17.4 C
Chandigarh

TODAY NOW NEWS

Friday, March 20, 2026
Homeਪੰਜਾਬਜਲੰਧਰਕੋਵਿਡ-19 ਟੈਸਟ ਦੀ ਫੀਸ 3100 ਰੁਪਏ ਵੱਧ ਵਸੂਲਣ 'ਤੇ ਪਟੇਲ ਹਸਪਤਾਲ ਖ਼ਿਲਾਫ਼...

ਕੋਵਿਡ-19 ਟੈਸਟ ਦੀ ਫੀਸ 3100 ਰੁਪਏ ਵੱਧ ਵਸੂਲਣ ‘ਤੇ ਪਟੇਲ ਹਸਪਤਾਲ ਖ਼ਿਲਾਫ਼ ਸ਼ਿਕਾਇਤ

ਡੀਸੀ ਨੇ ਦਿੱਤੇ ਜਾਂਚ ਦੇ ਹੁਕਮ

ਜਲੰਧਰ, (ਸੋਨੂੰ ਸਹੋਤਾ) : ਕੋਵਿਡ-19 ਦੇ ਆਮ ਨਾਲੋਂ ਜ਼ਿਆਦਾ ਸੈਂਪਲ ਪਾਜ਼ੇਟਿਵ ਆਉਣ ਦੇ ਮਾਮਲੇ ‘ਚ ਚਰਚਾ ‘ਚ ਆਏ ਪਟੇਲ ਹਸਪਤਾਲ ਖ਼ਿਲਾਫ਼ ਹੁਣ ਇਕ ਵਿਅਕਤੀ ਨੇ ਕੋਵਿਡ-19 ਦਾ ਟੈਸਟ ਲਈ ਜ਼ਿਆਦਾ ਫੀਸ ਵਸੂਲਣ ਦੀ ਸ਼ਿਕਾਇਤ ਕੀਤੀ ਹੈ। ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵਧੀਕ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਪਟੇਲ ਹਸਪਤਾਲ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਹੈ।ਡਿਪਟੀ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ ‘ਚ ਰਾਜੀਵ ਮਕੋਲ ਵਾਸੀ ਜੀਟੀਬੀ ਨਗਰ ਨੇ ਦੱਸਿਆ ਕਿ ਉਨ੍ਹਾਂ ਪਟੇਲ ਹਸਪਤਾਲ ਤੋਂ ਕੋਵਿਡ-19 ਦਾ ਟੈਸਟ ਕਰਵਾਇਆ ਸੀ, ਜਿਸ ਦੀ ਫੀਸ 5500 ਰੁਪਏ ਲਈ ਗਈ ਜਦੋਂਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਟੈਸਟ ਦੀ ਫੀਸ 2400 ਰੁਪਏ ਨਿਰਧਾਰਤ ਕੀਤੀ ਗਈ ਹੈ। ਮਕੋਲ ਨੇ ਲਿਖਿਆ ਹੈ ਕਿ ਪਟੇਲ ਹਸਪਤਾਲ ਵਲੋਂ ਬਾਕਾਇਦਾ 5500 ਰੁਪਏ ਦਾ ਬਿੱਲ ਦਿੱਤਾ ਗਿਆ ਹੈ। ਰਾਜੀਵ ਮਕੋਲ ਦੀ ਸ਼ਿਕਾਇਤ ਦੇ ਆਧਾਰ ‘ਤੇ ਇਸ ਮਾਮਲੇ ਦੀ ਡਿਪਟੀ ਕਮਿਸ਼ਨਰ ਵੱਲੋਂ ਕਰਵਾਈ ਗਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਟੇਲ ਹਸਪਤਾਲ ਵੱਲੋਂ ਨਿਰਧਾਰਤ ਸਰਕਾਰੀ ਫੀਸ ਤੋਂ ਵਾਧੂ ਫੀਸ ਵਸੂਲੀ ਗਈ ਹੈ। ਇਸ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵਧੀਕ ਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੂੰ ਪੱਤਰ ਲਿਖ ਕੇ ਇਸ ਮਾਮਲੇ ‘ਚ ਲੋੜੀਂਦੀ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ।

Today Now News

RELATED ARTICLES
- Advertisment -

POPULAR POSTS