16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮੌੜ ਸਮਾਗਮ ਮੁਲਤਵੀ : ਡਾ. ਮੰਜੂ...

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮੌੜ ਸਮਾਗਮ ਮੁਲਤਵੀ : ਡਾ. ਮੰਜੂ ਬਾਂਸਲ

ਮੌੜ ਮੰਡੀ, 8 ਦਸੰਬਰ ਹਰਮਿੰਦਰ ਸਿੰਘ ਅਵਿਨਾਸ਼ / ਸੰਜੀਵ ਕੁਮਾਰ ਨੌਟੀ
ਵਿਧਾਨ ਸਭਾ ਹਲਕਾ ਮੌੜ ਦੇ ਸਰਬਪੱਖੀ ਵਿਕਾਸ ਨੂੰ ਲੈ ਕਿ 12 ਦਸੰਬਰ ਦਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮੌੜ ਸਮਾਗਮ ਮੁਲਤਵੀ ਹੋ ਗਿਆ ਹੈ। ਇਹ ਪ੍ਰਗਟਾਵਾ ਹਲਕਾ ਮੌੜ ਦੇ ਇੰਚਾਰਜ਼ ਡਾ. ਮੰਜੂ ਬਾਂਸਲ ਨੇ ਨਗਰ ਕੌਂਸਲ ਮੌੜ ਦੇ ਦਫ਼ਤਰ ਵਿਖੇ ਮੀਤ ਪ੍ਰਧਾਨ ਦੀਪਕ ਮਿੱਤਲ ਅਤੇ ਮਾਰਕਿਟ ਕਮੇਟੀ ਮੌੜ ਦੇ ਚੇਅਰਮੈਨ ਬੋਘਾ ਸਿੰਘ ਘੁੰਮਣ ਦੀ ਮੌਜੂਦਗੀ ’ਚ ਕੀਤਾ। ਡਾ. ਬਾਂਸਲ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੂਬੇ ਦੀ ਜਨਤਾ ਦੀ ਭਲਾਈ ਲਈ ਵੱਡੇ ਇਤਿਹਾਸਕ ਫੈਸਲੇ ਲਏ ਹਨ, ਜਿਸ ਨਾਲ ਸਾਰੇ ਵਰਗਾਂ ਨੂੰ ਲਾਭ ਪ੍ਰਾਪਤ ਹੋਇਆ ਹੈ। ਭਾਵੇਂ ਉਹ ਫੈਸਲਾ, ਬਿਜਲੀ ਯੂਨਿਟ ਘੱਟ ਕਰਨ, ਮੇਰਾ ਘਰ ਮੇਰੇ ਨਾਮ,ਬਿਜਲੀ ਬਕਾਏ ਮਾਫ਼, ਪਾਣੀ ਦੇ ਬਿੱਲ ਮਾਫ਼, ਕਰਜ਼ਾ ਮਾਫ਼ੀ, ਪੈਟਰੌਲ ਡੀਜ਼ਲ ਦੇ ਰੇਟ ਘਟਾਉਣ ਅਤੇ ਕਿਸਾਨਾਂ ਨੂੰ 17 ਹਜ਼ਾਰ ਰੁਪਏ ਨਰਮੇਂ ਦੇ ਮੁਆਵਜ਼ੇ ਸਮੇਂਤ ਹੋਰ ਅਨੇਕਾਂ ਸਕੀਮਾਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਹਨ। ਜਨਤਾ ਨੂੰ ਅਜਿਹੀਆਂ ਸਕੀਮਾਂ ਦੇਣ ਵਾਲੀ ਦੇਸ਼ ਭਰ ’ਚੋ ਪੰਜਾਬ ਦੀ ਚੰਨੀ ਸਰਕਾਰ ਪਹਿਲੀ ਸਰਕਾਰ ਹੈ। ਉਨ੍ਹਾਂ ਅੱਗੇ ਕਿਹਾ ਕਿ ਹਲਕਾ ਮੌੜ ਦੀ ਤਰੱਕੀ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਜਲਦ ਹੀ ਹਲਕਾ ਮੌੜ ਲਈ ਅਗਲਾ ਪ੍ਰੋਗਰਾਮ ਲੈਣਗੇ, ਤਾਂ ਜੋ ਹਲਕੇ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾ ਦੇ ਗੱਫੇ ਲਏ ਜਾ ਸਕਣ। ਇਸ ਮੌਕੇ ਮੱਖਣ ਲਾਲ ਮੰਗਲਾ, ਮਾਰਕਿਟ ਕਮੇਟੀ ਦੇ ਵਾਈਸ ਚੇਅਰਮੈਨ ਵਿਜੈ ਸਿੰਗਲਾ, ਅੰਮ੍ਰਿਤਪਾਲ ਕੱਦੂ, ਨਵੀਨ ਸਟਾਰ, ਜੱਗੂ ਦਵਾਈਆਂ ਵਾਲਾ, ਯਸ਼ਪਾਲ ਕਾਲਾ ਰਾਮਨਗਰ, ਹਰੀ ਰਾਮ, ਰਜੀਵ ਕੁਮਾਰ ਗਰਗ,ਹਰਦੀਪ ਸਿੰਘ ਰਾਏਖਾਨਾ ਤੋਂ ਇਲਾਵਾ ਸ਼ਹਿਰ ਵਾਸੀ ਮੌਜੂਦ ਸਨ।
ਫੋਟ ਕੈਪਸ਼ਨ : ਮੌੜ ਵਿਖੇ ਡਾ. ਮੰਜੂ ਬਾਂਸਲ ਜਾਣਕਾਰੀ ਦਿੰਦੇ ਹੋਏ ਨਾਲ ਸ਼ਹਿਰ ਵਾਸੀ

Today Now News

RELATED ARTICLES
- Advertisment -

POPULAR POSTS