17.4 C
Chandigarh

TODAY NOW NEWS

Friday, March 20, 2026
HomeBREAKING NEWSਤਬਾਹ ਹੋਏ ਨਰਮੇ ਦਾ ਪ੍ਰਤੀ ਏਕੜ ਪੰਜਾਹ ਹਜ਼ਾਰ ਰੂਪਏ ਮੁਆਵਾਜ਼ਾ ਦਿੱਤਾ ਜਾਵੇ।...

ਤਬਾਹ ਹੋਏ ਨਰਮੇ ਦਾ ਪ੍ਰਤੀ ਏਕੜ ਪੰਜਾਹ ਹਜ਼ਾਰ ਰੂਪਏ ਮੁਆਵਾਜ਼ਾ ਦਿੱਤਾ ਜਾਵੇ। ਅਰਸ਼ੀ

ਮਾਨਸਾ ( ਗੁਰਜੰਟ ਸਿੰਘ ਬਾਜੇਵਾਲੀਆ )  ਨਰਮੇ ਦੀ ਬੰਪਰ ਫਸਲ ਤੇ ਚੰਗੇ ਭਾਅ ਮਿਲਣ ਦੀ ਆਸ ਨਾਲ ਨਰਮਾ ਉਤਪਾਦਕਾਂ ਦੇ ਖਿੜ੍ਹੇ ਚਿਹਰੇ, ਗੁਲਾਬੀ ਸੁਡੀ ਦੇ ਹਮਲੇ ਨੇ ਮੁਰਝਾ ਕੇ ਰੱਖ ਦਿੱਤੇ ਹਨ ਤੇ ਉਹ ਕੱਖੋਂ ਹੋਲੇ ਹੋਏ ਮਹਿਸੂਸ ਕਰ ਰਹੇ ਹਨ ਤੇ ਸਰਕਾਰ ਬਾਂਹ ਫੜਣ ਲਈ ਅੱਗੇ ਨਹੀਂ ਆ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾਂ ਕੁੱਲ ਹਿੰਦ ਸਰਕਾਰ ਸਭਾ ਦੇ ਸੀਨੀਅਰ ਆਗੂ ਤੇ ਸਾਭਕਾ ਵਿਧਿਆਇਕ ਹਰਦੇਵ ਸਿੰਘ ਅਰਸ਼ੀ ਨੇ ਮਾਨਸਾ ਤੋਂ ਜਾਰੀ ਆਪਣੇ ਬਿਆਨ ਰਾਹੀਂ ਕੀਤਾ। ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਕਿਸਾਨ ਭਲਾਈ ਦੇ ਦਮਗਜ਼ੇ ਮਾਰਨ ਵਾਲਾ ਪੰਜਾਬ ਦਾ ਖੇਤੀਬਾੜੀ ਮਹਿਕਮਾਂ ਹੀ ਕਿਸਾਨਾਂ ਦਾ ਦੁਸ਼ਮਣ ਸਾਬਿਤ ਹੋ ਗਿਆ ਹੈ। ਜਿਸ ਨੇ ਸਮੇਂ ਸਿਰ ਗੁਲਾਬੀ ਸੁਡੀ ਦੇ ਹਮਲੇ ਤੋਂ ਬਚਾਅ ਲਈ ਕਿਸਾਨਾਂ ਨੂੰ ਨਾ ਹੀ ਸੂਚੇਤ ਕੀਤਾ ਅਤੇ ਨਾ ਹੀ ਠੋਸ ਉਪਾਅ ਸੁਝਾਏ।
ਕਿਸਾਨ ਇਕ ਸਾਲ ਤੋਂ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮ.ਐਸ.ਪੀ. ਦੀ ਕਾਨੂੰਨੀ ਗਰਾਂਟੀ ਦਿੱਤੇ ਜਾਣ ਲਈ ਸੰਘਰਸ਼ਸ਼ੀਲ ਹੈ, ਮਾਲਵਾ ਪੱਟੀ ਵਿੱਚ ਨਰਮੇ ਦੀ ਹਜ਼ਾਰਾਂ ਏਕੜ ਫਸਲ ਦੀ ਬਰਵਾਦੀ ਨੇ ਉਸਨੂੰ ਆਰਥਿਕ ਤੌਰ ਤੇ ਹੋਰ ਤੋੜ ਕੇ ਰੱਖ ਦਿੱਤਾ ਹੈ, ਸਰਕਾਰ ਨੂੰ ਨਵੇਂ ਮੰਤਰੀ ਬਣਾਉਣ, ਹਟਾਉਣ ਤੋਂ ਹੀ ਫੁਰਸੱਤ ਨਹੀਂ ਹੈ। ਕਿਸਾਨ ਬੇਵੱਸ ਬਣਿਆ ਨਜ਼ਰ ਆ ਰਿਹਾ ਹੈ। ਸਾਥੀ ਅਰਸ਼ੀ ਨੇ ਬਿਆਨ ਦੇ ਅੰਤ ਵਿੱਚ ਮੰਗ ਕੀਤੀ ਕਿ ਪੂਰੀ ਤਰ੍ਹਾਂ ਤਬਾਹ ਹੋਏ ਨਰਮੇ ਦਾ ਪ੍ਰਤੀ ਏਕੜ ਪੰਜਾਬ ਹਜ਼ਾਰ ਰੁਪਏ ਮੁਆਵਾਜ਼ਾ (ਸਹਾਇਤਾ ਰਾਸ਼ੀ) ਦਿੱਤਾ ਜਾਵੇ। ਜੇਕਰ ਪੰਜਾਬ ਸਰਕਾਰ ਨੇ ਮੰਗ ਪ੍ਰਵਾਨ ਨਾ ਕੀਤੀ ਤਾਂ ਸਯੁੰਕਤ ਕਿਸਾਨ ਮੋਰਚੇ ਨੂੰ ਪੰਜਾਬ ਸਰਕਾਰ ਵਿਰੁੱਧ ਦੂਸਰਾ ਮੋਰਚਾ ਖੋਲਣ ਲਈ ਮਜ਼ਬੂਰ ਹੋਣਾ ਪਏਗਾ।
ਸਾਥੀ ਅਰਸ਼ੀ ਨੇ 27 ਸਤੰਬਰ ਨੂੰ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਬੰਦ ਦੀ ਸਫ਼ਲਤਾਂ ਲਈ ਕਿਸਾਨ ਮਜ਼ਦੂਰ ਵਪਾਰੀ, ਦੁਕਾਨਦਾਰ, ਮਲਾਜ਼ਮ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਖਿਲਾਫ਼ ਖੇਤੀ ਕਾਲੇ ਕਾਨੂੰਨਾਂ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ ਲਾਮ ਬੰਦੀ ਕਰਕੇ ਮੋਰਚੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।
Today Now News

RELATED ARTICLES
- Advertisment -

POPULAR POSTS