ਚੰਡੀਗੜ੍ਹ (ਅੰਕੁਰ ਤਾਂਗੜੀ) : ਦੇਸ਼-ਵਿਦੇਸ਼ ਵਿਚ ਭਾਰਤ ਅਤੇ ਪੰਜਾਬ ਦਾ ਨਾਂਅ ਬੁਲੰਦ ਕਰਨ ਵਾਲੇ ਪੰਜਾਬੀਆਂ ਨੇ ਹਮੇਸ਼ਾ ਭਾਰਤ ਤੋਂ ਬਾਹਰ ਅਪਣੇ ਝੰਡੇ ਬੁਲੰਦ ਕੀਤੇ ਹਨ। ਹੁਣ ਇਸ ਕੜੀ ਤਹਿਤ ਭਾਰਤੀ ਮੂਲ ਦੇ ਅਮਰੀਕੀ ਗੁਲਰੇਜ਼ ਖਾਨ ਦਾ ਨਾਂ ਵੀ ਜੁੜ ਗਿਆ ਹੈ। ਚੰਡੀਗੜ੍ਹ ਦੇ ਰਹਿਣ ਵਾਲੇ ਗੁਲਰੇਜ਼ ਖਾਨ 21 ਸਾਲ ਪਹਿਲਾਂ ਅਮਰੀਕਾ ਗਏ ਸਨ, ਜਿਥੇ ਅੱਜ ਉਹ ਟਰੰਪ ਦੀ ਰਿਪਬਲਿਕਨ ਪਾਰਟੀ ਤੋਂ ਮੇਅਰ ਦੀ ਚੋਣ ਲੜਨਗੇ। ਗੁਲਰੇਜ਼ ਖਾਨ ਨੇ ਅਮਰੀਕਾ ’ਚ ਟੈਕਸਾਸ ਦੇ ਲੁਬਾਕ ਸ਼ਹਿਰ ਦੇ ਮੇਅਰ ਦੀ ਚੋਣ ਵਿਚ ਅਪਣਾ ਦਾਅਵਾ ਪੇਸ਼ ਕੀਤਾ ਹੈ।
ਗੁਲਰੇਜ਼ ਦਾ ਸੁਪਨਾ ਹੈ ਕਿ ਉਹ ਇਕ ਦਿਨ ਅਪਣੀ ਕਮਾਈ ਨਾਲ ਚੰਡੀਗੜ੍ਹ ਜਾਂ ਇਸ ਦੇ ਆਸ-ਪਾਸ ਦੇ ਇਲਾਕੇ ਵਿਚ ਕੋਈ ਹਸਪਤਾਲ ਬਣਾਉਣ, ਜਿਥੇ ਉਹ ਲੋਕਾਂ ਨੂੰ ਮੁਫ਼ਤ ਇਲਾਜ ਦੇ ਸਕਣ। ਲੁਬੋਕ ਦੀ ਮੇਅਰ ਦੀ ਚੋਣ ’ਚ ਅਜੇ 6 ਮਹੀਨੇ ਬਾਕੀ ਹਨ। ਗੁਲਰੇਜ਼ ਖਾਨ ਚੋਣ ਜਿੱਤਣ ਲਈ ਪੂਰੀ ਤਿਆਰੀ ਕਰ ਰਹੇ ਹਨ ਅਤੇ ਚੋਣ ਜਿੱਤਣ ਤੋਂ ਬਾਅਦ ਉਹ ਭਾਰਤ ਅਤੇ ਚੰਡੀਗੜ੍ਹ ਲਈ ਵੀ ਬਹੁਤ ਕੁੱਝ ਕਰਨਾ ਚਾਹੁੰਦੇ ਹਨ।ਦਸਣਯੋਗ ਹੈ ਕਿ ਗੁਲਰੇਜ਼ ਖਾਨ ਦਾ ਪਰਵਾਰ ਅਜੇ ਵੀ ਚੰਡੀਗੜ੍ਹ ਵਿਚ ਹੀ ਰਹਿੰਦਾ ਹੈ। ਗੁਲਰੇਜ ਭਾਰਤ ਵਿੱਚ ਜੂਨੀਅਰ ਕ੍ਰਿਕਟ ਵੀ ਖੇਡ ਚੁੱਕੇ ਹਨ। ਗੁਲਰੇਜ਼ ਨੇ ਟੀਮ ਇੰਡੀਆ ਲਈ ਖੇਡਣਾ ਚਾਹੁੰਦੇ ਸਨ ਅਤੇ ਉਹ ਇਕ ਹੋਣਹਾਰ ਕ੍ਰਿਕਟਰ ਵੀ ਸਨ। ਪਰ ਕੁਝ ਨਿਜੀ ਕਾਰਨਾਂ ਦੇ ਚਲਦੇ ਅਪਣਾ ਸੁਪਨਾ ਪੂਰਾ ਨਹੀਂ ਕਰ ਸਕੇ ਅਤੇ ਅਮਰੀਕਾ ਚਲੇ ਗਏ। ਗੁਲਰੇਜ਼ ਅੱਜ ਅਮਰੀਕਾ ਵਿਚ ਅਪਣੇ ਆਪ ਨੂੰ ਸਥਾਪਤ ਕਰ ਚੁੱਕੇ ਹਨ ਅਤੇ ਮੇਅਰ ਦੀ ਚੋਣ ਦੇ ਉਮੀਦਵਾਰ ਵਜੋਂ ਵੀ ਸਾਹਮਣੇ ਆਏ ਹਨ।

Today Now News

Previous articleਸੁਖਪਾਲ ਖਹਿਰਾ ਨੂੰ ਨਹੀਂ ਮਿਲੀ ਰਾਹਤ, ਮੁਹਾਲੀ ਕੋਰਟ ਨੇ ਵਧਾਈ ਨਿਆਇਕ ਹਿਰਾਸਤ
Next articleCyclone Jawad: ਚੱਕਰਵਾਤੀ ਤੂਫ਼ਾਨ ਜਵਾਦ ਨੇ ਮਚਾਈ ਦਹਿਸ਼ਤ, ਪੀਐਮ ਮੋਦੀ ਨੇ ਕੀਤੀ ਮੀਟਿੰਗ, ਜਾਣੋ ਕਿੱਥੇ-ਕਿੱਥੇ ਹੋਵੇਗਾ ਅਸਰ