
ਚੰਡੀਗੜ੍ਹ- ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਕਾਲਾ ਕਾਲਾ ਦੇ ਗਹੋਰ ਨਾਲ ਸਬੰਧਤ ਗੈਂਗਸਟਰ ਵੈਂਕੇਟ ਗਰਗ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸਨੂੰ ਇਕ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ।
ਦੱਸਣਯੋਗ ਹੈ ਕਾਬੂ ਕੀਤੇ ਦੋਸ਼ੀ ਖਿਲਾਫ ਕਈ ਮਾਮਲੇ ਦਰਜ ਹਨ। ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਵੈਂਕੇਟ ਗਰਗ ਖਿਲਾਫ ਨਰਾਇਣਗੜ੍ਹ ਵਿਚ 5 ਮਾਮਲੇ, ਅੰਬਾਲਾ ਵਿੱਚ 3 ਮਾਮਲੇ ਅਤੇ ਇੱਕ ਮਾਮਲਾ ਚੰਡੀਗੜ੍ਹ ਵਿਖੇ ਦਰਜ ਹੈ।





