17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਿਰਕਾਰੀ ਪੋਸਟਰਾਂ ‘ਚ ਨਹੀਂ ਵਿਖਾਈ ਦੇਵੇਗਾ ਮੁੱਖ ਮੰਤਰੀ ਚੰਨੀ, ਜਾਣੋ ਵਜ੍ਹਾ

ਸਿਰਕਾਰੀ ਪੋਸਟਰਾਂ ‘ਚ ਨਹੀਂ ਵਿਖਾਈ ਦੇਵੇਗਾ ਮੁੱਖ ਮੰਤਰੀ ਚੰਨੀ, ਜਾਣੋ ਵਜ੍ਹਾ

ਪੰਜਾਬ ’ਚ ਕਾਂਗਰਸ ਦੀ ਸਿਆਸਤ ’ਚ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਵਾਦ ਸੜਕਾਂ ਤਕ ਪਹੁੰਚ ਗਿਆ ਹੈ। ਸਿੱਧੂ ਦੇ ਇਕ ਬਾਅਦ ਟਵੀਟ ਅਟੈਕ ਦੇ ਜਵਾਬ ’ਚ ਸੀਐੱਮ ਚੰਨੀ ਨੇ ਰਾਜ ਭਰ ’ਚ ਆਪਣੇ ਕੰਮਾਂ ਤੇ ਉਪਲੱਧਬੀਆਂ ਨੂੰ ਦਰਸਾਉਣ ਵਾਲੇ ਹੋਰਡਿੰਗ ਲਗਵਾਏ ਸਨ।

ਇਨ੍ਹਾਂ ’ਚ ਚੰਨੀ ਨੂੰ ਲੈ ਕੇ ਸਲੋਗਨ ਲਿਖੇ ਗਏ ਅਤੇ ਮੋਟੇ ਅੱਖਰਾਂ ’ਚ ਸੀਐੱਮ ਚਰਨਜੀਤ ਸਿੰਘ ਚੰਨੀ ਦਾ ਨਾਂ ਲਿਖਿਆ ਸੀ ਅਤੇ ਤਸਵੀਰ ਲੱਗੀ ਸੀ। ਇਸ ਸਬੰਧ ’ਚ ਕਈ ਸਰਕਾਰੀ ਹੋਰਡਿੰਗਜ਼ ਵੀ ਲੱਗੇ ਸਨ। ਪਰ, ਹੁਣ ਅਚਾਨਕ ਇਨ੍ਹਾਂ ’ਚ ਬਦਲਾਅ ਕੀਤਾ ਜਾ ਰਿਹਾ ਹੈ। ਚੰਨੀ ਦੀ ਤਸਵੀਰ ਤਾਂ ਲੱਗੀ ਹੋਈ ਹੈ, ਪਰ ਉਸ ਦਾ ਨਾਂ ਹਟਾ ਦਿੱਤਾ ਗਿਆ ਹੈ। ਜਾਂ ਛੋਟੇ ਅੱਖਰਾਂ ’ਚ ਕਰ ਦਿੱਤਾ ਗਿਆ ਹੈ। ਇਸ ਦੀ ਜਗ੍ਹਾ ਪੰਜਾਬ ਸਰਕਾਰ ਕਰ ਦਿੱਤਾ ਗਿਆ ਹੈ। ਦਰਅਸਲ, ਮੁੱਖ ਮੰਤਰੀ ਬਣਨ ਤੋਂ ਬਾਅਦ 58 ਸਾਲ ਦੇ ਚਰਨਜੀਤ ਸਿੰਘ ਚੰਨੀ ਨੇ ਹਰ ਮੌਕੇ ’ਤੇ ਖ਼ੁਦ ਨੂੰ ਇਕ ਕਾਬਲ ਮੁੱਖ ਮੰਤਰੀ ਸਿੰਧ ਕਰਕੇ ਵਿਰੋਧੀਆਂ ਦੀ ਬੋਲਤੀ ਬੰਦ ਕਰਨ ’ਚ ਕੋਈ ਕਸਰ ਨਹੀਂ ਛੱਡੀ। ਚੰਨੀ ਹਾਕੀ ਦੇ ਮੈਦਾਨ ਤੋਂ ਲੈ ਕੇ ਸਿਆਸਤ ਦੇ ਮੈਦਾਨ ਤਕ ਨਵਜੋਤ ਸਿੰਘ ਸਿੱਧੂ ’ਤੇ ਹਰ ਜਗ੍ਹਾ ਭਾਰੀ ਪੈਂਦੇ ਦਿਸੇ। ਇਹ ਅਲੱਗ ਗੱਲ ਹੈ ਕਿ ਕ੍ਰਿਕਟਰ ਤੋਂ ਸੈਲੀਬ੍ਰਿਟੀ ਫਿਰ ਨੇਤਾ ਬਣੇ ਸਿੱਧੂ ਨੇ ਮੁੱਖ ਮੰਤਰੀ ਬਣਨ ਦੀ ਦੌੜ ’ਚ ਪਿਛੜਣ ਤੋਂ ਬਾਅਦ ਲਗਾਤਾਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੰਨੀ ਜਾਂ ਆਪਣੀ ਹੀ ਕਾਂਗਰਸ ਸਰਕਾਰ ਨੂੰ ਘੇਰੀ ਰੱਖਿਆ ਹੈ।

ਬੀਤੇ ਦਿਨੀਂ ਸਿੱਧੂ ਤੇ ਚੰਨੀ ਵਿਚਕਾਰ ਸੋਸ਼ਲ ਮੀਡਆ ’ਤੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਹੋਈ ਬਿਆਨਬਾਜ਼ੀ ਦੇ ਜਵਾਬ ’ਚ ਚੰਨੀ ਦੇ ਖੇਮੇ ਨੇ ਸਰਕਾਰ ਵੱਲੋਂ ਪੰਜਾਬ ਭਰ ’ਚ ਸੜਕਾਂ ਦੇ ਕਿਨਾਰੇ ਲਗਵਾਏ ਗਏ ਹੋਰਡਿੰਗ ’ਤੇ ਸਲੋਗਨ ਬਦਲ ਕੇ ਦਿੱਤਾ ਸੀ। ਸਲੋਗਨ ’ਚ ‘ਘਰ-ਘਰ ਵਿਚ ਚੱਲੀ ਗੱਲ, ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ…’ ਲਿਖ ਕੇ ਚੰਨੀ ਨੂੰ ਚੁਣਾਵੀ ਚਿਹਰੇ ਦੇ ਰੂਪ ’ਚ ਪੇਸ਼ ਕੀਤਾ ਗਿਆ ਸੀ।ਨਵਜੋਤ ਸਿੰਘ ਸਿੱਧੂ ਤੇ ਚੰਨੀ ਵਿਚਕਾਰ ਡੀਜੀਪੀ ਤੇ ਏਜੀ ਬਦਲਣ ਸਮੇਤ ਨਸ਼ਾ ਤੇ ਹੋਰ ਮੁੱਦਿਆਂ ਨੂੰ ਲੈ ਕੇ ਹੋਈ ਬੈਠਕ ’ਚ ਕਈ ਮਾਮਲਿਆਂ ਨੂੰ ਚੰਨੀ ਨੇ ਮੰਨ ਕੇ ਸਿੱਧੂ ਨੂੰ ਮਨਾ ਲਿਆ ਸੀ। ਉਸ ਤੋਂ ਬਾਅਦ ਦੋਵੇਂ ਨੇਤਾਵਾਂ ਨੇ ਇਕੱਠੇ ਪ੍ਰੈਸ ਕਾਨਫਰੰਸ ਕਰਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਕ ਹਾਂ, ਪਰ ਇਸ ਦੇ ਨਾਲ ਹੀ ਸਿੱਧੂ ਨੇ ਫਿਰ ਤੋਂ ਚੰਨੀ ਨੂੰ ਚੁਣਾਵੀ ਚਿਹਰਾ ਬਣਾਏ ਜਾਣ ਦਾ ਅੰਦਰਖਾਤੇ ਵਿਰੋਧ ਸ਼ੁਰੂ ਕਰ ਦਿੱਤਾ ਸੀ।

ਸਿੱਧੂ ਦੀ ਕੂਟਨੀਤੀ ’ਚ ਫਸੇ ਚੰਨੀ ਦਾ ਨਾਂ ਸਰਕਾਰ ਨੇ ਹਟਵਾਇਆ

ਸਿੱਧੂ ਖੇਮੇ ਨੂੰ ਡਰ ਸੀ ਕਿ ਜਿਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਨੂੰ ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਕਾਫ਼ੀ ਵਿਦ ਕੈਪਟਨ ਤੇ ਪੰਜਾਬ ਦ ਸ਼ੇਰ’ ਵਰਗੇ ਸਲੋਗਨ ਦੇ ਕੇ ਸਿਆਸੀ ਬੁਲੰਦੀਆਂ ’ਤੇ ਪਹੁੰਚਾਇਆ ਗਿਆ ਸੀ, ਉਸੇ ਤਰਜ ’ਤੇ ਹੁਣ ਚੰਨੀ ਨੂੰ ਪ੍ਰਾਜੈਕਟ ਕੀਤਾ ਜਾ ਰਿਹਾ ਹੈ। ਸਿੱਧੂ ਖੇਮੇ ਦਾ ਕਹਿਣਾ ਸੀ ਕਿ ਇਹ ਗਲਤ ਹੈ ਕਿ ਕੰਮ ਤਾਂ ਸਰਕਾਰ ਕਰ ਰਹੀ ਹੈ ਨਾ ਕਿ ਚੰਨੀ, ਪਰ ਸਲੋਗਨ ਚੰਨੀ ਨੂੰ ਲੈ ਕੇ ਲਿਖਿਆ ਜਾ ਰਿਹਾ ਹੈ, ਇਸ ਲਈ ਲੋਕਾਂ ’ਚ ਕਾਂਗਰਸ ਸਰਕਾਰ ਦਾ ਸੰਦੇਸ਼ ਜਾਣਾ ਚਾਹੀਦਾ ਹੈ। ਚੰਨੀ ਇਸ ਤੋਂ ਬਾਅਦ ਸਿੱਧੂ ਦੀ ਕੂਟਨੀਤੀ ’ਚ ਫਸ ਗਏ ਅਤੇ ਹੁਣ ਉਨ੍ਹਾਂ ਦਾ ਨਾਂ ਹਟਾਇਆ ਜਾ ਰਿਹਾ ਹੈ।

ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਦਰਅਸਲ, ਢਾਈ ਮਹੀਨੇ ਦੇ ਕਾਰਜਕਾਲ ’ਚ ਚੰਨੀ ਨੇ ਬਿਜਲੀ ਵਰਗੇ ਜਟਿਲ ਮੁੱਦਿਆਂ ਨੂੰ ਦੂਜਿਆਂ ਤੋਂ ਖੋਹ ਕੇ ਕਾਂਗਰਸ ਦੀ ਝੋਲੀ ’ਚ ਪਾ ਦਿੱਤਾ ਹੈ। ਇੰਨਾ ਹੀ ਨਹੀਂ, ਖੇਡ ਮੈਦਾਨਾਂ ’ਚ ਚੰਨੀ ਮੈਚਾਂ ਦਾ ਉਦਘਾਟਨ ਕਰਨ ਹੀ ਪਹੁੰਚੇ, ਸਗੋਂ ਉਨ੍ਹਾਂ ਨੇ ਖ਼ੁਦ ਖਿਡਾਰੀ ਬਣ ਕੇ ਖੇਡ ਦੇ ਮੈਦਾਨ ਤੋਂ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਬੇਸ਼ੱਕ ਉਨ੍ਹਾਂ ਦੀ ਉਮਰ 58 ਸਾਲ ਹੋ ਗਈ ਹੈ, ਪਰ ਉਹ ਅਜੇ ਵੀ ਸਰਗਰਮ ਹਨ।
ਹੁਣ ਚੰਨੀ ਜਾਂ ਸਿੱਧੂ ਨਹੀਂ, ਸਗੋਂ ਕਾਂਗਰਸ ਸਰਕਾਰ ਦਾ ਹੋਵੇਗਾ ਪ੍ਰਚਾਰ

ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਹੋਵੇ ਜਾਂ ਫਿਰ ਮੋਹਾਲੀ ਦਾ ਸਟੇਡੀਅਮ, ਚੰਨੀ ਨੇ ਬਾਕਾਇਦਾ ਓਲੰਪੀਅਨ ਤੋਂ ਨੇਤਾ ਬਣੇ ਪ੍ਰਗਟ ਸਿੰਘ ਵਰਗਿਆਂ ਨੂੰ ਹਾਕੀ ਦੇ ਮੈਦਾਨ ’ਚ ਹਰਾ ਕੇ ਨੌਜਵਾਨਾਂ ਤੋਂ ਵਾਹਵਾਹੀ ਲੁੱਟੀ ਸੀ। ਇੰਨਾ ਹੀ ਨਹੀਂ, ਬਠਿੰਡਾ ਦੇ ਦੌਰੇ ਤੋਂ ਪਰਤਦੇ ਸਮੇਂ ਸੜਕ ’ਤੇ ਆਪਣਾ ਕਾਫਲਾ ਰੁਕਵਾ ਕੇ ਆਮ ਆਦਮੀ ਦੀ ਸ਼ਾਦੀ ’ਚ ਚੰਨੀ ਦਾ ਸ਼ਰੀਕ ਹੋਣਾ ਅਤੇ ਦੁਲਹਨ ਨੂੰ ਸ਼ਗਨ ਦੇਣ ਵਰਗੇ ਮਾਮਲਿਆਂ ਨੇ ਤੇਜ਼ੀ ਨਾਲ ਚੰਨੀ ਦੀ ਪਾਜ਼ਿਟਿਵ ਇਮੇਜ਼ ਨੂੰ ਲੋਕਾਂ ’ਚ ਪੇਸ਼ ਕੀਤਾ ਸੀ।

ਡੀਏਵੀ ਯੂਨੀਵਰਸਿਟੀ ’ਚ ਸੁਰੱਖਿਆ ਘੇਰਾ ਤੋੜ ਕੇ ਨੌਜਵਾਨਾਂ ਨੂੰ ਮਿਲ ਕੇ ਅਤੇ ਪ੍ਰੋਗਰਾਮਾਂ ਨੇ ਸੈਂਕੜੇ ਨੌਜਵਾਨਾਂ ਨਾਲ ਸੈਲਫੀ ਤੇ ਫੋਟੋ ਖਿਚਵਾ ਕੇ ਚੰਨੀ ਇਕ ਆਮ ਸੈਲਿਬ੍ਰਿਟੀ ਸੀਐੱਮ ਦੀ ਇਮੇਜ ਬਣਾਉਣ ’ਚ ਕਾਮਯਾਬ ਹੋ ਰਹੇ ਸਨ, ਪਰ ਸਿੱਧੂ ਦੀ ਕੂਟਨੀਤੀ ਤੋਂ ਬਾਅਦ ਇਕ ਵਾਰ ਫਿਰ ਚੰਨੀ ਤੇ ਸਿੱਧੂ ਦਾ ਵਿਵਾਦ ਸੜਕਾਂ ਤਕ ਪਹੁੰਚ ਗਿਆ ਹੈ। ਹੁਣ ਸਰਕਾਰ ਨੇ ਹੋਰਡਿੰਗ ਤੋਂ ‘ਘਰ-ਘਰ ਵਿੱਚ ਚੱਲੀ ਗੱਲ, ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ’ ਸਲੋਗਨ ’ਚ ਸੋਧ ਕਰਵਾ ਕੇ ਚੰਨੀ ਦੇ ਨਾਂਅ ’ਤੇ ਸਰਕਾਰ ਲਿਖਵਾ ਦਿੱਤਾ ਹੈ।

ਸੱਤਾ ਦੇ ਗਲਿਆਰਿਆਂ ’ਚ ਸਰਕਾਰ ਦੇ ਇਸ ਫ਼ੈਸਲੇ ਨੇ ਨਵੀਂ ਬਹਿਸ ਛੇੜ ਦਿੱਤੀ ਹੈ ਕਿ ਕੀ ਸਿੱਧੂ ਦੀ ਕੂਟਨੀਤੀ ਚੰਨੀ ’ਤੇ ਭਾਰੀ ਪੈਣ ਲੱਗੀ ਹੈ ਜਾਂ ਫਿਰ ਚੰਨੀ ਸਰਕਾਰ ਖ਼ੁਦ ਨੂੰ ਚੋਣਾਵੀ ਮਾਹੌਲ ’ਚ ਪਾਰਟੀ ਦੇ ਰੂਪ ’ਚ ਪੇਸ਼ ਕਰ ਰਹੀ ਹੈ। ਫਿਲਹਾਲ ਖੁੱਲ੍ਹੇਆਮ ਹੋਰਡਿੰਗ ਤੇ ਚੰਨੀ ਦਾ ਨਾਂ ਹਟਾਉਣ ਨੂੰ ਲੈ ਕੇ ਵਿਰੋਧੀਆਂ ਨੇ ਵੀ ਹਮਲਾ ਤੇਜ਼ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ’ ਇਕ ਵਾਰ ਫਿਰ ਸਿੱਧੂ ਤੇ ਚੰਨੀ ਵਿਵਾਦ ਵਧਣ ਦੇ ਆਸਾਰ ਬਣਦੇ ਜਾ ਰਹੇ ਹਨ।

ਲੁਧਿਆਣਾ ‘ਚ ਚਰਚਾ ਦਾ ਵਿਸ਼ਾ ਬਣੇ ਚੰਨੀ ਦੇ ਨਾਂ ਹਟਾਏ ਵਾਲੇ ਬੋਰਡ

ਲੁਧਿਆਣਾ : ਪੰਜਾਬ ਸਰਕਾਰ ਦੀਆਂ ਉਪਲੱਬਧੀਆਂ ਵਾਲੇ ਹੋਰਡਿੰਗ ਇਨ੍ਹੀਂ ਦਿਨੀ ਸ਼ਹਿਰ ’ਚ ਭਰੇ ਪਏ ਹਨ। ਜਗ੍ਹਾ-ਜਗ੍ਹਾ ਸਿਰਫ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਵਾਲੇ ਬੋਰਡਾਂ ’ਤੇ ਚੰਨੀ ਦਾ ਹੀ ਗੁਣਗਾਨ ਲਿਖਿਆ ਗਿਆ। ਪਰ, ਅਚਾਨਕ ਇਨ੍ਹਾਂ ਹੋਰਡਿੰਗਜ਼ ਤੋਂ ਚਰਨਜੀਤ ਸਿੰਘ ਚੰਨੀ ਦੇ ਨਾਂ ਦੀ ਜਗ੍ਹਾ ਪੰਜਾਬ ਸਰਕਾਰ ਕਰ ਦਿੱਤਾ ਗਿਆ ਹੈ। ਹੋਰਡਿੰਗਜ਼ ’ਤੇ ਤਬਦੀਲੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Today Now News

RELATED ARTICLES
- Advertisment -

POPULAR POSTS