ਚੰਡੀਗੜ੍ਹ ‘ਚ ਵੀ ਪ੍ਰਦੂਸ਼ਣ ਖਰਾਬ ਪੱਧਰ ‘ਤੇ

ਚੰਡੀਗੜ, (ਪੱਤਰ ਪ੍ਰੇਰਕ) : ਪੰਜਾਬ ‘ਚ ਆਬੋਹਵਾ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ। ਸ਼ਹਿਰਾਂ ‘ਚ ਹਵਾ ਪ੍ਰਦੂਸ਼ਣ ‘ਚ ਇਜਾਫ਼ਾ ਹੋਣ ਨਾਲ ਲੋਕਾਂ ਲਈ ਸਾਹ ਲੈਣਾ ਵੀ ਦੁਰਲੱਭ ਹੁੰਦਾ ਜਾ ਰਿਹਾ ਹੈ। ਚੰਡੀਗੜ੍ਹ ‘ਚ ਵੀ ਹਵਾ ਦੂਜੇ ਸ਼ਹਿਰਾਂ ਦੀ ਤਰ੍ਹਾਂ ਜ਼ਹਿਰੀਲੀ ਹੋ ਰਹੀ ਹੈ। ਇਕ ਦਮ ਤੋਂ ਪਾਲਿਊਸ਼ਨ ਦਾ ਏਅਰ ਕਵਾਲਿਟੀ ਇੰਡੈਕਸ 200 ਮਾਈਕ੍ਰੋਗ੍ਰਾਮ ਪ੍ਰਤੀ ਕਿਯੂਬਿਕ ਮੀਟਰ ਨੂੰ ਵੀ ਪਾਰ ਕਰ ਗਿਆ। ਜਲੰਧਰ ‘ਚ ਵੀ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਗਿਆ ਹੈ। ਪਟਿਆਲ਼ਾ ‘ਚ ਪ੍ਰਦੂਸ਼ਣ ਦੀ ਬਹੁਤ ਖ਼ਰਾਬ ਪੱਧਰ ‘ਤੇ ਪਹੁੰਚ ਗਿਆ ਹੈ।ਚੰਡੀਗੜ੍ਹ ‘ਚ ਹਵਾ ਦੀ ਗੁਣਵੱਤਾ ਦਾ ਇੰਡੈਕਸ 203 ਮਾਈਕ੍ਰੋਗ੍ਰਾਮ ਪ੍ਰਤੀ ਕਯੂਬਿਕ ਮੀਟਰ ‘ਤੇ ਪਹੁੰਚ ਗਿਆ ਹੈ। ਇਹ ਖ਼ਰਾਬ ਸਥਿਤੀ ਨੂੰ ਪ੍ਰਗਟਾਉਂਦਾ ਹੈ। ਕੋਰੋਨਾ ਮਹਾਮਾਰੀ ਵਿਚਕਾਰ ਸ਼ਹਿਰਵਾਸੀਆਂ ਲਈ ਇਹ ਚੰਗੇ ਸੰਕੇਤ ਨਹੀਂ ਹੈ। AQI ਦੀ ਇਹ ਦਰ ਇਸ਼ ਸਾਲ ‘ਚ ਸਭ ਤੋਂ ਜ਼ਿਆਦਾ ਹੈ। ਸਰਦੀ ਵਧਣ ਦੇ ਨਾਲ ਹੀ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅਗਲੇ ਇਕ ਦੋ ਦਿਨਾਂ ‘ਚ 250 ਕ੍ਰਾਸ ਕਰਨ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
ਹੈਲਥ ਡਿਪਾਰਟਮੈਂਟ ਜਾਰੀ ਕਰ ਚੁੱਕਿਆ ਹੈ ਐਡਵਾਈਜ਼ਰੀ
ਹੈਲਥ ਡਿਪਾਰਟਮੈਂਟ ਪਾਲਊਸ਼ਨ ਵਧਾਉਣ ਨੂੰ ਲੈ ਕੇ ਪਹਿਲਾਂ ਹੀ ਐਡਵਾਈ਼ਜ਼ਰੀ ਜਾਰੀ ਕਰ ਚੁੱਕਿਆ ਹੈ। ਡਾਇਰੈਕਟਰ ਹੈਲਥ ਸਰਵਿਸੇਜ਼ ਡਾ.ਅਮਨਦੀਪ ਕੰਗ ਨੇ ਕਿਹਾ ਕਿ ਹਵਾ ‘ਚ ਪ੍ਰਦੂਸ਼ਣ ਦਾ ਪੱਧਰ ਵਧਿਆ ਤਾਂ ਇਸ ਨਾਲ ਸਾਹ ਲੈਣ ‘ਚ ਤਕਲੀਫ ਵਧੇਗੀ। ਖ਼ਾਸਕਰ ਹਸਪਤਾਲ ‘ਚ ਇਲਾਜ ਜੇਰੇ ਕੋਰੋਨਾ ਪੀੜਤ ਤੇ ਕੁਆਰੰਟਾਈਨ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਖ਼ਤਰਾ ਹੈ। ਇੰਨਾ ਹੀ ਨਹੀਂ ਜੋ ਠੀਕ ਹੋ ਚੁੱਕੇ ਹਨ ਉਨ੍ਹਾਂ ਨੂੰ ਵੀ ਪਰੇਸ਼ਾਨੀ ਆ ਸਕਦੀ ਹੈ।
ਤਾਪਮਾਨ ‘ਚ ਗਿਰਾਵਟ ਕਾਰਨ ਪ੍ਰਦੂਸ਼ਣ ਦਾ ਪੱਧਰ ਹੁਣ ਵੱਧ ਰਿਹਾ ਹੈ। ਅਗਲੇ ਕੁਝ ਐਕਟਿਵਿਟੀ ਘੱਟ ਕੀਤੀ ਜਾਵੇ ਤਾਂ ਚੰਗਾ ਹੋਵੇਗਾ। ਪਟਾਕੇ ਸਾੜਣ ਨਾਲ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ। ਕੋਰੋਨਾ ਮਹਾਮਾਰੀ ‘ਚ ਇਹ ਮੌਤ ਰਫ਼ਤਾਰ ਵੱਧਾ ਸਕਦੀ ਹੈ। ਪਟਾਕੇ ਨਾ ਸਾੜਨ ਦਾ ਫ਼ੈਸਲਾ ਲੈਣਾ ਚਾਹੀਦਾ।



