ਡਾ: ਦੇਵਨ ਮਿੱਤਲ ਨੇ ਕਿਹਾ ਕਿ ਉਹ ਬਰਨਾਲਾ ਦੇ ਹੀ ਜੰਮਪਲ ਹਨ

ਬਰਨਾਲਾ (ਕਰਨਪਰੀਤ ਧੰਦਰਾਲ) : ਸਿਵਲ ਹਸਪਤਾਲ ਬਰਨਾਲਾ ਵਿਖੇ ਡਾ: ਦੇਵਨ ਮਿੱਤਲ ਨੇ ਬਤੌਰ ਐਮ.ਡੀ. ਮੈਡੀਸਨ ਵਜੋਂ ਅਹੁਦਾ ਸੰਭਾਲ ਲਿਆ ਹੈ | ਸਿਹਤ ਮੰਤਰੀ ਸ: ਬਲਵੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਬਰਨਾਲਾ ਡਾ: ਜਸਵੀਰ ਸਿੰਘ ਔਲਖ ਦਾ ਧੰਨਵਾਦ ਕਰਦਿਆਂ ਡਾ: ਦੇਵਨ ਮਿੱਤਲ ਨੇ ਕਿਹਾ ਕਿ ਉਹ ਬਰਨਾਲਾ ਦੇ ਹੀ ਜੰਮਪਲ ਹਨ | ਐਮ.ਡੀ. ਕਰਨ ਤੋਂ ਬਾਅਦ ਬਤੌਰ ਸੀਨੀਅਰ ਰੈਜ਼ੀਡੈਂਟ ਦੇ ਤੌਰ ‘ਤੇ ਪੀ.ਜੀ.ਆਈ. ਚੰਡੀਗੜ੍ਹ ਵਿਖੇ 3 ਸਾਲ ਤੋਂ ਵੱਧ ਸੇਵਾ ਨਿਭਾਅ ਚੁੱਕੇ ਹਨ ਅਤੇ ਉਨ੍ਹਾਂ ਦੇ ਦਾਦੀ, ਪਿਤਾ ਮੋਤੀ ਲਾਲ ਮਿੱਤਲ, ਮਾਤਾ ਮਮਤਾ ਰਾਣੀ, ਤਾਇਆ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਅਸ਼ੋਕ ਮਿੱਤਲ ਦਾ ਸੁਪਨਾ ਹੈ ਕਿ ਇਸ ਸੁਪਨੇ ਨੂੰ ਪੂਰਾ ਕਰਨ ਲਈ ਮੈਂ ਬਰਨਾਲਾ ਵਿਖੇ ਜੁਆਇਨ ਕੀਤਾ ਹੈ | ਡਾ: ਦੇਵਨ ਮਿੱਤਲ ਇੰਨਸੂਮੋਲੌਜੀ (ਗਠੀਆ ਸਬੰਧੀ ਬਿਮਾਰੀਆਂ) ਦੇ ਮਾਹਰ ਹਨ | ਡਾ: ਮਿੱਤਲ ਨੇ ਕਿਹਾ ਕਿ ਹੁਣ ਬਰਨਾਲਾ ਦੇ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਬਾਹਰ ਵੱਡੇ ਹਸਪਤਾਲਾਂ ਵਿਚ ਜਾਣ ਦਾ ਜ਼ਰੂਰਤ ਨਹੀਂ | ਮੈਂ ਬਰਨਾਲਾ ਨਿਵਾਸੀਆਂ ਦੀ 24 ਘੰਟੇ ਸੇਵਾ ਦੇ ਵਿਚ ਹਾਜ਼ਰ ਰਹਾਂਗਾ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡਾ: ਦੇਵਨ ਮਿੱਤਲ ਦੇ ਕਜਨ ਭਰਾ ਡਾ: ਹਰੀਸ਼ ਮਿੱਤਲ ਸਿਵਲ ਹਸਪਤਾਲ ਬਰਨਾਲਾ ਵਿਖੇ ਹੱਡੀਆਂ ਦੇ ਮਾਹਰ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ |





