ਮਾਨਸਾ 25 ਅਪ੍ਰੈਲ ਗੁਰਜੰਟ ਸਿੰਘ ਬਾਜੇਵਾਲੀਆ/ ਅੱਜ ਸੈਂਟਰ ਪਾਰਕ ਮਾਨਸਾ ਦੀ ਕਮੇਟੀ ਦੀ ਮੀਟਿੰਗ ਰਾਜਵਿੰਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਪਾਰਕ ਵਿਖੇ ਹੋਈ। ਪਾਰਕ ਕਮੇਟੀ ਦੇ ਸਕੱਤਰ ਸਰਪੰਚ ਮੇਜਰ ਸਿੰਘ ਗਿੱਲ ਨੇ ਮੀਟਿੰਗ ਵਿੱਚ ਸਾਮਲ ਲੋਕਾਂ ਨੂੰ ਕਮੇਟੀ ਦੀ ਕਾਰਗੁਜਾਰੀ ਬਾਰੇ ਦੱਸਿਆ। ਇਸ ਤੋਂ ਇਲਾਵਾ ਸਮੁੱਚੀ ਪਾਰਕ ਕਮੇਟੀ ਵੱਲੋਂ ਜਿਲ੍ਹਾ ਪ੍ਰਸ਼ਾਸਨ ਤੋਂ ਪਾਰਕ ਦੀਆਂ ਕੁਝ ਹੋਰ ਸਮੱਸਿਆਵਾਂ ਹੱਲ ਕਰਨ ਦੀ ਮੰਗ ਵੀ ਕੀਤੀ ਗਈ। ਜਿਵੇਂ ਕਿ ਪਾਰਕ ਵਿੱਚ ਇੱਕ ਮਿੰਨੀ ਨਰਸਰੀ ਬਣਾਈ ਜਾਵੇ ਤਾਂ ਜੋ ਪਾਰਕ ਵਿੱਚ ਹੋਰ ਬੂਟੇ ਲਗਾ ਕੇ ਪਾਰਕ ਦੇ ਬਾਕੀ ਹਿੱਸੇ ਨੂੰ ਵੀ ਹਰਾ ਭਰਿਆ ਬਣਾਇਆ ਜਾਵੇ। ਮੇਨ ਗੇਟ ਦੇ ਬਾਹਰ ਇੱਕ ਵੱਡਾ ਪੋਲ ਲਗਾ ਕੇ ਲਾਈਟਾਂ ਲਗਾਈਆਂ ਜਾਣ। ਦੋੜ ਲਗਾਉਣ ਵਾਲੇ ਲੋਕਾਂ ਲਈ ਇੱਕ ਕੱਚਾ ਟਰੈਕ ਤਿਆਰ ਕੀਤਾ ਜਾਵੇ। ਵੱਡੇ ਟਰੈਕ ਤੇ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਦੇ ਬੈਠਣ ਲਈ ਬੈਂਚ ਲਗਾਏ ਜਾਣ। ਇਸ ਪਾਰਕ ਕੰਪਲੈਕਸ ਵਿੱਚ ਜੋ ਪੁਰਾਣਾ ਪਾਰਕ ਹੈ ਉਸ ਦੀ ਵੀ ਸਫਾਈ ਕਰਕੇ ਉਸਨੂੰ ਚਾਲੂ ਕੀਤਾ ਜਾਵੇ। ਇਸ ਤੋਂ ਇਲਾਵਾ ਇੱਕ ਵਾਲੀਵਾਲ ਦਾ ਗਰਾਊਂਡ ਵੀ ਬਣਾਇਆ ਜਾਵੇ। ਪਾਰਕ ਵਿੱਚ ਕਿਸੇ ਵੀ ਗਲਤ ਹਰਕਤ ਨੂੰ ਰੋਕਣ ਲਈ ਸੀ,ਸੀ,ਟੀ,ਵੀ, ਕੈਮਰੇ ਲਗਾਏ ਜਾਣ। ਕਮੇਟੀ ਵੱਲੋਂ ਸਮੁੱਚੇ ਸ਼ਹਿਰ ਨਿਵਾਸੀਆਂ, ਵੱਖ ਵੱਖ ਸੰਸਥਾਵਾਂ ਅਤੇ ਕੱਲਬਾਂ ਨੂੰ ਵੀ ਪਾਰਕ ਨੂੰ ਹੋਰ ਬਿਹਤਰ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ ਗਈ। ਅਖੀਰ ਵਿੱਚ ਸੁਖਚੈਨ ਭਲਵਾਨ ਵੱਲੋਂ ਮੀਟਿੰਗ ਵਿੱਚ ਸ਼ਾਮਲ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ, ਐਮ,ਸੀ, ਕ੍ਰਿਸ਼ਨ ਚੌਹਾਨ, ਮੇਜਰ ਸਿੰਘ ਫੌਜੀ, ਨਰੇਸ ਕੁਮਾਰ, ਹਰਮਨਜੋਤ ਭੰਮਾ, ਰਾਹੁਲ ਕੁਮਾਰ, ਮੇਜਰ ਸਿੰਘ ਗੇਹਲੇ, ਕੁਲਵੰਤ ਰਾਏ , ਰਾਜੀਵ ਸਿੰਗਲਾ, ਹਰਮੇਲ ਸਿੰਘ ਠੇਕੇਦਾਰ, ਮਨਦੀਪ ਸਿੰਘ ਆਦਿ ਹਾਜ਼ਰ ਸਨ।





