16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਿਵਲ ਸਰਜਨ ਨੇ ਕਮਿਊਟਿਨੀ ਹੈਲਥ ਸੈਂਟਰ ਭੀਖੀ ਵਿਖੇ ਸਿਹਤ ਸੇਵਾਵਾਂ ਦਾ ਲਿਆ...

ਸਿਵਲ ਸਰਜਨ ਨੇ ਕਮਿਊਟਿਨੀ ਹੈਲਥ ਸੈਂਟਰ ਭੀਖੀ ਵਿਖੇ ਸਿਹਤ ਸੇਵਾਵਾਂ ਦਾ ਲਿਆ ਜਾਇਜ਼ਾ

ਸਰਕਾਰ ਦੀਆਂ ਸਿਹਤ ਸਹੂਲਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਕੀਤੀ ਹਦਾਇਤ਼

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਭੀਖੀ ਦੀਆਂ ਸਿਹਤ ਸੇਵਾਵਾਂ ਦਾ ਜਾਇਜਾ ਲਿਆ ਗਿਆ।
ਇਸ ਮੌਕੇ ਸਿਵਲ ਸਰਜਨ ਨੇ ਮੈਡੀਕਲ ਅਫ਼ਸਰਾਂ ਅਤੇ ਸਟਾਫ਼ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ, ਤਾਂ ਜੋੋ ਸਰਕਾਰ ਵੱਲੋੋਂ ਸਮੇਂ—ਸਮੇਂ *ਤੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ।
ਇਸ ਦੌਰਾਨ ਉਨ੍ਹਾਂ ਐਮਰਜੈਂਸੀ ਸੇਵਾਵਾਂ ਨੂੰ ਹੋਰ ਬੇਹਤਰ ਬਣਾਉਣ ਲਈ ਸੁਝਾਓ ਦਿੱਤੇ।ਉਨ੍ਹਾਂ ਵੱਲੋਂ ਹਸਪਤਾਲ ਅੰਦਰ ਮੈਡੀਕਲ ਲੈਬਾਰਟਰੀ, ਓ.ਪੀ.ਡੀ ਸੈਕਸ਼ਨ, ਲੇਬਰ ਰੂਮ, ਕੋਵਿਡ—19 ਟੈਸਟਿੰਗ ਸੈਂਟਰ ਦਾ ਜਾਇਜਾ ਲੈਣ ਦੇ ਨਾਲ—ਨਾਲ ਵਾਰਡ ਵਿੱਚ ਦਾਖਿਲ ਮਰੀਜ਼ਾਂ ਨਾਲ ਗੱਲਬਾਤ ਕਰਕੇ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਲਈ।
ਡਾ. ਸੁਖਵਿੰਦਰ ਸਿੰਘ ਨੇ ਕੋਵਿਡ—19 ਦੀ ਰੋਕਥਾਮ ਲਈ ਆ ਰਹੀ ਵੈਕਸੀਨ ਦੇ ਮੱਦੇਨਜ਼ਰ ਵੈਕਸੀਨ ਪੁਆਇੰਟ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 16 ਜਨਵਰੀ 2021 ਨੂੰ ਕੋਵਿਡ—19 ਦੀ ਰੋਕਥਾਮ ਸਬੰਧੀ ਵੈਕਸੀਨ ਲਗਾਈ ਜਾਵੇਗੀ, ਜਿਸ ਲਈਹੈਲਥ ਸਟਾਫ਼ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ।

Today Now News

RELATED ARTICLES
- Advertisment -

POPULAR POSTS