨ ਕੀਤਾ ਅਤੇ 25 ਹੋਰ ਖੂਨਦਾਨੀਆਂ ਵੱਲੋਂ ਵੂਨਦਾਨ ਕੀਤਾ ਗਿਆ।
ਡਾ, ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਥੈਲੇਸੀਮੀਆ ਇਕ ਜੈਨੇਟਿਕ ਰੋਗ ਹੈ,ਜਿਸ ਵਿੱਚ ਪੀੜਤ ਵਿਅਕਤੀ ਵਿਚ ਖੂਨ ਦੇ ਲਾਲ ਸੈੱਲ ਬਣਾਉਣ ਦੀ ਸ਼ਕਤੀ ਘਟ ਜਾਂਦੀ ਹੈ ਅਤੇ ਹੌਲੀ ਹੌਲੀ ਖ਼ਤਮ ਹੋ ਜਾਂਦੀ ਹੈ, ਇਸ ਰੋਗ ਦੇ ਮੁੱਖ ਲੱਛਣ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੀੜਤ ਦੇ ਸਰੀਰਕ ਵਿਕਾਸ ਵਿੱਚ ਦੇਰੀ ਹੁੰਦੀ ਹੈ, ਮਰੀਜ਼ ਬਹੁਤ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈੋ ਉਸ ਦੇ ਚਿਹਰੇ ਤੇ ਚਮੜੀ ਦੇ ਰੰਗ ਵਿੱਚ ਬਦਲਾਅ ਆ ਜਾਂਦਾ ਹੈ ਅਤੇ ਚਮੜੀ ਦਾ ਰੰਗ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ, ਪੀੜਤ ਦਾ ਪਿਸ਼ਾਬ ਗਾੜ੍ਹਾ ਹੁੰਦਾ ਹੈ ਅਤੇ ਤਿਲੀ ਦਾ ਸਰੂਪ ਵੀ ਵਧ ਜਾਂਦਾ ਹੈ।ਪੀੜ੍ਹਤ ਵਿਅਕਤੀ ਨੂੰ ਹਰ 15 ਤੋ 20 ਦਿਨਾਂ ਬਾਅਦ ਖੂਨ ਚੜ੍ਹਾਉਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾ ਵੱਧ ਤੋਂ ਵੱਧ ਖ਼ੂਨਦਾਨ ਦੇ ਕੇ ਇਨ੍ਹਾਂ ਮਰੀਜ਼ਾਂ ਦੀ ਮਦਦ ਵਿਚ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਡਾ, ਰੂਬੀ ਚੌਧਰੀ ਐਸ,ਐਮ,ਓ ਮਾਨਸਾ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਜਲਦੀ ਜਾਂਚ ਕਰਵਾ ਕੇ ਥੈਲੇਸੀਮੀਆ ਦੇ ਰੋਗ ਤੋਂ ਬਚਿਆ ਜਾ ਸਕਦਾ ਹੈ ਉਨ੍ਹਾਂ ਨੇ ਸਮੂਹ ਸਿਹਤ ਵਿਭਾਗ ਦੇ ਅਧਿਕਾਰੀਆ,ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਅਪੀਲ ਕੀਤੀ ਕਿ ਇਸ ਸਬੰਧੀ ਲੋਕਾਂ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।ਇਸ ਮੌਕੇ ਡਾ,ਕਟੌਦੀਆ ਨੇ ਦੱਸਿਆ ਕਿ ਇਸ ਰੋਗ ਦੀ ਜਾਂਚ ਮੈਡੀਕਲ ਕਾਲਜ ਪਟਿਆਲਾ,ਅੰਮ੍ਰਿਤਸਰ, ਫ਼ਰੀਦਕੋਟ, ਏਮਜ਼ ਬਠਿੰਡਾ ਅਤੇ ਸਰਕਾਰੀ ਹਸਪਤਾਲ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ

Today Now News

RELATED ARTICLES
- Advertisment -

POPULAR POSTS