16.8 C
Chandigarh

TODAY NOW NEWS

Friday, March 20, 2026
HomeBREAKING NEWSਮਾਤਾ ਗੰਗਾ ਕਾਲਜ ’ਚ ਗਣਿਤ ਸਭਾ ਕਰਵਾਈ

ਮਾਤਾ ਗੰਗਾ ਕਾਲਜ ’ਚ ਗਣਿਤ ਸਭਾ ਕਰਵਾਈ

ਖੰਨਾ (ਪਰਮਜੀਤ ਸਿੰਘ ਧੀਮਾਨ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੇ ਗਣਿਤ ਵਿਭਾਗ ਵੱਲੋਂ ਗਣਿਤ ਪੜ੍ਹਾਉਣ ਅਤੇ ਸਿੱਖਣ ਨਾਲ ਜੁੜੇ ਮਹੱਤਵਪੂਰਨ ਤਿੰਨ ਦਿਨ, ਰਾਸ਼ਟਰੀ ਗਣਿਤ, ਅੰਤਰ ਰਾਸ਼ਟਰੀ ਗਣਿਤ ਅਤੇ ਪਾਈ ਦਿਵਸ ਨੂੰ ਸਮਰਪਿਤ ਗਣਿਤ ਸਭਾ ਕਰਵਾਈ ਗਈ। ਜਿਸ ਵਿਚ ਮਹਾਨ ਗਣਿਤ ਸ਼ਾਸ਼ਤਰੀ ਸ੍ਰੀ ਨਿਵਾਸਾ ਰਾਮਾਨੁਜਨ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਜੀਵਨ ਤੇ ਪ੍ਰਾਪਤੀਆਂ ਤੇ ਪੇਪਰ ਪੜ੍ਹਿਆ ਗਿਆ। ਸਾਲ-2022 ਲਈ ਅੰਤਰਰਾਸ਼ਟਰੀ ਦਿਵਸ ਦੇ ਉਦੇਸ਼ ‘ਹਿਸਾਬ ਯੂਨਿਟ’ ਅਨੁਸਾਰ ਗਣਿਤ ਵਿਭਾਗ ਵੱਲੋਂ ਵਿਗਿਆਨ, ਸੰਗੀਤ, ਕੰਪਿਊਟਰ ਸਾਇੰਸ ਦੇ ਸਹਿਯੋਗ ਨਾਲ ਗਣਿਤ ਦਾ ਅਸਲ ਜ਼ਿੰਦਗੀ ਵਿਚ ਯੋਗਦਾਨ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 21 ਵਿਦਿਆਰਥੀਆਂ ਨੇ ਪੇਪਰ, ਪੋਸਟਰ ਤੇ ਮਾਡਲ ਪ੍ਰਸਤੁੱਤ ਕੀਤੇ। ਇਨ੍ਹਾਂ ਮੁਕਾਬਲਿਆਂ ਵਿਚ ਦਵਿੰਦਰ ਸਿੰਘ ਨੇ ਪਹਿਲਾ, ਰਮਨਜੋਤ ਸਿੰਘ ਨੇ ਦੂਜਾ, ਕੋਮਲਪ੍ਰੀਤ ਕੌਰ ਨੇ ਤੀਜਾ ਅਤੇ ਕਰਨਪ੍ਰੀਤ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੋਸਟਰ ਮੇਕਿੰਗ ਵਿਚ ਲਵਪ੍ਰੀਤ ਕੌਰ ਨੇ ਪਹਿਲਾ ਅਤੇ ਜਸਵੀਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਗਣਿਤ ਨੂੰ ਆਪਣੇ ਜੀਵਨ ਦਾ ਹਿੱਸਾ ਬਨਾਉਣ ਅਤੇ ਹਰ ਪ੍ਰਤੀਯੋਗਤਾ ਵਿਚ ਗਣਿਤ ਦੇ ਅਹਿਮ ਰੋਲ ਬਾਰੇ ਜਾਣਕਾਰੀ ਦਿੱਤੀ।

Today Now News

RELATED ARTICLES
- Advertisment -

POPULAR POSTS