16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼ਹਿਰ ਵਾਸੀ ਕਹਿੰਦੇ ਕਾਲੇ ਪੀਲੇ ਰੰਗ ਦੇ ਰੈਡੀਮੇਡ ਸਪੀਡ ਬਰੇਕਰ ਤਕਲੀਫ ਦੇਹ...

ਸ਼ਹਿਰ ਵਾਸੀ ਕਹਿੰਦੇ ਕਾਲੇ ਪੀਲੇ ਰੰਗ ਦੇ ਰੈਡੀਮੇਡ ਸਪੀਡ ਬਰੇਕਰ ਤਕਲੀਫ ਦੇਹ ਹਨ

ਕਮਿਸ਼ਨਰ ਸਾਹਿਬਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਇਨ੍ਹਾਂ ਸਪੀਡ ਬਰੇਕਰਾਂ ਦਾ ਸਟੈਂਡਰਡ ਅਤੇ ਫ਼ਾਇਦੇ ਗਿਣਾ ਰਹੇ ਹਨ 
ਨਗਰ ਨਿਗਮ ਪ੍ਰੈਸਟੀਜ ਇਸ਼ੂ ਨਾਂ ਬਣਾਵੇ ਲੋਕਾਂ ਦੀ ਪ੍ਰੇਸ਼ਾਨੀ ਦੂਰ ਕਰੇ- ਵਿਜੇ ਧੀਰ

ਮੋਗਾ (ਹਰਪਾਲ ਸਹਾਰਨ) : ਗਾਂਧੀ ਰੋਡ ਤੇ ਬੀਤੇ ਮਹੀਨਿਆਂ  ਦੌਰਾਨ ਹੋਏ ਹਾਦਸਿਆਂ ਵਿੱਚ ਦੋ ਕੀਮਤੀ ਜਾਨਾਂ ਜਾਣ ਉਪਰੰਤ ਨਗਰ ਨਿਗਮ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਗਾਂਧੀ ਰੋਡ, ਪ੍ਰਤਾਪ ਰੋਡ, ਚੈਂਬਰ ਰੋਡ, ਅਕਾਲਸਰ ਰੋਡ, ਨਿਊ ਟਾਊਨ ਆਦਿ ਖੇਤਰਾਂ ਵਿੱਚ ਰੋਡ ਸੇਫਟੀ ਲਈ ਕਾਲੇ ਪੀਲੇ ਰੰਗ ਦੇ ਰੈਡੀਮੇਡ ਸਪੀਡ ਬਰੇਕਰ ਲਗਾ ਦਿੱਤੇ ਹਨ। ਵੇਖਣ ਵਿਚ ਇਹ ਸਪੀਡ ਬਰੇਕਰ ਬਹੁਤ ਸੁੰਦਰ ਲਗਦੇ ਹਨ, ਪ੍ਰੰਤੂ ਅਸਲ ਵਿੱਚ ਇਹ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਏ ਹਨ। ਸ਼ਹਿਰ ਵਾਸੀਆਂ ਦੀ ਇਹ ਪ੍ਰੇਸ਼ਾਨੀ ਨਿਗਮ ਪ੍ਰਸ਼ਾਸਨ ਤੱਕ ਪਹੁਚਾਉਣ ਲਈ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ, ਸਮਾਜ ਸੇਵੀ ਅਤੇ ਸਮਾਚਾਰ ਪੱਤਰ ਅਵਾਜ਼ ਬੁਲੰਦ ਕਰ ਰਹੇ ਹਨ। ਲੋਕਾਂ ਦੀ ਇਸ ਪ੍ਰੇਸ਼ਾਨੀ ਨੂੰ ਸਮਝਣ ਅਤੇ ਦੂਰ ਕਰਨ ਦੀ ਬਜਾਏ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਬਾਬਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਵੱਈਏ ਦੀ ਤਰਜ਼ ਤੇ ਸਾਡੀ ਨਗਰ ਨਿਗਮ ਕਮਿਸ਼ਨਰ ਸਾਹਿਬਾ ਨੇ ਇਨ੍ਹਾਂ ਅਸੁਵਿਧਾ ਜਨਕ ਸਪੀਡ ਬਰੇਕਰਾਂ ਦੇ ਸਟੈਂਡਰਡ ਅਤੇ ਫ਼ਾਇਦੇ ਗਿਣਾਉਣੇ ਸ਼ੁਰੂ ਕਰ ਦਿੱਤੇ ਹਨ। ਇੰਝ ਜਾਪਦਾ ਹੈ ਜਿਵੇਂ ਨਗਰ ਨਿਗਮ ਨੇ ਇਸ ਜਨਤਾ ਦੇ ਇਸ਼ੂ ਨੂੰ ਪ੍ਰੈਸਟੀਜ ਇਸ਼ੂ ਬਣਾ ਲਿਆ ਹੋਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਕਰਦਿਆਂ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਜਿਹੜੇ ਕਾਲ਼ੇ ਪੀਲੇ ਰੰਗ ਦੇ ਰੈਡੀਮੇਡ ਸਪੀਡ ਬਰੇਕਰ ਲਗਾਏ ਗਏ ਹਨ ਉਨ੍ਹਾਂ ਦੇ ਆਈ ਆਰ ਸੀ ਸਟੈਂਡਰਡ ਮੁਤਾਬਿਕ ਹੋਣ ਅਤੇ ਇਨ੍ਹਾਂ ਦੇ ਫਾਇਦਿਆਂ ਨੂੰ ਕਿਸੇ ਨੇ ਚੁਣੋਤੀ ਨਹੀਂ ਦਿੱਤੀ ਹੈ ਅਤੇ ਨਾ ਹੀ ਕਿਸੇ ਨੇ ਇਹ ਗੱਲ ਕਹੀ ਹੈ ਕਿ ਸੜਕਾਂ ਤੇ ਸਪੀਡ ਬਰੇਕਰ ਨਾਂ ਬਣਾਏ ਜਾਣ। ਲੋਕਾਂ ਨੇ ਤਾਂ ਇਹ ਗੱਲ ਕਹੀ ਹੈ ਕਿ ਜਿਹੜੇ ਕਾਲ਼ੇ ਪੀਲੇ ਰੰਗ ਦੇ ਹਾਲ ਹੀ ਵਿੱਚ ਰੈਡੀਮੇਡ ਸਪੀਡ ਬਰੇਕਰ ਲਗਾਏ ਗਏ ਹਨ ਉਹ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ ਅਤੇ ਲੋਕਾਂ ਨੂੰ ਮਾਫ਼ਕ ਨਹੀਂ ਹਨ ਉਨ੍ਹਾਂ ਦੀ ਜਗ੍ਹਾ ਸਹੀ ਡਿਜ਼ਾਇਨ ਦੇ ਸੁਵਿਧਾ ਜਨਕ ਸਪੀਡ ਬਰੇਕਰ ਬਣਾਏ ਜਾਣ

Today Now News

RELATED ARTICLES
- Advertisment -

POPULAR POSTS