[12:41 pm, 27/07/2022] Rozy Majthiya: ਲੁਧਿਆਣਾ : ਮੌਸਮ ਵਿਭਾਗ ਨੇ ਪੰਜਾਬ ’ਚ ਬੁੱਧਵਾਰ ਤੋਂ ਚਾਰ ਦਿਨਾਂ ਤਕ ਭਾਰੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਵਿਭਾਗ ਦੇ ਮੁਤਾਬਕ ਪੰਜਾਬ ’ਚ ਕਈ ਥਾਵਾਂ ’ਤੇ ਸੱਤ ਤੋਂ 11 ਸੈਂਟੀਮੀਟਰ ਤਕ ਬਾਰਿਸ਼ ਹੋ ਸਕਦੀ ਹੈ। ਭਾਰੀ ਬਾਰਿਸ਼ ਕਾਰਨ ਜਿਸ ਨਾਲ ਪਾਣੀ ਇਕੱਠਾ ਹੋ ਸਕਦਾ ਹੈ। ਬਾਰਿਸ਼ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਤੇ ਹਨੇਰੀ ਤੂਫਾਨ ਦੀ ਸਥਿਤੀ ਵੀ ਬਣ ਸਕਦੀ ਹੈ।
ਵਿਭਾਗ ਮੁਤਾਬਕ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਤੇ ਜਲੰਧਰ, ਲੁਧਿਆਣਾ, ਰੂਪਨਗਰ, ਪਟਿਆਲਾ, ਮੁਹਾਲੀ, ਮਾਨਸਾ ’ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਵੇਗੀ। ਜਦਕਿ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਤੇ ਬਠਿੰਡਾ ’ਚ ਬੱਦਲ ਛਾਏ ਰਹਿਣ ਤੇ ਗਰਜ ਨਾਲ ਛਿੱਟੇ ਪੈ ਸਕਦੇ ਹਨ। ਦੂਜੇ ਪਾਸੇ ਮੰਗਲਵਾਰ ਨੂੰ ਗੁਰਦਾਸਪੁਰ ’ਚ ਭਾਰੀ ਬਾਰਿਸ਼ ਹੋਈ।
[12:41 pm, 27/07/2022] Rozy Majthiya: Change in Punjab: ਪੰਜਾਬ ‘ਚ ਬਦਲਾਅ ਦਾ ਦੌਰ; ਪਹਿਲੇ ਡੀਜੀਪੀ ਛੁੱਟੀ ‘ਤੇ, ਮੁੱਖ ਸਕੱਤਰ ਦਾ ਤਬਾਦਲਾ ਤੇ ਹੁਣ ਏਜੀ ਨੇ ਦਿੱਤਾ ਅਸਤੀਫ਼ਾ






