16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਿੱਖ ਪੰਥ ਵਿੱਚ ਮੁੜ ਪ੍ਰਵੇਸ਼ ਦੇ ਇਤਿਹਾਸਕ ਦਿਨ ਦੀ 100ਵੀ ਵਰ੍ਹੇ ਗੰਢ...

ਸਿੱਖ ਪੰਥ ਵਿੱਚ ਮੁੜ ਪ੍ਰਵੇਸ਼ ਦੇ ਇਤਿਹਾਸਕ ਦਿਨ ਦੀ 100ਵੀ ਵਰ੍ਹੇ ਗੰਢ ਦਿਵਸ ਵਜੋਂ ਮਨਾਇਆ ਗਿਆ ।

ਇਸ ਮੌਕੇ ਉਨ੍ਹਾਂ ਵਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਦੇਗ ਸਮੂਹ ਹਾਜ਼ਰ ਸੰਗਤ ਨੂੰ ਵਰਤਾਈ ਗਈ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਦਲਿਤ ਭਾਈਚਾਰੇ ਦੇ ਸਮਾਜਿਕ ਪਰਿਵਰਤਨ ਅੰਦੋਲਨ ਸਮਰਥਕ ਆਗੂਆਂ ਵਲੋਂ ਦਲਿਤ ਸਿੱਖਾਂ ਦੇ ਸਿੱਖ ਪੰਥ ਵਿੱਚ ਮੁੜ ਪ੍ਰਵੇਸ਼ ਦੇ ਇਤਿਹਾਸਕ ਦਿਨ 12 ਅਕਤੂਬਰ 1920 ਦੀ 100 ਵੀਂ ਵਰ੍ਹੇ ਗੰਢ ਨੂੰ ਮਾਨਸਾ ਵਿਖੇ ਸਮਾਜਿਕ ਏਕਤਾ ਦਿਵਸ ਵਜੋਂ ਮਨਾਇਆ ਗਿਆ।

ਅੱਜ ਮਜ਼ਦੂਰ ਮੁਕਤੀ ਮੋਰਚੇ ਅਤੇ ਦਲਿਤ ਭਾਈਚਾਰੇ ਦੇ ਸਰਗਰਮ ਆਗੂਆਂ ਨੇ ਕਾਮਰੇਡ ਭਗਵੰਤ ਸਿੰਘ ਸਮਾਂਓ ਦੀ ਅਗਵਾਈ ਵਿੱਚ ਮਾਨਸਾ ਰੇਲਵੇ ਸਟੇਸ਼ਨ ਉਤੇ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ 1 ਅਕਤੂਬਰ ਤੋਂ ਚੱਲ ਰਹੇ ਧਰਨੇ ‘ਚ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ ਉਨ੍ਹਾਂ ਵਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਦੇਗ ਸਮੂਹ ਹਾਜ਼ਰ ਸੰਗਤ ਨੂੰ ਵਰਤਾਈ ਗਈ। ਅਪਣੇ ਸੰਬੋਧਨ ਵਿੱਚ ਕਾਮਰੇਡ ਸਮਾਂਓ ਨੇ ਜਿਥੇ ਖੇਤੀ ਕਾਨੂੰਨਾਂ ਖਿਲਾਫ ਜਾਰੀ ਵਿਸ਼ਾਲ ਕਿਸਾਨ ਸੰਘਰਸ਼ ਦੇ ਡੱਟਵੇਂ ਸਮਰਥਨ ਦਾ ਐਲਾਨ ਕੀਤਾ, ਉਥੇ ਮਜ਼ਦੂਰ ਕਿਸਾਨ ਏਕਤਾ ਨੂੰ ਸਿਰਫ਼ ਸੰਘਰਸ਼ਾਂ ਵਿਚਲੀ ਸਾਂਝ ਤੋਂ ਅੱਗੇ ਵੱਧ ਕੇ ਸਮਾਜਿਕ ਏਕਤਾ ਬਣਾਉਣ ਦੀ ਵੀ ਪੁਰਜ਼ੋਰ ਅਪੀਲ ਕੀਤੀ।

Today Now News

RELATED ARTICLES
- Advertisment -

POPULAR POSTS