16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੁਲਿਸ ਮੁਖੀ ਵੱਲੋੋਂ ਕਿਸਾਨ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਕੇ ਕੋੋਰੋੋਨਾ ਮਹਾਂਮਾਰੀ ਦੇ...

ਪੁਲਿਸ ਮੁਖੀ ਵੱਲੋੋਂ ਕਿਸਾਨ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਕੇ ਕੋੋਰੋੋਨਾ ਮਹਾਂਮਾਰੀ ਦੇ ਪਸਾਰ ਨੂੰ ਰੋੋਕਣ ਲਈ ਮੰਗਿਆ ਸਹਿਯੋੋਗ

ਕਿਸਾਨ ਜਥੇਬੰਦੀਆਂ ਵੱਲੋੋਂ ਬਾਜ਼ਾਰ ਅਤੇ ਦੁਕਾਨਾਂ ਨਾਲ ਸਬੰਧਤ ਸਾਹਮਣੇ ਲਿਆਦੀਆਂ ਸਮੱਸਿਆਵਾਂ ਨੂੰ ਸੁਣ ਕੇ ਪ੍ਰਸਾਸ਼ਨ ਵੱਲੋੋਂ ਜਲਦੀ ਹੱਲ ਕਰਨ ਦਾ ਦਿੱਤਾ ਗਿਆ ਭਰੋੋਸਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਂਬਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ ਆਰੰਭੀ ਗਈ ਜਾਗਰੂਕਤਾ ਮੁਹਿੰਮ ਦੇ ਤਹਿਤ ਅੱਜ ਵੱਖ ਵੱਖ ਕਿਸਾਨ ਤੇ ਭਰਾਤਰੀ ਜਥੇਬੰਦੀਆਂ, ਸੀHਪੀHਆਈH ਅਤੇ ਸੀ,ਪੀ,ਆਈ,(ਐੱਮ, ਐਲ) ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜਥੇਬੰਦੀਆਂ ਦੇ ਜਿਲਾਂ ਆਗੂਆਂ ਸ੍ਰੀ ਗੁਰਜੰਟ ਸਿੰਘ ਪੰਜਾਬ ਕਿਸਾਨ ਯੂਨੀਅਨ, ਸ੍ਰੀ ਰਾਮ ਸਿੰਘ ਭੈਣੀਬਾਘਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਸ੍ਰੀ ਮਹਿੰਦਰ ਸਿੰਘ ਭੈਣੀਬਾਘਾ ਭਾਰਤੀ ਕਿਸਾਨ ਯੂਨੀਅਨ (ਡਕੌੌਦਾ), ਸ੍ਰੀ ਮੇਜਰ ਸਿੰਘ ਦੂਲੋੋਵਾਲ ਕਿਰਤੀ ਕਿਸਾਨ ਸਭਾ, ਸ੍ਰੀ ਟੇਕ ਸਿੰਘ ਚਕੇਰੀਆਂ ਭਾਰਤੀ ਕਿਸਾਨ ਯੂਨੀਅਨ(ਮਾਨਸਾ), ਐਡਵੋੋਕੇਟ ਬਲਵੀਰ ਕੌੌਰ ਭਾਰਤੀ ਕਿਸਾਨ ਯੂਨੀਅਨ (ਡਕੌੌਦਾ), ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ ਗਰੁੱਪ), ਸ੍ਰੀ ਕ੍ਰਿਸ਼ਨ ਚੌੌਹਾਨਸੀ,ਪੀ,ਆਈ,ਪਾਰਟੀ, ਐਡਵੋੋਕੇਟ ਕੁਲਵਿੰਦਰ ਸਿੰਘ ਉਡਤ ਸੀ,ਪੀ,ਆਈ, (ਐਮ) ਪਾਰਟੀ, ਸ੍ਰੀ ਬਿੰਦਰ ਅਲਖ ਸੀ,ਪੀ,ਆਈ,(ਐਮ,ਐਲ) ਪਾਰਟੀ ਆਦਿ ਤੋਂ ਇਲਾਵਾ ਸ੍ਰੀ ਹਰਜਿੰਦਰ ਸਿੰਘ ਗਿੱਲ ਡੀ,ਐਸ,ਪੀ, (ਅਪਰਾਧ ਵਿਰੁੱਧ ਔੌਰਤਾਂ ਅਤੇ ਬੱਚੇ) ਮਾਨਸਾ ਹਾਜ਼ਰ ਹੋੋਏ।
ਮੀਟਿੰਗ ਦੀ ਸੁਰੂਆਤ ਕਰਦਿਆ ਐਸ,ਐਸ,ਪੀ, ਮਾਨਸਾ ਵੱਲੋੋਂ ਸਾਰੇ ਹਾਜ਼ਰੀਨ ਨੂੰ ਅਪੀਲ ਕੀਤੀ ਗਈ ਕਿ ਕੋੋਰੋੋਨਾ ਮਹਾਂਮਾਰੀ ਦੇ ਤੇਜੀ ਨਾਲ ਹੋੋ ਰਹੇ ਪਸਾਰ ਕਾਰਨ ਹਾਲਾਤ ਗੰਭੀਰ ਹਨ, ਇਸ ਮਹਾਂਮਾਰੀ ਤੋਂ ਬਚਾਅ ਲਈ ਸਾਰੇ ਆਗੂ ਸਰਕਾਰ ਅਤੇ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ। ਕੋਵਿਡ^19 ਸਬੰਧੀ ਸਰਕਾਰ ਵੱਲੋਂ ਜ਼ਾਰੀ ਹਦਾਇਤਾਂ ਮਾਸਕ ਪਹਿਨਣਾ, ਆਰ,ਟੀ/ਪੀ,ਸੀ,ਆਰ ਟੈਸਟ ਅਤੇ ਟੀਕਾਕਰਨ ਕਰਵਾਉਣ ਲਈ ਸਾਰੇ ਕਿਸਾਨ ਆਗੂਆ ਨੂੰ ਅੱਗੇ ਆ ਕੇ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ। ਉਨ੍ਹਾ ਦੱਸਿਆ ਕਿ ਸ਼ੋਸ਼ਲ ਮੀਡੀਆ ਤੇ ਟੀਕਾਕਰਨ ਦਾ ਜੋ ਭਰਮ ਫੈਲਾਇਆ ਜਾ ਰਿਹਾ ਹੈ, ਉਸ ਨੂੰ ਦੂਰ ਕੀਤਾ ਜਾਵੇ ਅਤੇ ਜਨਤਾ ਨੂੰ ਟੀਕਾਕਰਨ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ ਜਾਵੇੇ। ਹਾਜ਼ਰੀਨ ਮੋਹਤਬਰ ਵਿਅਕਤੀਆਂ ਵੱਲੋ ਯਕੀਨ ਦਿਵਾਇਆ ਗਿਆ ਕਿ ਇਸ ਭਿਆਨਕ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਲਈ ਉਹ ਪ੍ਰਸ਼ਾਸਨ ਦਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ। ਹਾਜ਼ਰੀਨ ਵਿਅਕਤੀਆਂ ਵੱਲੋਂ ਮੀਟਿੰਗ ਦੌਰਾਨ ਸੁਝਾਅ ਦਿੱਤਾ ਗਿਆ ਕਿ ਪਿੰਡ ਖਿਆਲਾ ਵਿਖੇ ਜੋ ਸਰਕਾਰੀ ਹਸਪਤਾਲ ਹੈ, ਉਸਨੂੰ ਕੋਵਿਡ ਕੇਅਰ ਸੈਂਟਰ ਬਣਾਇਆ ਜਾਵੇ, ਜਿਹਨਾਂ ਨੂੰ ਭਰੋੋਸਾ ਦਿਵਾਇਆ ਗਿਆ ਕਿ ਲੋੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ। ਇਸਤੋੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਾਜ਼ਾਰ ਦੀਆ ਦੁਕਾਨਾਂ ਖੋਲਣ ਅਤੇ ਆਮ ਗਰੀਬ ਰੇਹੜੀ ਵਾਲਿਆਂ ਨੂੰ ਰੇਹੜੀ ਲਗਾਉਣ ਦੇਣ ਦੇ ਸਬੰਧ ਵਿੱਚ ਆਪਣੇ ਆਪਣੇ ਵਿਚਾਰ ਪੇਸ਼ ਕੀਤੇ, ਜਿਨ੍ਹਾਂ ਨੂੰ ਸੁਣ ਕੇ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ।

Today Now News

RELATED ARTICLES
- Advertisment -

POPULAR POSTS