16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੇਕ ਕੱਟ ਕੇ ਮਨਾਇਆ ਬਾਲ ਅਧਿਕਾਰ ਸਪਤਾਹ

ਕੇਕ ਕੱਟ ਕੇ ਮਨਾਇਆ ਬਾਲ ਅਧਿਕਾਰ ਸਪਤਾਹ

ਬੱਚਿਆਂ ਦੀ ਸੁਰੱਖਿਆ ਲਈ ਬਣਾਏ ਨੈਸ਼ਨਲ ਹੈਲਪਲਾਈਨ ਨੰਬਰ 1098 ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਜ਼ਿਲ੍ਹਾ ਇੰਚਾਰਜ ਚਾਈਲਡ ਲਾਈਨ ਮਾਨਸਾ ਸ਼੍ਰੀ ਕਮਲਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਅਤੇ ਬਾਲ ਭਲਾਈ ਕਮੇਟੀ ਦੇ ਸਹਿਯੋਗ ਨਾਲ ਚਾਈਲਡ ਲਾਈਨ ਮਾਨਸਾ ਨੇ ਬਾਲ ਅਧਿਕਾਰ ਸਪਤਾਹ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ।

ਇਸ ਮੌਕੇ ਉਨ੍ਹਾਂ ਬੱਚਿਆਂ ਦੀ ਸੁਰੱਖਿਆ ਲਈ ਬਣਾਏ ਨੈਸ਼ਨਲ ਹੈਲਪਲਾਈਨ ਨੰਬਰ 1098 ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਤੁਹਾਨੂੰ ਕੋਈ ਬੱਚਾ ਮੁਸਿਬਤ ਵਿੱਚ ਫਸਿਆ ਦਿਖਦਾ ਹੈ ਤਾਂ ਤੁਸੀ ਬੇਝਿਜਕ ਹੋ ਕੇ 1098 ’ਤੇ ਫੋਨ ਕਰਕੇ ਜਾਣਕਾਰੀ ਦੇ ਸਕਦੇ ਹੋ। ਉਨ੍ਹਾਂ ਦੱਸਿਆ ਕਿ ਚਾਈਲਡ ਲਾਈਨ ਨੂੰ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਂਦਾ ਹੈ।

ਇਸ ਦੌਰਾਨ ਬਾਲ ਭਲਾਈ ਕਮੇਟੀ ਮੈਂਬਰ ਅਨੀਤਾ ਸਿੰਗਲਾ ਨੇ ਬੱਚਿਆਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੜ੍ਹਾਈ-ਲਿਖਾਈ ਅੱਜ ਦੇ ਜੀਵਨ ਵਿੱਚ ਬਹੁਤ ਜ਼ਰੂਰੀ ਹੈ ਅਤੇ ਇੱਕ ਚੰਗਾ ਇਨਸਾਨ ਅਤੇ ਉੱਚ ਅਧਿਕਾਰੀ ਬਣਨ ਲਈ ਪੜ੍ਹਾਈ ਦਾ ਅਹਿਮ ਯੋਗਦਾਨ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਅਧਿਕਾਰ ਬਾਰੇ ਵੀ ਜਾਣਕਾਰੀ ਦਿੱਤੀ।

ਅੱਜ ਦੇ ਪ੍ਰੋਗਰਾਮ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਕਵਿਤਾਵਾਂ, ਗਾਣੇ ਅਤੇ ਚੁਟਕਲੇ ਸੁਣਾਏ। ਉਨ੍ਹਾਂ ਦੱਸਿਆ ਕਿ ਬੱਚਿਆਂ ਨਾਲ ਕਈ ਮਨੋਰੰਜਕ ਗਤੀਵਿਧੀਆਂ ਵੀ ਕੀਤੀਆਂ ਗਈਆਂ। ਇਸ ਮੌਕੇ ਚਾਈਲਡ ਲਾਈਨ ਮਾਨਸਾ ਦੇ ਟੀਮ ਮੈਂਬਰ ਸੰਦੀਪ ਕੌਰ, ਅਦਿੱਤਿਆ ਕੁਮਾਰ, ਰਵਿੰਦਰ ਸਿੰਘ, ਪਰਮਿੰਦਰ ਕੌਰ, ਆਂਗਣਵਾੜੀ ਵਰਕਰ ਮੀਨੂੰ ਰਾਣੀ ਅਤੇ ਹੈਲਪਰ ਮੀਨਾ ਸ਼ਾਮਿਲ ਸਨ।

Today Now News

RELATED ARTICLES
- Advertisment -

POPULAR POSTS