17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੇਂਦਰ ਸਰਕਾਰ ਵੱਲੋਂ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਦੀ ਨਿਖੇਧੀ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਦੀ ਨਿਖੇਧੀ

ਕਿਸਾਨਾਂ ਨੇ ਦੱਸ ਦਿੱਤਾ ਕਿ ਇਹ ਲੋਕ ਜਾਲਮ ਸਰਕਾਰਾਂ ਦੇ ਅੱਗੇ ਝੁਕਣ ਵਾਲੇ ਨਹੀਂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਜੋ ਸਾਂਤਮਈ ਪ੍ਰਦਰਸ਼ਨ ਕਾਰੀਆਂ ਕਿਸਾਨ ਜੱਥੇਬੰਦੀਆਂ ਉੱਪਰ ਲਾਠੀਚਾਰਜ ਕਰਨ ਦੀ ਪਾਵਰਕਾਮ ਦੀਆਂ ਜੱਥੇਬੰਦੀਆਂ ਨੇ ਘੋਰ ਨਖੇਧੀ ਕੀਤੀ ਹੈ। ਇੱਕ ਪਾਸੇ 26 ਨਵੰਬਰ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਭਾਰਤੀ ਸੰਵਿਧਾਨ ਬਾਰੇ ਭਾਸ਼ਣ ਦੇ ਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਦੂਜੇ ਪਾਸੇ ਸਮੁੱਚੇ ਦੇਸ਼ ਦੀਆਂ ਕਿਸਾਨ ਜੱਥੇਬੰਦੀਆਂ ਜੋ ਕਿ ਸਾਂਤਮਈ ਧਰਨਾ ਦੇਣ ਲਈ ਦਿੱਲੀ ਵੱਲ ਕੂਚ ਕਰ ਰਹੀਆਂ ਸਨ, ਜਿੰਨਾਂ ਉੱਪਰ ਭਾਜਪਾ ਦੀਆਂ ਸਰਕਾਰਾਂ ਨੇ ਅੱਤਿਆਚਾਰ ਕਰਕੇ ਇਹ ਦੱਸਣ ਦੀ ਕੋਸ਼ਿਸ ਕੀਤੀ ਹੈ ਕਿ ਭਾਜਪਾ ਸਰਕਾਰ ਦੀਆਂ ਕਾਰਪੋਰੇਟ ਨੀਤੀਆਂ ਵਿਰੁੱਧ ਕੋਈ ਵੀ ਨਾਗਰਿਕ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ। ਕੀ ਅਜਿਹਾ ਭਾਰਤੀ ਸੰਵਿਧਾਨ ਵਿੱਚ ਅਜਿਹਾ ਹੀ ਲਿਖਿਆ ਗਿਆ ਸੀ। ਜਿਸ ਨੂੰ ਪ੍ਰਧਾਨ ਮੰਤਰੀ ਜੀ ਨੇ 26 ਨਵੰਬਰ ਸੰਬੋਧਨ ਵੀ ਕੀਤਾ ਗਿਆ। ਲੰਬੇ ਸਮੇਂ 2-2½ ਮਹੀਨਿਆਂ ਤੋਂ ਕਿਸਾਨ ਜੱਥੇਬੰਦੀਆਂ ਦਾ ਸੰਘਰਸ਼ ਚੱਲ ਰਿਹਾ ਹੈ। ਥਾਂ-ਥਾਂ ਧਰਨੇ ਮੁਜਾਹਰੇ ਹੋ ਰਹੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਪੂਰੇ ਦੇਸ਼ ਦੇ ਨੈਸ਼ਨਲ ਮੀਡੀਆਂ ਤੇ ਕਬਜ਼ਾ ਕਰਕੇ ਦੇਸ਼ ਦੇ ਅੰਨਦਾਤਾ ਦੇ ਸੰਘਰਸ਼ ਦੀ ਕਵਰੇਜ਼ ਕਰਨ ਤੋਂ ਵੀ ਰੋਕਿਆ ਗਿਆ ਸੀ ਪਰ ਕੱਲ 26 ਨਵੰਬਰ ਨੂੰ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਨੇ ਦੱਸ ਦਿੱਤਾ ਕਿ ਇਹ ਲੋਕ ਜਾਲਮ ਸਰਕਾਰਾਂ ਦੇ ਅੱਗੇ ਝੁਕਣ ਵਾਲੇ ਨਹੀਂ ਸੋ, ਲੋਕਤੰਤਰ ਦਾ ਘਾਣ ਕਰਕੇ ਸਾਂਤਮਈ ਰੋਸ ਕਰਨ ਤੇ ਕੀਤੇ ਲਾਠੀਚਾਰਜ ਦੀ ਪਾਵਰਕਾਮ ਦੀ ਇੰਪਲਾਈਜ ਫੈਡਰੇਸ਼ਨ ਜੱਥੇਬੰਦੀ ਨੇ ਘੋਰ ਨਖੇਧੀ ਕੀਤੀ ਅਤੇ ਕਿਸਾਨ ਜੱਥੇਬੰਦੀਆਂ ਦੀ ਪੂਰਨ ਹਮਾਇਤ ਦਾ ਭਰੋਸਾ ਦਿੱਤਾ।
ਅੱਜ ਦੀ ਮੀਟਿੰਗ ਵਿੱਚ ਸਰਕਲ ਪ੍ਰਧਾਨ ਬਲਦੇਵ ਸਿੰਘ ਮੰਡਾਲੀ, ਮੰਡਲ ਆਗੂ ਗੁਰਦਰਸ਼ਨ ਟਾਹਲੀਆਂ, ਗੁਰਦਿੱਤ ਸਿੰਘ, ਕਰਤਾਰ ਸਿੰਘ, ਵਰਿੰਦਰ ਲਾਡੀ, ਅਮਰੀਕ ਸਿੰਘ ਅਤੇ ਸਤਵੀਰ ਸਿੰਘ ਸ਼ਾਮਿਲ ਹੋਏ।

Today Now News

RELATED ARTICLES
- Advertisment -

POPULAR POSTS