ਮਿਤੀ 20.01.2022 ਨੂੰ ਤਰਲੋਚਨ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਬੰਬੀਹਾ ਭਾਈ ਨੇ ਪੁਲਿਸ – ਪਾਸ ਇਤਲਾਹ ਦਿੱਤੀ ਸੀ ਕਿ ਉਸਨੂੰ ਕੁੱਝ ਦਿਨ ਪਹਿਲਾਂ ਵਟਸਅੱਪ ਕਾਲ ਰਾਹੀਂ ਗੈਂਗਸਟਰਾਂ ਵੱਲੋਂ ਫਿਰੌਤੀ ਲਈ ਧਮਕੀ ਦਿੱਤੀ ਗਈ ਸੀ ਅਤੇ ਅੱਜ ਸਵੇਰੇ ਕ੍ਰੀਬ 4 ਵਜੇ ਨਾ ਮਾਲੂਮ ਵਿਅਕਤੀਆਂ ਵੱਲੋਂ ਉਸਦੇ ਘਰ ਫਾਈਰਿੰਗ ਕੀਤੀ ਗਈ ਹੈ । ਜਿਸ ਸਬੰਧੀ ਮੁਕੱਦਮਾ ਨੰਬਰ 65 ਮਿਤੀ 2005.2022 ਅਧ 336,506,34 IPC 25-27-54-59 ਅਸਲਾ ਐਕਟ ਥਾਣਾ ਸਮਾਲਸਰ ਵਿਖੇ ਦਰਜ ਰਜਿਸਟਰ ਕੀਤਾ ਗਿਆ।ਜਿਸ ਤੋਂ ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਵੱਲੋਂ ਵਾਰਦਾਤ ਨੂੰ ਟਰੇਸ ਕਰਨ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ । ਸ੍ਰੀ ਸ਼ਮਸ਼ੇਰ ਸਿੰਘ ਉਪ ਕਪਤਾਨ ਪੁਲਿਸ ( ਬਾਘਾਪੁਰਾਣਾਂ ) ਮੋਗਾ , ਇੰਸ : ਦਲਜੀਤ ਸਿੰਘ ਮੁੱਖ ਅਫਸਰ ਥਾਣਾ ਸਮਾਲਸਰ ਅਤੇ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੀ ਟੀਮ ਵੱਲੋਂ ਟੈਕਨੀਕਲ ਗਾਂ / ਫਰਾਂਸਿਕ ਟੀਮ ਰਾਹੀਂ ਅਤੇ ਮਨੁੱਖੀ ਸੋਰਸਾਂ ਰਾਹੀਂ ਜਾਂਚ ਤੋਂ ਇਸ ਘਟਨਾ ਬਾਰੇ ਸ਼ੰਕਾ ਜ਼ਾਹਿਰ ਹੋਈ । ਜਿਸ ਤੋਂ ਮੁੱਦਈ ਤਰਲੋਚਨ ਸਿੰਘ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ।ਜਿਸਨੇ ਦੱਸਿਆ ਕਿ ਉਸ ਨੂੰ ਕੁੱਝ ਦਿਨ ਪਹਿਲਾਂ ਵਟਸਅੱਪ ਕਾਲ ਰਾਹੀਂ ਗੈਂਗਸਟਰਾਂ ਵੱਲੋਂ ਫਿਰੌਤੀ ਲਈ ਧਮਕੀ ਆਈ ਸੀ ਅਤੇ ਉਸਨੇ ਆਪਣੇ ਨਾਮ ਪਰ ਅਸਲਾ ਲਾਈਸੰਸ ਵੀ ਅਪਲਾਈ ਕੀਤਾ ਹੋਇਆ ਸੀ ਜਿਸਨੇ ਆਪਣਾ ਅਸਲਾ ਲਾਈਸੰਸ ਬਣਾਉਣ ਲਈ ਆਪਣੇ ਘਰ ਆਪ ਹੀ ਗੋਲੀਆਂ ਚਲਾਈਆਂ ਸਨ ਅਤੇ ਜਾਣ ਬੁੱਝ ਕੇ ਗੈਂਗਸਟਰ ਗੋਲਡੀ ਬਰਾੜ ਦਾ ਨਾਮ ਮੀਡੀਆ ਵਿੱਚ ਦਿੱਤਾ ਸੀ ਕਿਉਂਕਿ ਸਿੱਧੂ ਮੂਸੇਵਾਲਾ ਕਤਲ ਕੇਸ ਕਰਕੇ ਗੋਲਡੀ ਬਰਾੜ ਪੂਰੇ ਦੇਸ਼ ਵਿੱਚ ਮੀਡੀਆ ਦੀਆਂ ਸੁਰਖੀਆਂ ਵਿੱਚ ਹੈ ਅਤੇ ਅਫਸਰਾਂ ਵੱਲੋਂ ਉਸਨੂੰ ਜਾਨ ਦਾ ਖਤਰਾ ਹੋਣ ਦਾ ਸਮਝ ਕੇ ਉਸਦਾ ਅਸਲਾ ਲਾਈਸੰਸ ਬਣਾ ਦਿੱਤਾ ਜਾਵੇ । ਇਸ ਲਈ ਉਸ ਵੱਲੋਂ 32 ਬੋਰ ਰਿਵਾਲਵਰ ਆਪਣੇ ਦੋਸਤ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਰੇਸ਼ਮ ਸਿੰਘ ਵਾਸੀ ਬਰਗਾੜੀ ਪਾਸੋਂ ਅਤੇ 315 ਬੋਰ ਦਾ ਦੇਸੀ ਘੰਟਾ ਸੁਖਵੰਤ ਸਿੰਘ ਉਰਫ ਫੌਜੀ ਪੁੱਤਰ ਆਤਮਾ ਸਿੰਘ ਵਾਸੀ ਚੀਦਾ ਪਾਸੋਂ ਮੰਗਵਾਇਆ ਸੀ।ਸੁਖਵੰਤ ਸਿੰਘ ਉਰਫ ਫੌਜੀ ਉਕਤ ਨੇ ਆਪਣੀ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਹ ਇਹ ਕੱਟਾ ਜਗਮੀਤ ਸਿੰਘ ਉਰਫ ਜਗਮੀਤਾ ਪੁੱਤਰ ਜਗਸੀਰ ਸਿੰਘ ਵਾਸੀ ਚੁੰਨੀਆਂ ਥਾਣਾ ਸਾਦਿਕ ਜਿਲ੍ਹਾ ਫਰੀਦਕੋਟ ਪਾਸੋਂ ਲੈ ਕੇ ਆਇਆ ਹੈ । ਜਿਸ ਤੇ ਜਗਮੀਤ ਸਿੰਘ ਉਕਤ ਨੂੰ ਮੁਕਦਮਾ ਵਿਚ ਨਾਮਜ਼ਦ ਕੀਤਾ ਜਾ ਚੁੱਕਾ ਹੈ । ਹੁਣ ਤੱਕ ਤਿੰਨਾਂ ਦੋਸ਼ੀਆਂ ਤਰਲੋਚਨ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਬੰਬੀਹਾ ਭਾਈ , ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਰੇਸਮ ਸਿੰਘ ਵਾਸੀ ਬਰਗਾੜੀ ਅਤੇ ਸੁਖਵੰਤ ਸਿੰਘ ਉਰਫ਼ ਫੌਜੀ ਪੁੱਤਰ ਆਤਮਾ ਸਿੰਘ ਵਾਸੀ ਚੀਦਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਜਗਮੀਤ ਸਿੰਘ ਉਕਤ ਦੀ ਗ੍ਰਿਫਤਾਰੀ ਬਾਕੀ ਹੈ । ਜਿਸ ਦੇ ਖਿਲਾਫ ਪਹਿਲਾ ਵੀ ਤਿੰਨ ਮੁਕੱਦਮੇ ਦਰਜ ਰਜਿਸਟਰ ਹਨ । .





