16 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਐਸ ਐਫ ਜੇ ਦੇ...

ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਐਸ ਐਫ ਜੇ ਦੇ ਆਗੂ ਪੰਨੂ ਦੇ ਰਿਸ਼ਤੇਵਾਰ ਨੁੰ ਪੰਜਾਬ ਜੈਨਕੋ ਦਾ ਚੇਅਰਮੈਨ ਨਿਯੁਕਤ ਕਿਉਂ ਕੀਤਾ : ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ, 7 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੱਸਣ ਕਿ ਉਹਨਾਂ ਦੀ ਸਰਕਾਰ ਨੇ ਸਿੱਖਸ ਫਾਰ ਜਸਟਿਸ (ਐਸ ਜੇ ਐਫ) ਦੇ ਆਗੂ ਅਵਤਾਰ ਸਿੰਘ ਪੰਨੂ ਦੇ ਨਜ਼ਦੀਕੀ ਰਿਸ਼ਤੇਵਾਰ ਨੂੰ ਪੰਜਾਬ ਜੈਨਕੋ ਦਾ ਚੇਅਰਮੈਨ ਕਿਉਂ ਨਿਯੁਕਤ ਕੀਤਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਅਕਾਲੀ ਦਲ ਦੇ ਦਬਾਅ ਹੇਠ ਪੰਨੂ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਕੋਟਲਾਬਾਮਾ ਨੁੰ ਪੰਜਾਬ ਜੈਨਕੋ ਦੀ ਚੇਅਰਮੈਨੀ ਤੋਂ ਹਟਾ ਦਿੱਤਾ ਪਰ ਮੁੱਖ ਮੰਤਰੀ ਚੰਨੀ ਦੱਸਣ ਕਿ ਕਿਸ ਦਬਾਅ ਹੇਠ ਉਹਨਾਂ ਨੇ ਇਕ ਦੇਸ਼ ਵਿਰੋਧੀ ਪਰਿਵਾਰ ਨੁੰ ਇਹ ਅਹਿਮ ਅਹੁਦਾ ਦੇ ਕੇ ਨਿਵਾਜਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਗੱਲ ਦਾ ਜਵਾਬ ਦੇਣ ਅਤੇ ਪੰਜਾਬੀਆਂ ਨੂੰ ਦੱਸਣ ਕਿ ਕੀ ਉਹ ਮਾਝਾ ਇਲਾਕੇ ਦੇ ਆਪਣੇ ਵਜ਼ਾਰਤੀ ਸਾਥੀਆਂ ਦੇ ਦਬਾਅ ਹੇਠ ਸਨ ਕਿ ਅਜਿਹੇ ਦੇਸ਼ ਵਿਰੋਧੀ ਪਰਿਵਾਰ ਨੂੰ ਅਹਿਮ ਅਹੁਦਾ ਦਿੱਤਾ ਜਾਵੇ।
ਸਰਦਾਰ ਮਜੀਠੀਆ ਨੇ ਇਹ ਵੀ ਮੰਗ ਕੀਤੀ ਬਲਵਿੰਦਰ ਸਿੰਘ ਕੋਟਲਾਬਾਮਾ ਦੀ ਨਿਯੁਕਤੀ ਦੇ ਨਾਲ ਨਾਲ ਉਸਦੀਆਂ ਗਤੀਵਿਧੀਆਂ ਦੀ ਵੀ ਜਾਂਚ ਕਰਵਾਈ ਜਾਵੇ।

Today Now News

RELATED ARTICLES
- Advertisment -

POPULAR POSTS