17.1 C
Chandigarh

TODAY NOW NEWS

Friday, March 20, 2026
HomeBREAKING NEWSਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਮੁਕਾਬਲੇ ਕਰਵਾਏ

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਮੁਕਾਬਲੇ ਕਰਵਾਏ


ਖੰਨਾ, 24 ਫਰਵਰੀ (ਪਰਮਜੀਤ ਸਿੰੰਘ ਧੀਮਾਨ) – ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਪੰਜਾਬੀ ਮਾਂ ਬੋਲੀ ਦਿਵਸ ਤੇ ਸਕਾਊਟ ਦਿਵਸ ਮਨਾਇਆ ਗਿਆ। ਇਸ ਮੌਕੇ ਮਾਂ ਬੋਲੀ ਨਾਲ ਸਬੰਧਤ ਸਕੂਲ ’ਚ ਹੋਏ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਹਿੱਸਾ ਲਿਆ। ਸਕੂਲ ਮੁੱਖੀ ਸਤਵੀਰ ਸਿਘ ਰੌਣੀ ਨੇ ਕਿਹਾ ਕਿ ਸਕਾਊਟ ਲਹਿਰ ਦੇ ਬਾਨੀ ਲਾਰਡ ਬੇਕਨ ਪਾਵੇਲ ਦੇ ਜਨਮ ਦਿਨ 22 ਫ਼ਰਵਰੀ ਨੂੰ ਕੌਮਾਂਤਰੀ ਸਕਾਊਟ ਦਿਵਸ ਮਨਾਇਆ ਜਾਂਦਾ ਹੈ।

ਵਿਦਿਆਰਥੀਆਂ ਨੇ ਸਕਾਊਟ ਪ੍ਰਾਥਨਾ, ਝੰਡਾ ਗੀਤ, ਸਕਾਊਟ ਦਾ ਇਤਿਹਾਸ, ਨਿਯਮ, ਉਦੇਸ਼ ਤੇ ਹੋਰ ਸਕਾਊਟ ਗਤੀਵਿਧੀਆਂ ਤੋਂ ਇਲਾਵਾ ਡਰਾਇੰਗ, ਗੀਤ, ਗਰੁੱਪ ਗੀਤ, ਸਕਿੱਟ ਆਦਿ ਮੁਕਾਬਲਿਆਂ ਵਿਚ ਹਿੱਸਾ ਲਿਆ। ਸ੍ਰੀ ਰੌਣੀ ਨੇ ਮਾਂ ਬੋਲੀ ਦੀ ਸਾਡੀ ਜ਼ਿੰਦਗੀ ਵਿਚ ਅਹਿਮੀਅਤ ਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਹਿਮ ਭੂਮਿਕਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਕਾਊਟ ਵਿਦਿਆਰਥੀਆਂ ਨੂੰ ਸਰੀਰਕ, ਮਾਨਸਿਕ, ਸਮਾਜਿਕ ਤੇ ਅਧਿਆਤਮਕ ਤੇ ਮਜ਼ਬੂਤ ਕਰਕੇ ਚੰਗਾ ਨਾਗਰਿਕ ਬਣਾਉਂਦਾ ਹੈ। ਸਕਾਊਟ ਬੱਚੇ ਵਿਚ ਦੇਸ਼ ਭਗਤੀ, ਉਸਾਰੂ ਸੋਚ ਤੇ ਸਮਾਜ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਤਿਆਰ ਕਰਦਾ ਹੈ। ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਲਈ ਸਕੂਲ ਅਧਿਆਪਕ ਪ੍ਰੋਮਿਲਾ, ਮੀਨੂੰ, ਕਿਰਨਜੀਤ ਕੌਰ, ਅਮਨਦੀਪ ਕੋਰ, ਨੀਲੂ ਮਦਾਨ, ਮੋਨਾ ਸ਼ਰਮਾ, ਸੁਧਾ ਮਹਿਤਾ, ਮਨੂੰ ਸ਼ਰਮਾ, ਨੀਲਮ ਸਪਨਾ, ਕੁਲਵੀਰ ਕੌਰ, ਰਛਪਾਲ ਕੌਰ ਨੇ ਵਿਦਿਆਰਥੀਆ ਨੂੂੰ ਪ੍ਰੇਰਿਤ ਕੀਤਾ। ਅਧਿਆਪਕਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

Today Now News

RELATED ARTICLES
- Advertisment -

POPULAR POSTS