16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ’ਚ 24 ਘੰਟਿਆਂ ਦੇ ਅੰਦਰ ਛਾ ਜਾਣਗੇ ਬਦਲ, ਚਾਰ ਦਿਨਾਂ ਤੱਕ...

ਪੰਜਾਬ ’ਚ 24 ਘੰਟਿਆਂ ਦੇ ਅੰਦਰ ਛਾ ਜਾਣਗੇ ਬਦਲ, ਚਾਰ ਦਿਨਾਂ ਤੱਕ ਹਵਾਵਾਂ ਨਾਲ ਮੀਂਹ ਦੇ ਆਸਾਰ

ਤੇਜ਼ ਹਵਾਵਾਂ ਤੇ ਬਾਰਿਸ਼ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰ ਸਕਦੀ ਹੈ

ਸਟੇਟ ਬਿਊਰੋ : ਮਾਰਚ ’ਚ ਮੌਸਮ ਦਾ ਮਿਜਾਜ਼ ਬੇਈਮਾਨ ਨਜ਼ਰ ਆ ਰਿਹਾ ਹੈ। ਇਸ ਸਮੇਂ ਖੇਤਾਂ ’ਚ ਕਣਕ ਤੇ ਸਰ੍ਹੋਂ ਦੀ ਫਸਲ ਪਕਣ ’ਤੇ ਹੈ। ਇਸ ’ਚ ਤੇਜ਼ ਹਵਾਵਾਂ ਤੇ ਬਾਰਿਸ਼ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰ ਸਕਦੀ ਹੈ। ਇਕ ਹਫ਼ਤਾ ਪਹਿਲਾ ਵੀ ਸਵੇਰੇ-ਸਵੇਰੇ ਤੇਜ਼ ਹਵਾਵਾਂ ਦੌਰਾਨ ਹਲਕੀ ਬਾਰਿਸ਼ ਹੋਈ ਸੀ, ਤਾਂ ਕਈ ਥਾਵਾਂ ’ਤੇ ਫਸਲਾਂ ਖੇਤਾਂ ’ਚ ਡਿੱਗ ਗਈਆਂ ਸੀ। ਇਸ ਨੂੰ ਦੇਖ ਕੇ ਕਿਸਾਨ ਚਿੰਤਾ ’ਚ ਡੁੱਬ ਗਏ ਸੀ। ਹੁਣ ਇਕ ਵਾਰ ਫਿਰ ਮੌਸਮ ਬਦਲਣ ਜਾ ਰਿਹਾ ਹੈ, ਜੋ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ।
ਇੰਡੀਆ ਮੈਟ੍ਰੋਲਾਜਿਕਲ ਡਿਪਾਰਟਮੈਂਟ ਅਨੁਸਾਰ 19 ਤੋ 20 ਮਾਰਚ ਤੋਂ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਬਦਲ ਛਾਂ ਰਹਿਣਗੇ। ਇਸ ਤੋਂ ਬਾਅਦ 21 ਮਾਰਚ ਤੋਂ 25 ਮਾਰਚ ਤਕ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਕੁਝ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਤੇ ਗਰਜ ਹੋ ਸਕਦੀ ਹੈ। ਹਿਮਾਚਲ ਦੇ ਨਾਲ ਲਗਦੇ ਜ਼ਿਲ੍ਹਿਆਂ ’ਚ ਤੇਜ਼ ਬਾਰਿਸ਼ ਹੋ ਸਕਦੀ ਹੈ।

Today Now News

RELATED ARTICLES
- Advertisment -

POPULAR POSTS