16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਿਸਾਨ ਸੰਘਰਸ਼ ਦੇ ਹੱਕ ਵਿਚ ਕਾਲਜ ਅਧਿਆਪਕਾਂ ਦਾ ਧਰਨਾ

ਕਿਸਾਨ ਸੰਘਰਸ਼ ਦੇ ਹੱਕ ਵਿਚ ਕਾਲਜ ਅਧਿਆਪਕਾਂ ਦਾ ਧਰਨਾ

ਅਧਿਆਪਕ ਆਗੂਆਂ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕੀਤੀ

ਬਰਨਾਲਾ (ਕਰਨਪਰੀਤ ਧੰਦਰਾਲ) : ਐਸ. ਡੀ. ਕਾਲਜ ਦੇ ਅਧਿਆਪਕਾਂ ਨੇ ਖੇਤੀ ਕਾਨੂੰਨ ਦੇ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਰੋਸ ਧਰਨਾ ਦਿੱਤਾ। ਪੰਜਾਬ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸੱਦੇ ’ਤੇ ਲਗਾਏ ਗਏ ਦੋ ਘੰਟੇ ਦੇ ਧਰਨੇ ਵਿਚ ਅਧਿਆਪਕ ਆਗੂਆਂ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕੀਤੀ। ਜ਼ਿਲ੍ਹਾ ਪ੍ਰਧਾਨ ਡਾ. ਬਹਾਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨੋਂ ਨਵੇਂ ਖੇਤੀ ਕਾਨੂੰਨ ਹਰ ਤਰ੍ਹਾਂ ਨਾਲ ਕਿਸਾਨ ਵਿਰੋਧੀ ਹਨ। ਸਰਕਾਰ ਨੂੰ ਅਜਿਹੀਆਂ ਲੋਕ ਵਿਰੋਧੀ ਨੀਤੀਆਂ ਨੂੰ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਥਾਨਕ ਯੂਨਿਟ ਦੇ ਪ੍ਰਧਾਨ ਡਾ. ਕੁਲਭੂਸ਼ਨ ਰਾਣਾ ਨੇ ਕਿਹਾ ਕਿ ਹਰ ਮਾਮਲੇ ਵਿਚ ਕਾਰਪੋਰੇਟ ਦੇ ਹੱਕਾਂ ਵਿਚ ਭੁਗਤਣ ਵਾਲੀ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ। 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣ ਦਾ ਦਾਅਵਾ ਕਰਨ ਵਾਲੀ ਇਹ ਹਕੂਮਤ ਕਿਸਾਨੀ ਦਾ ਨਾਸ਼ ਕਰਨ ’ਤੇ ਤੁਲੀ ਹੋਈ ਹੈ। ਸਕੱਤਰ ਪ੍ਰੋ. ਰੀਤੂ ਅਗਰਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਜ਼ਿੱਦ ਬੇਹੱਦ ਨਿੰਦਣਯੋਗ ਹੈ। ਸਰਕਾਰ ਤੁਰੰਤ ਆਪਣੇ ਫ਼ੈਸਲੇ ਨੂੰ ਵਾਪਸ ਲਵੇ। ਇਸ ਮੌਕੇ ਪ੍ਰੋ. ਨਿਰਮਲ ਗੁਪਤਾ, ਪ੍ਰੋ. ਨੀਰੂ ਗੋਇਲ, ਪ੍ਰੋ. ਅਨੁਰਾਧਾ ਸ਼ਰਮਾ, ਪ੍ਰੋ. ਅਮਰੀਸ਼ ਗਰਗ, ਡਾ. ਰਾਜੇਸ਼ ਗੁਪਤਾ, ਪ੍ਰੋ. ਰੇਣੂ ਧਰਨੀ, ਪ੍ਰੋ. ਸ਼ੋਇਬ ਜ਼ਫ਼ਰ, ਪ੍ਰੋ. ਰਜਨੀ ਗੁਪਤਾ, ਪ੍ਰੋ. ਸਵਿਤਾ ਸੂਦ, ਪ੍ਰੋ. ਅਸ਼ਵਨੀ ਸੀਕਰੀ ਅਤੇ ਪ੍ਰੋ. ਉਪਾਸਨਾ ਰਾਣੀ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS