17.4 C
Chandigarh

TODAY NOW NEWS

Friday, March 20, 2026
HomeWEIRD NEWSਪਿੰਡ ਵਿੱਚ ਸ਼ਿਕਾਇਤ ਸੁਣਨ ਗਏ ਪੁਲਿਸ ਮੁਲਜ਼ਮ ਅਤੇ ਇੱਕ ਸਿਪਾਹੀ ਅਤੇ ਉਸਦੇ...

ਪਿੰਡ ਵਿੱਚ ਸ਼ਿਕਾਇਤ ਸੁਣਨ ਗਏ ਪੁਲਿਸ ਮੁਲਜ਼ਮ ਅਤੇ ਇੱਕ ਸਿਪਾਹੀ ਅਤੇ ਉਸਦੇ ਸਾਥੀ ਉੱਤੇ ਕੀਤਾ ਹਮਲਾ

ਜ਼ਖ਼ਮੀ ਪੁਲੀਸ ਮੁਲਾਜ਼ਮਾਂ ਨੂੰ ਇਲਾਜ ਦੇ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ

ਮੋਗਾ (ਹੈਪੀ -ਹਰਪਾਲ) : ਮੋਗਾ ਪੁਲਿਸ ਨੂੰ ਮੋਗਾ ਜ਼ਿਲਾ ਦੇ ਪਿੰਡ ਵੈਰੋਕੇ ਦੇ ਰਹਿਣ ਵਾਲੇ ਗੋਰਾ ਸਿੰਘ ਵੱਲੋਂ 112 ਨੰਬਰ ਉਪਰ ਇਕ ਸ਼ਿਕਾਇਤ ਆਈ ਸੀ ਕਿ ਉਸ ਦੇ ਪੜੋਸੀ ਉਸ ਨਾਲ ਝਗੜਾ ਕਰਦੇ ਹਨ ਅਤੇ ਮਾਰਕੁੱਟ ਵੀ ਕਰਦੇ ਹਨ ਉਸ ਦੇ ਆਧਾਰ ਉਤੇ ਅੱਜ ਥਾਣਾ ਸਮਾਲਸਰ ਦੇ ਵਿੱਚ ਤਾਇਨਾਤ ਥਾਣੇਦਾਰ ਰਾਜਾ ਸਿੰਘ ਅਤੇ ਉਸਦੇ ਸਾਥੀ ਆਪਣੀ ਕਾਰ ਉਪਰ ਪਿੰਡ ਵੈਰੋਕੇ ਜਾਂਚ ਕਰਨ ਲਈ ਪਹੁੰਚੇ ਤਾਂ ਤਾਂ ਦੂਜੀ ਧਿਰ ਵੱਲੋਂ ਥਾਣੇਦਾਰ ਰਾਜਾ ਸਿੰਘ ਅਤੇ ਉਸ ਦੇ ਸਾਥੀਆਂ ਉੱਤੇ ਡਾਂਗਾਂ ਸੋਟੀਆਂ ਨਾਲ ਹਮਲਾ ਕਰ ਦਿੱਤਾ ਅਤੇ ਪੁਲਸ ਦੀ ਕਾਰ ਦੀ ਵੀ ਤੋੜ ਭੰਨ ਕੀਤੀ ਜਿਸ ਕਾਰਨ ਥਾਣੇਦਾਰ ਰਾਜਾ ਸਿੰਘ ਅਤੇ ਉਸਦੇ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜ਼ੇਰੇ ਇਲਾਜ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਉਥੇ ਹੀ ਹਸਪਤਾਲ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਦਾ ਰਾਜਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਪਿੰਡ ਵੈਰੋਕੇ ਦੇ ਰਹਿਣ ਵਾਲੇ ਗੋਰਾ ਸਿੰਘ ਵੱਲੋਂ ਇਕ ਸ਼ਿਕਾਇਤ ਆਈ ਸੀ ਕਿ ਉਨ੍ਹਾਂ ਗੁਅਾਂਢੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਕੁੱਟਮਾਰ ਵੀ ਕਰਦਾ ਹੈ ਜਿਸ ਦਿ ਇਨਕੁਆਰੀ ਕਰਨ ਵਾਸਤੇ ਅੱਜ ਉਹ ਪਿੰਡ ਵੈਰੋਕੇ ਆਪਣੀ ਕਾਰ ਉੱਪਰ ਗਏ ਤਾਂ ਉਥੇ ਦੂਜੀ ਧਿਰ ਦੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਗਿਆ ਅਤੇ ਅਤੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਨਾਲ ਹੀ ਸਾਡੀ ਗੱਡੀ ਦੀ ਤੋੜ ਭੰਨ ਵੀ ਕੀਤੀ

Today Now News

RELATED ARTICLES
- Advertisment -

POPULAR POSTS