17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਚੀਨ ਦੀ ਬਣਾਉਟੀ ਝੀਲ ਤੋਂ ਅਰੁਣਾਚਲ ਨੂੰ ਖ਼ਤਰਾ : ਕਾਂਗਰਸ

ਚੀਨ ਦੀ ਬਣਾਉਟੀ ਝੀਲ ਤੋਂ ਅਰੁਣਾਚਲ ਨੂੰ ਖ਼ਤਰਾ : ਕਾਂਗਰਸ

ਨਵੀਂ ਦਿੱਲੀ, (ਏਜੰਸੀ) : ਕਾਂਗਰਸ ਨੇ ਪੂਰਬੀ ਲੱਦਾਖ ਵਿਚ ਐੱਲਏਸੀ ‘ਤੇ ਕਬਜ਼ੇ ਤੋਂ ਬਾਅਦ ਚੀਨ ਨੇ ਅਰੁਣਾਚਲ ਪ੍ਰਦੇਸ਼ ਵਿਚ ਸ਼ਰਾਰਤਪੂਰਨ ਇਰਾਦਿਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਪਾਰਟੀ ਨੇ ਕਿਹਾ ਹੈ ਕਿ ਚੀਨ ਤਿੱਬਤ ਦੇ ਇਲਾਕੇ ਵਿਚ ਯਾਰਲੂੰਗ ਸ਼ਾਂਗਪੋ ਨਦੀ ‘ਤੇ ਕਿ ਬਣਾਉਟੀ ਝੀਲ ਬਣਾ ਰਿਹਾ ਹੈ। ਇਹ ਭਵਿੱਖ ਲਈ ਸਾਡੇ ਲਈ ਵਾਟਰ ਬੰਬ ਹੋ ਸਕਦਾ ਹੈ। ਵਿਸ਼ੇਸ਼ ਕਰ ਕੇ ਅਰੁਣਾਚਲ ਪ੍ਰਦੇਸ਼ ਦੀ ਸੁਰੱਖਿਆ ਦੇ ਲਿਹਾਜ਼ ਨਾਲ ਚੀਨ ਦਾ ਇਹ ਕਦਮ ਚਿੰਤਾਜਨਕ ਹੈ। ਕਾਂਗਰਸੀ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਇਸ ਨਦੀ ਦੇ ਹੇਠਾਂ ਇਕ ਪੂਰਾ ਬੇਸਿਨ ਹੈ, ਜਿਸ ਨੂੰ ਅਰੁਣਾਚਲ ਸਿਯਾਂਗ ਬੇਸਿਨ ਕਹਿੰਦਾ ਹੈ। ਇਹ ਨਿਰਮਾਣ ਭਵਿੱਖ ‘ਚ ਏਨਾ ਖ਼ਤਰਨਾਕ ਹੋ ਸਕਦਾ ਹੈ ਕਿ ਅਰੁਣਾਚਲ ਦੇ ਸਾਰੇ ਵਿਭਾਗਾਂ ਵਿਚ ਰੈੱਡ ਅਲਰਟ ਕਰ ਦਿੱਤਾ ਗਿਆ ਹੈ। ਸਿੰਘਵੀ ਨੇ ਕਿਹਾ ਕਿ ਇਹ ਬਣਾਉਟੀ ਝੀਲ ਅਚਾਨਕ ਪਾਣੀ ਦਾ ਵਹਾਅ ਛੱਡੇ ਜਾਣ ਦੀ ਸਥਿਤੀ ਵਿਚ ਅਰੁਣਾਚਲ ਲਈ ਵਾਟਰ ਬੰਬ ਸਾਬਤ ਹੋ ਸਕਦੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਭਾਰਤ ਨੇ ਚੀਨ ਦੇ ਸਾਹਮਣੇ ਇਸ ਨਿਰਮਾਣ ਦੇ ਮੁੱਦੇ ਨੂੰ ਉਠਾਇਆ ਹੈ। ਇਹ ਸਾਡੇ ਇਕ ਸੂਬੇ ਦੇ ਵੱਡੇ ਹਿੱਸੇ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਵਾਲਾ ਨਿਰਮਾਣ ਕੰਮ ਹੈ। ਰਣਨੀਤਕ ਮੋਰਚੇ ‘ਤੇ ਚੀਨ ਨਾਲ ਮਜ਼ਬੂਤੀ ਨਾਲ ਨਾ ਡਟੇ ਹੋਣ ਦਾ ਸਰਕਾਰ ‘ਤੇ ਦੋਸ਼ ਲਾਉਂਦੇ ਹੋਏ ਕਾਂਗਰਸੀ ਬੁਲਾਰੇ ਨੇ ਕਿਹਾ ਕਿ ਡੇਪਸਾਂਗ ਵਿਚ ਚੀਨੀ ਫ਼ੌਜੀਆਂ ਦੇ ਕਬਜ਼ੇ ਨੂੰ ਲੈ ਕੇ ਇਕ ਪਾਸੇ ਗੱਲ ਚੱਲ ਰਹੀ ਹੈ, ਦੂਜੇ ਪਾਸੇ ਚੀਨ ਨੇ ਆਪਣੀ ਫੋਰਥ ਮੋਟਰਾਈਜ ਇੰਫੈਂਟਰੀ ਡਵੀਜ਼ਨ ਦੇ 17 ਹਜ਼ਾਰ ਫ਼ੌਜੀ ਡੇਪਸਾਂਗ ਵਿਚ ਤਾਇਨਾਤ ਕਰ ਦਿੱਤੇ ਹਨ। ਚੀਨ ਦੇ ਪ੍ਰਭਾਵ ਵਿਚ ਆ ਕੇ ਨੇਪਾਲ ਵੀ ਭਾਰਤ ਪ੍ਰਤੀ ਹਿੰਸਕ ਰਵੱਈਆ ਦਿਖਾ ਰਿਹਾ ਹੈ। ਨੇਪਾਲ ਆਪਣੀ ਫ਼ੌਜ ਨੂੰ ਲਗਾ ਕੇ ਦਾਰਚੁਲਾ-ਟਿੰਕਰ ਰੋਡ ਨੂੰ ਏਨੀ ਤੇਜ਼ੀ ਨਾਲ ਬਣਾ ਰਿਹਾ ਹੈ, ਜਿਵੇਂ ਕੋਈ ਜੰਗ ਹੋਣ ਵਾਲੀ ਹੋਵੇ।

Today Now News

RELATED ARTICLES
- Advertisment -

POPULAR POSTS