16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਟਕਸਾਲੀ ਕਾਂਗਰਸੀ ਅਗਾਮੀ ਨਗਰ ਕੋਸ਼ਲ ਚੋਣਾਂ ਚ ਕਰਨਗੇ ਲੋਕ ਸੇਵਕ ਆਗੂਆਂ ਦੀ...

ਟਕਸਾਲੀ ਕਾਂਗਰਸੀ ਅਗਾਮੀ ਨਗਰ ਕੋਸ਼ਲ ਚੋਣਾਂ ਚ ਕਰਨਗੇ ਲੋਕ ਸੇਵਕ ਆਗੂਆਂ ਦੀ ਮੱਦਦ ਰੈਸਟ ਹਾਊਸ ਬਰਨਾਲਾ ਵਿਖੇ ਹੋਈ ਮੀਟਿੰਗ

ਟਕਸਾਲੀਆਂ ਦਾ ਵਫਦ ਹਾਈਕਮਾਂਡ ਕੋਲ ਸਾਰਾ ਮਾਮਲਾ ਲਿਜਾ ਚੁਕਾ ਹੈ : ਹਰਦੇਵ ਸਿੰਘ ਬਾਜਵਾ (ਲੀਲਾ)

ਬਰਨਾਲਾ ( ਕਰਨਪਰੀਤ ਧੰਦਰਾਲ ) : ਲੰਬੇ ਸਮੇਂ ਤੋ ਕਾਂਗਰਸ ਪਾਰਟੀ ਚ ਭਾਈ – ਭਤੀਜਾਵਾਦ ਖਤਮ ਕਰਨ ਦੇ ਸੰਘਰਸ ਦੇ ਰਾਹ ਤੇ ਤੁਰੇ ਟਕਸਾਲੀ ਕਾਂਗਰਸੀਆਂ ਦੀ ਹੰਗਾਮੀ ਮੀਟਿੰਗ ਰੈਸਟ ਹਾਊਸ ਬਰਨਾਲਾ ਵਿਖੇ ਹੋਈ,ਜਿਸ ਵਿਚ ਸਰਬਸੰਮਤੀ ਨਾਲ ਜਿੱਥੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਗਈ ਅਤੇ ਮੋਦੀ ਸਰਕਾਰ ਤੋਂ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਮੰਗ ਕਰਨ ਦੇ ਨਾਲ ਨਾਲ ਆਉਣ ਵਾਲੀਆ ਨਗਰ ਕੌਂਸਲ ਚੋਣਾ ਵਿਚ ਸਮਰਪਿਤ ਕਾਂਗਰਸੀ ਵਰਕਰਾਂ ਨੂੰਟਿਕਟ ਦੇਣ ਦੀ ਮੰਗ ਅਤੇ ਟਕਸਾਲੀ ਆਗੂਆ ਵਲੋਂ ਆਪਣੇ ਤੌਰ ਤੇ ਸਹੀ ਤੇ ਯੋਗ ਉਮੀਦਵਾਰਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ।ਤਾਂ ਜੋ ਲੋਕ ਸੇਵਾ ਭਾਵਨਾਂ ਨਾਲ ਮੈਦਾਨ ਵਿੱਚ ਉਤਰਨ ਵਾਲੇ ਤੇ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਦੀ ਚੋਣ ਕਰਕੇ ਮੱਦਦ ਕੀਤੀ ਜਾਵੇ। ਇਸ ਮੌਕੇ ਹਰਦੇਵ ਲੀਲਾ ਬਾਜਵਾ ਨੇਂਕਿਹਾ ਕਿ ਟਕਸਾਲੀਆਂ ਦਾ ਵਫਦ ਹਾਈਕਮਾਂਡ ਕੋਲ ਸਾਰਾ ਮਾਮਲਾ ਲਿਜਾ ਚੁਕਾ ਹੈ*ਜੇ ਜਲਦ ਨਤੀਜਾ ਸਭ ਦੇ ਸਾਹਮਣੇ ਆਵੇਗਾ ਇਸ ਮੀਟਿੰਗ ਵਿਚ ਐਡਵੋਕੇਟ ਜਤਿੰਦਰ ਕੁਮਾਰ, ਮਨਦੀਪ ਢਿਲੋਂ, ਹਰਦੇਵ ਸਿੰਘ ਬਾਜਵਾ (ਲੀਲਾ), ਰਾਜਵੰਤ ਭੱਤਲਵੱਡ ਸਰਪੰਚ, ਬਲਦੇਵ ਭੁਚਰ, ਜਸਵਿੰਦਰ ਟਿੱਲੂ, ਕੁਲਦੀਪ ਗੁੱਗ, ਜੱਸੀ ਸਰਪੰਚ, ਅਜੀਤ ਸ਼ਰਮਾ, ਅਮਰਜੀਤ ਕਾਕਾ, ਹਰਵਿੰਦਰ ਸੰਧੂ, ਸੁਖਵਿੰਦਰ ਕਲਕੱਤਾ ਅਤੇ ਹੋਰ ਵੀ ਉੱਘੇ ਟਕਸਾਲੀ ਕਾਂਗਰਸੀ ਆਗੂਆਂ ਨੇ ਹਿੱਸਾ ਲਿਆ।

Today Now News

RELATED ARTICLES
- Advertisment -

POPULAR POSTS