16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਫੋਨ, ਪਾਸਪੋਰਟ ਤੇ ਦਸਤਾਵੇਜ਼ ਗੁੰਮ ਹੋਣ ਦੀਆਂ ਸ਼ਿਕਾਇਤਾਂ ਹੁਣ ਸੇਵਾ ਕੇਂਦਰਾਂ 'ਚ...

ਫੋਨ, ਪਾਸਪੋਰਟ ਤੇ ਦਸਤਾਵੇਜ਼ ਗੁੰਮ ਹੋਣ ਦੀਆਂ ਸ਼ਿਕਾਇਤਾਂ ਹੁਣ ਸੇਵਾ ਕੇਂਦਰਾਂ ‘ਚ ਹੋਣਗੀਆਂ ਦਰਜ-ਡੀਸੀ

ਸਾਂਝ ਕੇਂਦਰਾਂ ਨਾਲ ਸਬੰਧਤ ਸੇਵਾਵਾਂ ਜਿਵੇਂ ਕਿ ਕੋਈ ਵਸਤੂ ਜਾਂ ਦਸਤਾਵੇਜ਼ ਸਮੇਤ ਪਾਸਪੋਰਟ ਗੁੰਮ ਹੋਣ ਸਬੰਧੀ ਅਰਜ਼ੀ ਸੇਵਾ ਕੇਂਦਰਾਂ ‘ਚ ਦਿੱਤੀ ਜਾ ਸਕੇਗੀ, ਜਿਸ ਨਾਲ ਲੋਕਾਂ ਨੂੰ ਰਹੇਗੀ ਆਸਾਨੀ

 ਬਰਨਾਲਾ,(ਕਰਨਪ੍ਰੀਤ ਧੰਦਰਾਲ )- ਸਰਕਾਰ ਵੱਲੋਂ ਪ੍ਰਸ਼ਾਸਨ ਤੇ ਸਾਂਝ ਕੇਂਦਰਾਂ ਦੀਆਂ ਕੁਝ ਅਹਿਮ ਸੇਵਾਵਾਂ ਨੂੰ ਸੇਵਾ ਕੇਂਦਰਾਂ ਨਾਲ ਜੋੜ ਦਿੱਤਾ ਗਿਆ ਹੈ। ਇਸ ਤਰ੍ਹਾਂ ਸੇਵਾ ਕੇਂਦਰਾਂ ਦੀਆਂ ਸੇਵਾਵਾਂ ‘ਚ ਵਾਧਾ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਵੀ ਆਸਾਨੀ ਰਹੇਗੀ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸੇਵਾ ਕੇਂਦਰਾਂ ‘ਚ ਲੋਕਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਬਿਹਤਰ ਢੰਗ ਨਾਲ ਮੁਹੱਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਤਹਿਤ ਪੰਜਾਬ ਸਰਕਾਰ ਨੇ ਸਥਾਨਕ ਸਰਕਾਰਾਂ ਵਿਭਾਗ ਦੀ ਸਟਰੀਟ ਵੈਂਡਰਸ ਰਜਿਸਟ੍ਰੇਸ਼ਨ ਸਮੇਤ ਮੋਬਾਈਲ ਫੋਨ, ਪਾਸਪੋਰਟ ਜਾਂ ਹੋਰ ਦਸਤਾਵੇਜ਼ ਆਦਿ ਗੁੰਮ ਹੋਣ ਦੀ ਸ਼ਿਕਾਇਤ ਵੀ ਸੇਵਾ ਕੇਂਦਰਾਂ ‘ਚ ਦਰਜ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗ੍ਹਿ ਵਿਭਾਗ ਨਾਲ ਸਬੰਧਿਤ ਸੇਵਾ ਅਸਲਾ ਲਾਇਸੈਂਸ ਰੱਦ ਕਰਵਾਉਣ ਲਈ ਵੀ ਸੇਵਾ ਕੇਂਦਰਾਂ ਵਿਖੇ ਹੀ ਅਰਜ਼ੀ ਦੇਣ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ।

Today Now News

RELATED ARTICLES
- Advertisment -

POPULAR POSTS