17.1 C
Chandigarh

TODAY NOW NEWS

Friday, March 20, 2026
HomeBREAKING NEWSਸੰਧੂ ਪਰਿਵਾਰ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤਲਵੰਡੀ ਮਲਿਕ ਦੀ ਕੰਪਿਊਟਰ ਲੈਬ...

ਸੰਧੂ ਪਰਿਵਾਰ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤਲਵੰਡੀ ਮਲਿਕ ਦੀ ਕੰਪਿਊਟਰ ਲੈਬ ਲਈ ਏ.ਸੀ ਦਾਨ ਕੀਤਾ

ਪਟਿਆਲਾ 13 ਜੁਲਾਈ (           ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਮਲਿਕ ਦੀ ਕੰਪਿਊਟਰ ਲੈਬ ਲਈ ਸੰਧੂ ਪਰਿਵਾਰ ਮਨਦੀਪ ਸਿੰਘ ਸੰਧੂ ਯੂ.ਐਸ.ਏ ਪੁੱਤਰ ਸਰਦਾਰ ਬਲਵਿੰਦਰ ਸਿੰਘ ਸੰਧੂ ਗੁਰਜੰਟ ਸਿੰਘ ਸੰਧੂ ਅਤੇ ਹਰਪਿਆਰ ਸਿੰਘ ਸੰਧੂ ਵੱਲੋਂ ਏ.ਸੀ ਦਾਨ ਵਿਚ ਦਿੱਤਾ ਗਿਆ l ਇਸ ਸਕੂਲ ਦੀ ਕੰਪਿਊਟਰ ਲੈਬ ਬਹੁਤ ਹੀ ਸ਼ਾਨਦਾਰ ਹੈ। ਜਿਸ ਵਿਚ 18 ਕੰਪਿਊਟਰ ਹਨ। ਇਸ ਕੰਪਿਊਟਰ ਲੈਬ ਵਿਚ 6 ਪੱਖੇ ਹੋਣ ਦੇ ਬਾਵਜੂਦ ਵੀ ਜ਼ਿਆਦਾ ਗਰਮੀ ਹੋਣ ਕਾਰਨ ਬੱਚਿਆਂ ਦਾ ਬੈਠਣਾ ਕਾਫੀ ਔਖਾ ਸੀ, ਇਸ ਸਮੱਸਿਆ ਨੂੰ ਦੇਖਦੇ ਹੋਏ ਕੰਪਿਊਟਰ ਅਧਿਆਪਕ  ਕਮਲਦੀਪ ਸਿੰਘ ਵੱਲੋਂ ਕੰਪਿਊਟਰ ਲੈਬ  ਲਈ  ਏ.ਸੀ ਲਗਵਾਉਣ ਲਈ ਯਤਨ ਕੀਤੇ ਗਏ l ਅਧਿਆਪਕ ਕਮਲਦੀਪ ਸਿੰਘ ਵੱਲੋਂ ਕੰਪਿਊਟਰ ਲੈਬ ਦੀ ਇਸ ਸਮੱਸਿਆ ਬਾਰੇ ਜਦੋਂ ਬਲਵਿੰਦਰ  ਸਿੰਘ ਸੰਧੂ ਜੀ ਨੂੰ ਦੱਸਿਆ ਤਾਂ ਉਹਨਾ ਵੱਲੋਂ ਉਸੇ ਸਮੇਂ ਕੰਪਿਊਟਰ ਲੈਬ ਦੇ ਏ.ਸੀ ਦਾ ਪ੍ਰਬੰਧ ਕਰ ਦਿੱਤਾ। ਪਿੰਡ ਦੇ ਵਿੱਚ ਇਸ ਪਰਵਾਰ ਵੱਲੋਂ ਸਮਾਜ ਸੇਵਾ ਦੇ ਹੋਰ ਵੀ ਕੰਮ ਕੀਤੇ ਜਾ ਰਹੇ ਹਨ l ਸਕੂਲ ਨੂੰ ਏ.ਸੀ ਭੇਟ ਕਰਨ ਤੋਂ ਬਾਅਦ ਸੰਧੂ ਪਰਿਵਾਰ ਵੱਲੋਂ ਸਕੂਲ ਨੂੰ ਬੇਨਤੀ ਕੀਤੀ ਗਈ ਕਿ ਬੱਚਿਆਂ ਲਈ ਜੇ ਕੋਈ ਹੋਰ ਕੰਮ ਵੀ ਹੋਈਆਂ ਤਾਂ ਉਹਨਾਂ ਨੂੰ ਜ਼ਰੂਰ ਦੱਸਿਆ ਜਾਵੇ l ਇਸ ਮੌਕੇ ‘ਤੇ ਪਿੰਡ ਦੇ ਪਤਵੰਤੇ ਸੱਜਣ ਸ.ਅੰਮ੍ਰਿਤਪਾਲ ਸਿੰਘ ਸ.ਯਾਦਵਿੰਦਰ ਸਿੰਘ ਸ. ਅਮਰੀਕ ਸਿੰਘ ਸ. ਅਮਰਜੀਤ ਸਿੰਘ ਛੀਨਾ ਹਾਜ਼ਰ ਸਨl  ਵਿਸ਼ੇਸ਼ ਤੌਰ ‘ਤੇ ਸਕੂਲ ਮੁਖੀ ਸ. ਅਮਰਜੀਤ ਸਿੰਘ ਜੀ ਵੱਲੋਂ ਸੰਧੂ ਪਰਿਵਾਰ ਦਾ ਧੰਨਵਾਦ ਕੀਤਾ ਗਿਆ l ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਵੀ ਸੰਧੂ ਪਰਿਵਾਰ ਦਾ ਧੰਨਵਾਦ ਕੀਤਾ ਗਿਆ

Today Now News

RELATED ARTICLES
- Advertisment -

POPULAR POSTS